Sunday, December 22, 2024

‘ਆਪ’ ਦੇ ਝਾੜੂ ਨਾਲ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦੀ ਬੇਅਦਬੀ

ਸਿੱਖ ਭਾਵਨਾਵਾਂ ਨੂੰ ਪੁੱਜੀ ਠੇਸ-ਸਿਰਸਾ

PPN210407
ਜੰਡਿਆਲਾ ਗੁਰੂ, 21 ਅਪ੍ਰੈਲ (ਹਰਿੰਦਰਪਾਲ ਸਿੰਘ) – ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਦੀਪ ਸਿੰਘ ਵਲੋਂ ਪਾਰਟੀ ਆਗੂ ਗੁਲ ਪਨਾਗ ਨਾਲ ਕੱਲ੍ਹ ਜੰਡਿਆਲਾ ਸ਼ਹਿਰ ਵਿਚ ਇਕ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੋਰਾਨ ਗਲੀਆਂ, ਬਾਜ਼ਾਰਾਂ ਵਿਚ ਝਾੜੂ ਮਾਰ ਕੇ ਆਪਣਾ ਪ੍ਰਚਾਰ ਕਰਨ ਵਾਲੇ ਪਾਰਟੀ ਉਮੀਦਵਾਰ ਅਤੇ ਮੈਡਮ ਗੁਲ ਪਨਾਗ ਨੇ ਉਸੇ ਝਾੜੂ ਨੂੰ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਫੋਟੋ ਦੇ ਬਿਲਕੁਲ ਅੱਗੇ ਰੱਖ ਦਿੱਤਾ ਜਿਸ ਨਾਲ ਬਾਬਾ ਜੀ ਦੀ ਤਸਵੀਰ ਅੱਧੀ ਢੱਕੀ ਗਈ।ਫੋਟੋ ਵਿਚ ਬਾਬਾ ਜੀ ਦੇ ਅੱਗੇ ਪੋਥੀ ਸਾਹਿਬ ਵੀ ਸ਼ੁਸ਼ੋਭਿਤ ਸੀ।ਪੋਥੀ ਸਾਹਿਬ ਬਿਲਕੁਲ ਝਾੜੂ ਨਾਲ ਢੱਕੀ ਗਈ।ਅਜਿਹੀ ਸਥਿਤੀ ਨੂੰ ਦੇਖ ਕੇ ਮੋਕੇ ਤੇ ਮੋਜੂਦ ਪੱਤਰਕਾਰਾਂ ਨੇ ਇਸ ਨੂੰ ਕੈਮਰੇ ਵਿਚ ਕੈਦ ਕਰ ਲਿਆ।ਇਸ ਘਿਨੋਣੀ ਕਾਰਵਾਈ ਸਬੰਧੀ ਬਲਦੇਵ ਸਿੰਘ ਸਿਰਸਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਚੋਣਾ ਦੇ ਪ੍ਰਚਾਰ ਦੀ ਖਾਤਿਰ ਇਹ ਫਿਲਮੀ ਐਕਟਰ ਗੁਰੂਆ ਦਾ ਸਤਿਕਾਰ ਭੁੱਲ ਜਾਂਦੇ ਹਨ ਅਤੇ ਆਪਣੀ ਮਸ਼ਹੂਰੀ ਅਤੇ ਪਬਲੀਸਿਟੀ ਲਈ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਜਾ ਕੇ ਜੋੜਿਆ ਦੀ ਸੇਵਾ ਕਰਦੇ ਹਨ ਅਤੇ ਅਖ਼ਬਾਰਾਂ ਵਿਚ ਛਪਵਾਉਂਦੇ।ਭਾਈ ਸਿਰਸਾ ਨੇ ਕਿਹਾ ਕਿ ਭਾਵਂੇ ਸਿੱਖ ਧਰਮ ਵਿਚ ਮੂਰਤੀ ਪੂਜਾ ਦੀ ਮਨਾਹੀ ਹੈ, ਪਰ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਅੱਗੇ ਗੰਦਾ ਝਾੜੂ ਰੱਖਣਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਣਾ ਹੈ।ਉਹਨਾਂ ਜਿਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਗੁਲ ਪਨਾਗ ਖਿਲਾਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਉਹਨਾਂ ਮੁੱਖ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਆਪਣੇ ਚੋਣ ਨਿਸ਼ਾਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਉਮੀਦਵਾਰ ਤੇ ਉਸ ਦੇ ਪਾਰਟੀ ਆਗੂ ਨੂੰ ਨੋਟਿਸ ਜਾਰੀ ਕੀਤਾ ਜਾਵੇ। ਇਸ ਸਬੰਧੀ ਆਮ ਆਦਮੀ ਪਾਰਟੀ ਉਮੀਦਵਾਰ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾ ਉਹਨਾਂ ਦੇ ਭਰਾ ਨੇ ਕਿਹਾ ਕਿ ਥੋੜੀ ਦੇਰ ਬਾਅਦ ਗੱਲ ਕਰਨਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply