Monday, June 2, 2025
Breaking News

ਬ੍ਰਹਮਪੁਰਾ ਨੂੰ ਜੰਡਿਆਲਾ ਗੁਰੂ ਹਲਕੇ ਵਿਚੋਂ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ- ਮਲਹੋਤਰਾ

PPN210406
ਜੰਡਿਆਲਾ ਗੁਰੂ, 21 ਅਪ੍ਰੈਲ (ਹਰਿੰਦਰਪਾਲ ਸਿੰਘ) – ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਜੰਡਿਆਲਾ ਗੁਰੂ ਹਲਕੇ ਵਿਚੋਂ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ। ਉਕਤ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਨਗਰ ਕੋਂਸਲ ਪ੍ਰਧਾਨ ਨੇ ਅਪਣੇ ਗ੍ਰਹਿ ਵਿਖੇ ਰੱਖੀ ਇਕ ਮੀਟਿੰਗ ਦੋਰਾਨ ਕਿਹਾ ਕਿ ਬ੍ਰਹਮਪੁਰਾ ਇਕ ਇਮਾਨਦਾਰ,  ਮਿਹਨਤੀ, ਬੇਦਾਗ ਅਤੇ ਸੀਨੀਅਰ ਅਕਾਲੀ ਆਗੂ ਹਨ, ਜੋ ਕਿ ਖਡੂਰ ਸਾਹਿਬ ਹਲਕੇ ਤੋਂ ਜਿੱਤ ਕੇ ਇਸ ਪੰਥਕ ਹਲਕੇ ਦੀ ਦਿੱਖ ਨੂੰ ਹੋਰ ਮਜਬੂਤ ਅਤੇ ਸੋਹਣਾ ਕਰਨਗੇ। ਵਿਸ਼ੇਸ਼ ਤੋਰ ਤੇ ਪਹੁੰਚੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ ਕਿਹਾ ਕਿ ਜੰਡਿਆਲਾ ਗੁਰੂ ਵਿਚੋਂ ਕਾਂਗਰਸ ਪਾਰਟੀ ਦਾ ਉਸ ਦੀਆਂ ਗਲਤ ਨੀਤੀਆਂ ਕਾਰਨ ਲਗਭਗ ਸਫਾਇਆ ਹੋ ਗਿਆ ਹੈ ਅਤੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਦੇ ਨੋਜਵਾਨ ਲੜਕੇ ਵਲੋਂ ਸ਼ਰੇਆਮ ਕਾਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਵੋਟਾਂ ਨਾ ਪਾਉਣ ਲਈ ਕਿਹਾ ਜਾ ਰਿਹਾ ਹੈ। ਇਸ ਮੋਕੇ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਇੰਦਰ ਸਿੰਘ ਮਲਹੋਤਰਾ, ਰਾਕੇਸ਼ ਕੁਮਾਰ ਰਿੰਪੀ, ਰਣਧੀਰ ਸਿੰਘ ਮਲਹੋਤਰਾ, ਵਰਦੀਪ ਸਿੰਘ, ਰਾਜੀਵ ਕੁਮਾਰ ਬਬਲੂ ਪੀ ਏ, ਰਜਿੰਦਰ ਕੁਮਾਰ ਰਾਣਾ ਸੀਨੀਅਰ ਭਾਜਪਾ ਆਗੂ, ਅਰਵਿੰਦਰ ਸਿੰਘ, ਜਰਨੈਲ ਸਿੰਘ, ਸੋਹੰਗ ਸਿੰਘ, ਪ੍ਰਤਾਪ ਸਿੰਘ, ਬਲਕਾਰ ਸਿੰਘ ਲੱਖਪਤੀ, ਬਲਵਿੰਦਰ ਸਿੰਘ ਮਲਹੋਤਰਾ, ਰਾਜ਼ੇਸ਼ ਕੁਮਾਰ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਰਾਜੂ ਮਲਹੋਤਰਾ, ਹੈਰੀ ਮਲਹੋਤਰਾ ਤੇ ਵਰੁਣ ਸੋਨੀ ਆਦਿ ਹਾਜ਼ਿਰ ਸਨ।

Check Also

ਵਾਤਾਵਰਨ ਦਿਵਸ ‘ਤੇ ਮਾਪਿਆਂ ਅਤੇ ਬੱਚਿਆਂ ਨੂੰ ਵੰਡੇ ਕੱਪੜੇ ਦੇ ਬੈਗ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਬੀ.ਐਨ.ਓ ਵਿਪਨ …

Leave a Reply