Friday, July 26, 2024

ਮੁੱਖ ਮੰਤਰੀ ਦੇ ਓ ਐਸ ਡੀ ਬਠਿੰਡਾ ‘ਚ- ਵੋਟਾਂ ਦੀ ਤਰੀਕ ਨੇੜੇ ਆਉਣ ‘ਤੇ ਆਗੂਆਂ ਦੀਆਂ ਧੜਕਣਾਂ ਤੇਜ਼

PPN210405
ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਜਿਉਂ ਜਿਉਂ ਵੋਟਾਂ ਪੈਣ ਦੀ ਤਰੀਕ ਨਜ਼ਦੀਕ ਆ ਰਹੀ ਹੈ ਤਿਉਂ ਤਿਉਂ ਆਗੂਆਂ ਦੇ ਦਿਲਾਂ ਦੀ ਧੜਕਣ ਵੀ ਤੇਜ਼ ਹੋ ਰਹੀ ਹੈ ਤੇ ਉਨਾਂ ਵੱਲੋਂ ਸਰਗਰਮੀਆਂ ਵਧਾਈਆਂ ਜਾ ਰਹੀਆਂ ਹਨ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਲੋਕ ਸਭਾ ਹਲਕਾ ਲਈ ਉਮੀਦਵਾਰ ਬਾਦਲ ਪਰਿਵਾਰ ਦੀ ਨੂੰਹ ਹੋਣ ਕਾਰਨ ਅਤੇ ਉਸਦਾ ਮੁਕਾਬਲਾ ਸਿੱਧਾ ਬਾਦਲ ਪਰਿਵਾਰ ਵਿੱਚੋਂ ਹੀ ਅੱਡ ਹੋਏ ਮਨਪ੍ਰੀਤ ਬਾਦਲ ਨਾਲ ਹੋਣ ਕਾਰਨ ਅਕਾਲੀ- ਭਾਜਪਾ ਵੱਲੋਂ ਅੱਡੀ ਚੋਟੀ ਦਾ ਜੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਤਹਿਤ ਅੱਜ ਮੁੱਖ ਮੰਤਰੀ ਦੇ ਓਐਸਡੀ ਭੁਪਿੰਦਰ ਸਿੰਘ ਭੂਪੀ ਵੱਲੋਂ ਬਠਿੰਡਾ ਸ਼ਹਿਰੀ ਦੇ ਹਰ ਵਾਰਡ ਵਿੱਚ ਜਾ ਕੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਅੱਜ ਮਾਡਲ ਟਾਊਨ ਵਿਖੇ ਭੂਪੀ ਨੇ ਜਗਜੀਤ ਸਿੰਘ ਜੀਤੀ ਪ੍ਰਧਾਨ ਦੇ ਗ੍ਰਹਿ ਵਿਖੇ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਮਿਲਣੀ ਵਿੱਚ ਉਨਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਬੀਬੀ ਬਾਦਲ ਵੱਡੇ ਫ਼ਰਕ ਨਾਲ ਜਿੱਤੇਗੀ ਜਿਸ ਨਾਲ ਬਠਿੰਡਾ ਦੇ ਚੱਲ ਰਹੇ ਵਿਕਾਸ ਕਾਰਜ ਹੋਰ ਤੇਜ਼ੀ ਫੜਨਗੇ। ਉਨਾ ਇਸ ਮੌਕੇ ਦੰਗਾ ਪੀੜਤ, 100 ਫੁੱਟੀ ਝੁੱਗੀ ਝੌਂਪੜੀ ਅਤੇ ਬੇਅੰਤ ਨਗਰ ਵਾਸੀਆਂ ਨੂੰ ਵੀ ਭਰੋਸਾ ਦਿੱਤਾ ਕਿ ਉਨਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਜੀਤੀ ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੇ ਵਾਰਡ 11 ਵਿੱਚੋਂ ਹਰ ਵਾਰ ਦੀ ਤਰਾਂ ਇਸ ਵਾਰ ਵੀ ਹਰ ਹਾਲਤ ਵਿੱਚ ਪਾਰਟੀ ਦੀ ਵੋਟ ਵੱਧ ਨਿਕਲੇਗੀ। ਇਸ ਮੌਕੇ ਉਨਾਂ ਨਾਲ ਗੁਰਦੁਆਰਾ ਜੀਵਨ ਪ੍ਰਕਾਸ਼ ਦੇ ਪ੍ਰਧਾਨ ਹਰਮਿੰਦਰ ਸਿੰਘ ਸਮਾਘ, ਕੈਸ਼ੀਅਰ ਗੁਰਚਰਨ ਸਿੰਘ ਹੇਅਰ, ਲਛਮਣ ਸਿੰਘ ਨੰਬਰਦਾਰ, ਯੂਥ ਆਗੂ ਰੂਬੀ ਭਾਈਕਾ, ਅਮਰੀਕਪਾਲ ਸਿੰਘ, ਹਰਵਿੰਦਰ ਸਿੰਘ ਹੈਪੀ, ਕਰਨਲ ਜੇ.ਐਸ. ਢਿੱਲੋਂ, ਗੁਰਤਾਕ ਸਿੰਘ, ਅਵਤਾਰ ਸਿੰਘ ਗੋਗੀ ਅਤੇ ਹੋਰ ਬਹੁਤ ਸਾਰੇ ਆਗੂ ਤੇ ਵਰਕਰ ਹਾਜ਼ਰ ਸਨ।

mu`K mMqrI dy E AYs fI  biTMfw ‘c- votW dI qrIk nyVy Awaux ‘qy AwgUAwˆ dIAwˆ DVkxwˆ qyz


biTMfw, 21 ApRYl (jsivMdr isMG j`sI)- ijauˆ ijauˆ votwˆ pYx dI qrIk nzdIk Aw rhI hY iqauˆ iqauˆ AwgUAwˆ dy idlwˆ dI DVkx vI qyz ho rhI hY qy aunwˆ v`loˆ srgrmIAwˆ vDweIAwˆ jw rhIAwˆ hn[ s`qwDwrI SRomxI AkwlI dl v`loˆ biTMfw lok sBw hlkw leI aumIdvwr bwdl pirvwr dI nUMh hox kwrn Aqy ausdw mukwblw is`Dw bwdl pirvwr iv`coˆ hI A`f hoey mnpRIq bwdl nwl hox kwrn AkwlI- Bwjpw v`loˆ A`fI cotI dw jor lwauxw SurU kr id`qw hY[ ijs qihq A`j mu`K mMqrI dy EAYsfI BuipMdr isMG BUpI v`loˆ biTMfw SihrI dy hr vwrf iv`c jw ky vrkrwˆ nwl mIitMgwˆ dw islislw SurU kIqw igAw[ A`j mwfl twaUn ivKy BUpI ny jgjIq isMG jIqI pRDwn dy gRih ivKy AwgUAwˆ Aqy vrkrwˆ nwl kIqI imlxI iv`c aunwˆ dw hOslw vDwauˆidAwˆ ikhw ik bIbI bwdl v`fy &rk nwl ij`qygI ijs nwl biTMfw dy c`l rhy ivkws kwrj hor qyzI PVngy[ aunw ies mOky dMgw pIVq, 100 Pu`tI Ju`gI JOˆpVI Aqy byAMq ngr vwsIAwˆ nUM vI Brosw id`qw ik aunwˆ dy kMm pihl dy AwDwr ‘qy kIqy jwxgy[ ies mOky pRDwn jgjIq isMG jIqI ny aunwˆ nUM Brosw id`qw ik aunwˆ dy vwrf 11 iv`coˆ hr vwr dI qrwˆ ies vwr vI hr hwlq iv`c pwrtI dI vot v`D inklygI[ ies mOky aunwˆ nwl gurduAwrw jIvn pRkwS dy pRDwn hrimMdr isMG smwG, kYSIAr gurcrn isMG hyAr, lCmx isMG nMbrdwr, XUQ AwgU rUbI BweIkw, AmrIkpwl isMG, hrivMdr isMG hYpI, krnl jy.AYs. iF`loˆ, gurqwk isMG, Avqwr isMG gogI Aqy hor bhuq swry AwgU qy vrkr hwzr sn[

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply