Wednesday, October 14, 2026

ਸੁਰਜੀਤ ਕੋਰ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਵਾਰਡ ਪ੍ਰਧਾਨ ਨਿਯੁੱਕਤ

U
U

ਅੰਮ੍ਰਿਤਸਰ, 15 ਅਕਤੂਬਰ (ਗੁਰਚਰਨ ਸਿੰਘ) – ਸ਼੍ਰੌਮਣੀ ਇਸਤਰੀ ਅਕਾਲੀ ਦਲ ਬਾਦਲ ਦੀ ਪੰਜਾਬ ਪ੍ਰਧਾਨ ਬੀਬੀ ਜਗੀਰ ਕੋਰ ਅਤੇ ਕੈਬੀਨੇਟ ਮੰਤਰੀ ਬਿਕਰਮ ਸ੍ਹਿੰਘ ਮਜੀਠੀਆਂ ਦੇ ਨਿਰਦੇਸ਼ਾਂ ‘ਤੇ ਪਾਰਟੀ ਦੀ ਮਜਬੂਤੀ ਲਈ ਕੀਤੀਆਂ ਜਾ ਰਹੀਆਂ ਵਾਰਡਾਂ ਪ੍ਰਧਾਨਾਂ ਦੀਆਂ ਨਿਯੁੱਕਤੀਆਂ ਦੇ ਤਹਿਤ ਸ਼੍ਰੌਮਣੀ ਇਸਤਰੀ ਅਕਾਲੀ ਦਲ ਬਾਦਲ ਦੀ ਜਿਲਾ ਅੰਮ੍ਰਿਤਸਰ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਰਾਜ ਵਲੋਂ ਬੀਬੀ ਸੁਰਜੀਤ ਕੋਰ ਨੂੰ ਵਾਰਡ ਨੰ. 39 ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਬੀਬੀ ਰਾਜਵਿੰਦਰ ਕੋਰ ਰਾਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੌਮਣੀ ਇਸਤਰੀ ਅਕਾਲੀ ਦਲ ਬਾਦਲ ਦੀਆਂ ਅੰਮ੍ਰਿਤਸਰ ਦੀਆਂ ਸਾਰੀਆਂ ਵਾਰਡਾਂ ਅਤੇ ਪੰਚਾਇਤਾਂ ਵਿੱਚ ਪ੍ਰਧਾਨਾਂ ਦੀਆਂ ਨਿਯੁੱਕਤੀਆਂ ਕੀਤੀਆਂ ਜਾ ਰਹੀਆਂ ਹਨ ।ਇਸ ਦੌਰਾਰ ਨਵ-ਨਿਯੂਕਤ ਪ੍ਰਧਾਨ ਬੀਬੀ ਸੁਰਜੀਤ ਕੋਰ ਨੇ ਪਾਰਟੀ ਹਾਈ ਕਮਾਨ ਅਤੇ ਜਿਲਾ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਰਾਜ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਸੇਵਾ ਉਨ੍ਹਾਂ ਨੂੰ ਬਖਸ਼ੀ ਗਈ ਹੈ ਪੁਰੀ ਇੰਮਾਨਦਾਰੀ ਨਾਲ ਨਿਭਾਉਣਗੇ।ਇਸ ਮੌਕੇ ਜਿਲਾ ਮੀਤ ਪ੍ਰਧਾਨ ਬੀਬੀ ਤਜਿੰਦਰ ਕੋਰ, ਪਲਵਿੰਦਰ ਕੋਰ ਸੈਕਟਰੀ, ਰਜਿੰਦਰ ਕੋਰ, ਮਨਜੀਤ ਕੋਰ, ਜਗਦੀਸ਼ ਕੋਰ, ਕੁਲਵੰਤ ਕੋਰ, ਮਹਿੰਦਰ ਕੋਰ, ਰਾਜ ਰਾਣੀ, ਚਰਨਜੀਤ ਕੋਰ, ਗਿਆਨ ਕੋਰ, ਤੇਜ ਕੋਰ, ਸਰਬਜੀਤ ਕੋਰ, ਭੂਪਿੰਦਰ ਕੋਰ, ਪ੍ਰਕਾਸ਼ ਕੋਰ, ਬਬੱਲੀ, ਕਮਲੇਸ਼ ਕੋਰ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply