Friday, March 6, 2026

ਸਰਬਤ ਖਾਲਸਾ ਪ੍ਰੰਪਰਾ ਨੂੰ ਮੁੜ ਸੁਰਜੀਤ ਕਰਨ ‘ਚ ਹੀ ਪੰਥ ਦਾ ਭਲਾ- ਪੰਥਕ ਤਾਲਮੇਲ ਸੰਗਠਨ

ਮਸੋਦੇ ਦਾ ਮੁੱਢਲਾ ਖਰੜਾ ਵਿਚਾਰਾਂ ਹਿੱਤ ਭਿਜਵਾਇਆ ਜਾ ਰਿਹਾ ਹੈ-ਐਡਵੋਕੇਟ ਜਸਵਿੰਦਰ ਸਿੰਘ

Advocate Jaswinder

Giani Kewal Singh

ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੇਸ਼-ਵਿਦੇਸ਼ ਦੀਆਂ ਪੰਥ-ਦਰਦੀ ਸੰਸਥਾਵਾਂ ਅਤੇ ਸ਼ਖਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਲੰਬੇ ਸਮੇਂ ਤੋਂ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਆ ਰਿਹਾ ਸੀ ਕਿ ਸਿੱਖੀ ਸਵੈੈ-ਮਾਣ, ਪ੍ਰਭੂਸਤਾ ਸੰਪਨ ਸਿੱਖ ਰਾਜ-ਸਿੰਘਾਸਣ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਤੇ ਸਰਬਉੱਚਤਾ ਨੂੰ ਭਾਰੀ ਠੇਸ ਪੁੱੱਜ ਰਹੀ ਹੈ।ਸਮੁੱਚੇ ਸਿੱਖ ਸਰੋਕਾਰਾਂ’ਤੇ ਸੌੜੀ ਰਾਜਨੀਤੀ ਭਾਰੀ ਪੈਣ ਨਾਲ ਗੁਰੂ-ਗ੍ਰੰਥ ਤੇ ਗੁਰੂ-ਪੰਥ ਦੀ ਹਾਜ਼ਰੀ ਵਿਚ ਨਿਭਾਈ ਜਾਣ ਵਾਲੀ ਪੰਚ-ਪ੍ਰਧਾਨੀ ਮਾਣ ਮਰਯਾਦਾ ਭੰਗ ਹੋ ਰਹੀ ਹੈ।
ਕੌਮੀ ਫਰਜ਼ ਪਛਾਣਦਿਆਂ ਪੰਥਕ ਤਾਲਮੇਲ ਸੰਗਠਨ ਵਲੋਂ 21 ਫਰਵਰੀ 2013 ਨੂੰ ‘ਅਵਾਜ਼-ਏ-ਪੰਥ ਹੁਣ ਨਹੀਂ ਤਾਂ ਫਿਰ ਕਦੋਂ’ ਇਕ ਕਾਨਫਰੰਸ ਗੁਰੂ ਨਾਨਕ ਭਵਨ ਸਿਟੀ ਸੈਂਟਰ ਅੰਮ੍ਰਿਤਸਰ ਵਿਖੇ ਕਰਵਾਈ ਗਈ। ਸ: ਕਰਮਜੀਤ ਸਿੰਘ ਚੰਡੀਗੜ੍ਹ ਸੰਪਾਦਕ ਦਾ ਪਰਚਾ ‘ਅਜੋਕੇ ਸਮੇਂ ਵਿਚ ਸਰਬਤ ਖਾਲਸਾ ਦੇ ਪੰਥਕ ਸਿਧਾਂਤ ਨੂੰ ਕਿਵੇਂ ਲਾਗੂ ਕੀਤਾ ਜਾਵੇ’, ਸ: ਹਰਿਸਿਮਰਨ ਸਿੰਘ ਅਨੰਦਪੁਰ ਸਾਹਿਬ ਦਾ ਪਰਚਾ ‘ਅਕਾਲ ਤਖਤ ਸਾਹਿਬ, ਜਥੇਦਾਰ ਸਾਹਿਬਾਨ ਦੀ ਪਦਵੀ ਅਤੇ ਸਰਬ ਤ ਖਾਲਸਾ ਦੀ ਅੰਤਰ-ਸਬੰਧਤਾ: ਰੂਪ, ਸਰੂਪ ਅਤੇ ਭਵਿੱਖ ਦੀਆਂ ਸੰਭਾਵਨਾਵਾਂ’ ਤੋਂ ਇਲਾਵਾ ਵੀ ਹੋਰ ਵਿਦਵਾਨਾਂ ਵੱਲੋਂ ਵਿਚਾਰ ਪੇਸ਼ ਕੀਤੇ ।
ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਸਰਬਤ ਖਾਲਸਾ ਪ੍ਰੰਪਰਾ ਨੂੰ ਮੁੜ ਸੁਰਜੀਤ ਕਰਨ ਵਿਚ ਹੀ ਪੰਥ ਦਾ ਭਲਾ ਹੈ।ਇਸੇ ਕੜੀ ਵਿਚ ਸਮੇਂ-ਸਮੇਂ ਇਕੱਤਰਤਾਵਾਂ ਹੋਈਆਂ।ਹੁਣੇ 1-10-2015 ਨੂੰ ਸਿੰਘ ਸਭਾ ਸਥਾਪਨਾ ਦਿਵਸ ਸੰਮੇਲਨ ਸੰਤ ਸਿੰਘ ਸੁੱਖਾ ਸਿੰਘ ਸਕੂਲ ਵਿਚ ਮਨਾੳਂੁਦਿਆਂ ਇਹ ਫੈਸਲਾ ਕੀਤਾ ਗਿਆ ਕਿ ਅੱਜ ਸਰਬਤ ਖਾਲਸਾ ਸੱਦਣ ਦੀ ਲੋੜ ਹੈ।ਇਹ ਸਰਬਤ ਖਾਲਸਾ ਕਿਸੇ ਭੀੜ ਦਾ ਨਾਮ ਨਹੀਂ ਹੋਵੇਗਾ, ਬਲਕਿ ਦੇਸ਼-ਵਿਦੇਸ਼ ਦੀਆਂ ਪ੍ਰਤੀਨਿਧ ਸੰਸਥਾਵਾਂਫ਼ਸ਼ਖਸੀਅਤਾਂ ਦਾ ਨੁਮਾਇੰਦਾ ਇਕੱਠ ਹੋਵੇਗਾ।ਜਿਸ ਲਈ ਸੰਭਾਵੀ ਭਾਗੀਦਾਰਾਂ ਦੀ ਸੂਚੀ ਤਿਆਰ ਕੀਤੀ ਗਈ ਅਤੇ ਕੀਤੀ ਜਾ ਰਹੀ ਹੈ।
ਸਰਬਤ ਖਾਲਸਾ ਸੱਦਣ ਤੋਂ ਪਹਿਲਾਂ ਇਸ ਦਾ ਸਰੂਪ ਤੈਅ ਕਰਨ ਲਈ ਇਕ ਇਕੱਤਰਤਾ ਦੀ ਲੋੜ ਰਹੇਗੀ। ਜਿਸ ਦਾ ਆਗਾਜ਼ ਕਰਨ ਲਈ ਵਿਦਵਾਨਾਂ ਵਲੋਂ ਸਰੱਤ ਖਾਲਸਾ ਸਬੰਧੀ ਤਿਆਰ ਮਸੋਦਾ ਸਾਰੀਆਂ ਪੰਥਕ ਧਿਰਾਂ ਨੂੰ ਭੇਜਿਆ ਜਾ ਰਿਹਾ ਹੈ।ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਇਸ ਨੂੰ ਭੇਜਿਆ ਜਾਵੇਗਾ ਤਾਂ ਜੋ ਇਕ ਰਾਏ ਬਣ ਕੇ ਸਰਬਤ ਖਾਲਸਾ ਦਾ ਵਿਧੀ ਵਿਧਾਨ ਬਣਾਇਆ ਜਾ ਸਕੇ।ਇਸ ਕਾਰਜ ਦੀ ਆਰੰਭਤਾ ਕਰਦਿਆਂ ਅੱਜ ਪੰਥਕ ਤਾਲਮੇਲ ਸੰਗਠਨ ਵੱਲੋਂ ਸਮੂਹ ਪੰਥਕ ਸੰਸਥਾਵਾਂ ਨੂੰ ਸਰਬੱਤ ਖ਼ਾਲਸਾ ਦੇ ਮਸੋਦੇ ਦਾ ਮੁੱਢਲਾ ਖਰੜਾ ਵਿਚਾਰਾਂ ਹਿੱਤ ਭਿਜਵਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਹੀ ਹੋਰ ਪੰਥਕ ਧਿਰਾਂ ਨੂੰ ਇਸ ਕਾਰਜ ਵਿੱਚ ਸ਼ਾਮਿਲ ਕਰਨ ਲਈ ਅਵਾਜ਼ ਮਾਰੀ ਜਾਵੇਗੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply