Sunday, April 26, 2026

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘੋਰ ਨਿਰਾਦਰ ਬਾਅਦ ਰਾਸ਼ਟਰਪਤੀ ਰਾਜ ਲਾਗੂ ਹੋਵੇ – ਗਿੱਲ

PPN1510201514

ਪੱਟੀ, 15 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ ਘੋਰ ਨਿਰਾਦਰ ਦੀਆਂ ਘਟਨਾ ਤੋ ਬਾਅਦ ਪ੍ਰਦਰਸ਼ਨ ਕਾਰੀਆਂ ‘ਤੇ ਪੁਲਿਸ ਵੱਲੋਂ ਲਾਠੀ ਚਾਰਜ਼ ਅਤੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕੀਤੇ ਗਏ ਸਿੱਖਾ ਦੇ ਰੋਸ ਵਜ਼ੋ ਅੱਜ ਪੱਟੀ ਦੇ ਹਲਕੇ ਇੰਚਾਰਜ਼ ਹਰਮਿੰਦਰ ਸਿੰਘ ਗਿੱਲ ਵੱਲੋਂ ਐਸਡੀਐਮ ਦਫਤਰ ਪੱਟੀ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਬੋਲਦਿਆ ਗਿੱਲ ਨੇ ਆਖਿਆ ਕਿ ਪੰਜਾਬ ਦੇ ਮੌਜੂਦਾ ਹਲਾਤਾ ਦੇ ਮੱਦੇ ਨਜ਼ਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ। ਉਨ੍ਹਾਂ ਐਸਡੀਐਮ ਪੱਟੀ ਅਮਨਦੀਪ ਸਿੰਘ ਭੱਟੀ ਨੂੰ ਮੰਗ ਪੱਤਰ ਸੋਪਦਿਆ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੋਣ ਤੋ ਬਾਅਦ ਬਣੇ ਹਲਾਤਾ ਲਈ ਅਕਾਲੀ ਸਰਕਾਰ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਜਿੰਮੇਵਾਰ ਹਨ ਜਿਨ੍ਹਾਂ ਨੂੰ ਤਰੁੰਤ ਅਸਤੀਫਾ ਦੇਣਾ ਚਾਹੀਦਾ ਹੈ। ਗਿੱਲ ਨੇ ਕਿਹਾ ਬਾਦਲ ਪਰਿਵਾਰ ਨੇ ਆਪਣੇ ਰਾਜਨੀਤਕ ਮੁਫਾਦਾਂ ਲਈ ਸ਼੍ਰੀ ਅਕਾਲੀ ਤਖ਼ਤ ਸਾਹਿਬ ਸਮੇਤ ਸਾਰੇ ਤਖ਼ਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਨਮਾਨ ਨੂੰ ਦੁਨੀਆਂ ਭਰ ਵਿੱਚ ਵੱਡੀ ਢਾਹ ਲਾਈ ਹੈ। ਅੱਜ ਵਾਪਰੇ ਦੁਖਾਤ ਕਾਰਨ ਜਿੰਨ੍ਹਾਂ ਸਿੰਘ ਸਾਹਿਬਾਨਾ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਭਰਨੀ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਸੀ ਅੱਜ ਉਹ ਇਸ ਪਰਿਵਾਰ ਦੇ ਰਾਜਨੀਤਕ ਮਨੋਰਥ ਬਦਲੇ ਆਪ ਲੁਕੇ ਫਿਰਦੇ ਹਨ ਅਤੇ ਭਾਰੀ ਸਰੱਖਿਆ ਹੇਠ ਅੰਮ੍ਰਿਤਧਾਰੀ ਸਿੱਖਾ ਤੋ ਡਰ ਰਹੇ ਹਨ ਇਸ ਮੌਕੇ ਗਿੱਲ ਨੇ ਕਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਘੋਰ ਨਿਰਾਦਰ, ਕਿਸਾਨਾ ਦਾ ਲੱਕ ਤੋੜਨਾ, ਲੁੱਟਣ, ਕੁੱਟਣ ਅਤੇ ਨੌਜਵਾਨਾਂ ਨੂੰ ਨਸ਼ਿਆ ਵੱਲ ਧਕੇਲਣ ਲਈ ਵੀ ਬਾਦਲ ਪਰਿਵਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ।ਉਨ੍ਹਾਂ ਕਿਹਾ ਜੇਕਰ ਪੰਜਾਬ ਨੂੰ ਤਬਾਹੀ ਤੋ ਬਚਾਉਣ ਹੈ ਤਾ ਪੰਜਾਬ ਅੰਦਰ ਤਰੁੰਤ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ ਕਿਉਕਿ ਅੱਜ ਜਿਹੜਾ ਅਕਾਲੀ ਦਲ ਪੰਥ ਦੇ ਨਾ ਤੇ ਵੋਟਾਂ ਮੰਗਦਾ ਰਿਹਾ ਉਹ ਇੱਕ ਡੇਰੇ ਨੂੰ ਬਚਾਊਣ ਲਈ ਮਸ਼ਰੂਫ ਹੈ ਪਰ ਕਾਂਗਰਸ ਸਮੇਤ ਹੋਰ ਸਿੱਖ ਸੰਗਤਾਂ ਆਪ ਮੁਹਾਰੀਆਂ ਸ਼ੜਕਾ ‘ਤੇ ਬੈਠਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਸਥਾ ਪ੍ਰਗਟਾ ਰਹੀਆਂ ਹਨ। ਉਨ੍ਹਾਂ ਕਿਹਾ ਅੱਜ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਜਿਥੇ ਕੋਈ ਵੀ ਵਰਗ ਸੁਰੱਖਿਅਤ ਨਹੀ ਹੈ ਉਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਸੁਰੱਖਿਅਤ ਨਹੀ ਹਨ। ਏਹੋ ਜਿਹੇ ਹਲਾਤਾ ਕਾਰਨ ਪੰਥਕ ਆਗੂਆ ਨੂੰ ਸਰਕਾਰ ਤੋ ਤਰੁੰਤ ਅਸਤੀਫਾ ਦੇਣਾ ਚਾਹੀਦਾ ਹੈ। ਇਸ ਮੌਕੇ ਦਲਬੀਰ ਸਿੰਘ ਸੇਖੋ, ਸੁਖਵਿੰਦਰ ਸਿੰਘ ਸਿਧੂ, ਨਵਰੀਤ ਸਿੰਘ ਜੱਲੇਵਾਲ, ਕੁਲਵਿੰਦਰ ਸਿੰਘ ਬੱਬਾ, ਨਿਰਵੈਲ ਸਿੰਘ ਪੰਨੂੰ, ਸੇਵਾ ਸਿੰਘ ਉਬੋਕੇ, ਸੁਖਵਿੰਦਰ ਸਿੰਘ ਉਰਬੋਕੇ, ਸਰਦੂਲ ਸਿੰਘ ਸਭਰਾ, ਨਰਿਦਰ ਸਿੰਘ ਚੂਸਲੇਵੜ, ਬਾਬਾ ਬਲਜਿੰਦਰ ਸਿੰਘ ਚੂਸਲੇਵੜ, ਵਜ਼ੀਰ ਸਿੰਘ ਪਾਰਸ, ਸਤਨਾਮ ਸਿੰਘ ਸੇਖੋਂ, ਸਾਬ ਸਿੰਘ ਸੇਦੋ, ਸਾਧੂ ਸਿੰਘ ਚੰਬਲ, ਸਰਪ੍ਰੀਤ ਜੋਤੀ, ਗੁਰਦੀਪ ਸਿੰਘ ਜੇਈ, ਡਾ ਦਲਜੀਤ ਸਿੰਘ, ਕਰਨਦੀਪ ਸਿੰਘ, ਰਾਣਾ ਕੈਰੋਂ ਜਸਬੀਰ ਸਿੰਘ, ਦਲਵਿੰਦਰ ਸਿੰਘ, ਨਿਰਮਲਜੀਤ ਸਿੰਘ ਲਾਲੀ, ਲਖਵਿੰਦਰ ਸਿੰਘ ਖਹਿਰਾ, ਵਿਜੇ ਕੁਮਾਰ, ਬਲਜਿੰਦਰ ਸਿੰਘ, ਸੋਹਨ ਲਾਲ, ਸਰਵਰ ਸਿੰਘ, ਗੁਰਜੰਟ ਸਿੰਘ, ਵਿਜੇ ਕੁਮਾਰ, ਕਮਲ ਸ਼ਰਮਾ, ਚਮਕੋਰ ਸਿੰਘ, ਗੁਰਦਿਆਲ ਸਿੰਘ, ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply