
ਪੱਟੀ, 15 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਤੇ ਅੱਜ ਪੱਟੀ ਵਿਖੇ ਬਜ਼ਾਰ ਬੰਦ ਕੀਤੇ ਗਏ ਤੇ ਕੁੱਲਾ ਚੌਂਕ ਪੱਟੀ ਵਿਖੇ ਆਵਾਜਾਈ ਰੋਕ ਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਧਰਨੇ ਨੂੰ ਸੰਬਧੋਨ ਕਰਦਿਆਂ ਭਾਈ ਮਨਜੀਤ ਸਿੰਘ, ਭਾਈ ਸਤਨਾਮ ਸਿੰਘ, ਭਾਈ ਜਸਵੰਤ ਸਿੰਘ, ਭਾਈ ਕਾਰਜ ਸਿੰਘ ਅਤੇ ਬਾਬਾ ਸਰੂਪ ਸਿੰਘ ਨੇ ਬਾਦਲ ਸਰਕਾਰ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ 6 ਮਹੀਨੇ ਪਹਿਲਾਂ ਚੋਰੀ ਹੋਏ ਪਾਵਨ ਸਰੂਪਾਂ ਦੇ ਮਾਮਲੇ ਨੂੰ ਜੇ ਸਰਕਾਰ ਗੰਭੀਰਤਾ ਨਾਲ ਲੈਦੀ ਤਾਂ ਅੱਜ ਇਹ ਸਥਿਤੀ ਨਾ ਹੰਦੀ, ਸ਼ਰਾਰਤੀ ਅਨਸ਼ਰਾਂ ਵਲੋਂ ਐਨ ਮੌਕੇ ਅਜਿਹੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਕਿ ਸਿੱਖ ਸੰਗਤ ਦਾ ਰੋਹ ਡੇਰਾ ਸੱਚਾ ਸੌਦਾ ਵਾਲੇ ਸਾਧ ਪਾਸਿਉਂ ਹੱਟ ਜਾਵੇ, ਇਹ ਸਭ ਸਰਕਾਰ ਦੀ ਦੇਣ ਹੈ।ਇਸ ਨੂੰ ਕਿਸੇ ਵੀ ਸੂਰਤ ਵਿਚ ਬਖਸਿਆ ਨਹੀ ਜਾਵੇਗਾ, ਜੇ ਸਰਕਾਰ ਨੇ ਦੋਸ਼ੀਆਂ ਨੂੰ ਤਰੁੰਤ ਕਾਬੂ ਨਾ ਕੀਤਾ ਤਾਂ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।ਧਰਨਾਕਾਰੀਆ ਨੇ ਸ਼ਹਿਰ ਵਿਖੇ ਸ਼ਾਤਮਈ ਢੰਗ ਨਾਲ ਰੋਸ਼ ਪ੍ਰਦਰਸ਼ਨ ਕਰਕੇ ਪੈਦਲ ਅਤੇ ਮੋਟਰ ਸਾਈਕਲਾਂ ਤੇ ਲੋਕਾ ਨੂੰ ਦੁਕਾਨਾ ਬੰਦ ਕਰਨ ਦੀ ਅਪੀਲ ਕੀਤੀ। ਇਸ ਦੋਰਾਨ ਰੇਲਾਂ ਆਂਮ ਵਾਂਗ ਚਲਦੀਆਂ ਰਹੀਆਂ ਤੇ ਬੱਸਾ ਵਾਲੇ ਬੱਸ ਅੱਡੇ ਦੀ ਬਜਾਏ ਹੋਰ ਟਿਕਾਣਿਆਂ ਤੋਂ ਸਵਾਰੀ ਲੈਂਦੇ ਰਹੇ। ਇਸ ਮੌਕੇ ਬਾਬਾ ਸਰੂਪ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਖਵੰਤ ਸਿੰਘ, ਸਰਬਜੀਤ ਸਿੰਘ, ਹਰਪਾਲ ਸਿੰਘ ਪੱਟੀ ਪ੍ਰਧਾਨ ਰਾਮਗੜੀਆਂ ਸਭਾ, ਜਸਵੰਤ ਸਿੰਘ, ਸੇਵਾ ਸਿੰਘ ਉੱਬੋਕੇ, ਨਿਰਪਾਲ ਸਿੰਘ, ਹਰਜਿੰਦਰ ਸਿੰਘ ਬੌਬੀ, ਨਰਿੰਦਰ ਸਿੰਘ ਟੀਟਾ, ਬਾਬਾ ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਗੱਜਣ ਸਿੰਘ, ਮਿਹਰ ਸਿੰਘ, ਬਲਵਿੰਦਰ ਸਿੰਘ, ਸੱਜਣ ਸਿੰਘ ਸ਼੍ਰੋਮਣੀ ਅਕਾਲੀ ਦਲ ਮਾਨ, ਚੂਸਲੇਵੜ, ਅੰਗਰੇਜ਼ ਸਿੰਘ ਸਭਰਾ, ਅਰਸਾਲ ਸਿੰਘ, ਟੋਨੀ ਖਾਲਸਾ ਤੇ ਹੋਰ ਹਾਜ਼ਰ ਸਨ।
ਧਰਨੇ ਵਿੱਚ ਨਹੀ ਪੁੱਜੇ ਅਕਾਲੀ
ਜਿਕਰਯੋਗ ਹੈ ਕਿ ਕੁੱਲਾ ਚੌਕ ਵਿਖੇ ਤਿੰਨ ਘੰਟੇ ਦੇ ਕ੍ਰੀਬ ਚੱਲੇ ਰੋਸ ਧਰਨੇ ਵਿੱਚ ਜਿੱਥੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਅਤੇ ਆਮ ਜਨਤਾ ਨੇ ਸ਼ਿਰਕਤ ਕੀਤੀ ਉਥੇ ਹਲਕੇ ਦੇ ਕਿਸੇ ਵੀ ਸ੍ਰੋਮਣੀ ਅਕਾਲੀ ਦਲ ਦੇ ਆਗੂ ਵੱਲੋਂ ਸ਼ਿਰਕਤ ਨਹੀ ਕੀਤੀ ਗਈ ਅਤੇ ਕੁਝ ਕੁ ਆਗੂਆਂ ਨੇ ਇਸ ਘਟਨਾ ਨੂੰ ਆਪਣੇ ਭਾਸ਼ਣ ਤੋ ਪਾਸੇ ਰੱਖਿਆ।
Punjab Post Daily Online Newspaper & Print Media