ਛੇਹਰਟਾ, 16 ਅਕਤੂਬਰ (ਸੁਖਬੀਰ ਖੁਰਮਨੀਆ) – ਵੇਰਕਾ ਬਾਈਪਾਸ ਸਥਿਤ ਸਟਾਲਵਾਰਟਸ ਵਰਲਡ ਸਕੂਲ ਵਿਚ ਪ੍ਰਿੰਸੀਪਲ ਮਨੀਸ਼ਾ ਸਾਨੂਕਾ ਦੀ ਅਗਵਾਈ ਹੇਂਠ ਨਵਰਾਤਰਿਆਂ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਨਵਰਾਤਰਿਆਂ ਦੇ ਸ਼ੁੱਭ ਆਰੰਭ ਮੋਕੇ ਵਿਦਿਆਰਥੀਆਂ ਵਲੋਂ ਨ੍ਰਿਤ ਪੇਸ਼ ਕਰਨ ਦੇ ਨਾਲ ਨਾਲ ਅਧਿਆਪਕਾਂ ਨੇ ਭੇਟਾਂ ਗਾਈਆਂ ਤੇ ਮਾਤਾ ਰਾਣੀ, ਮਾਤਾ ਦੀ ਸਵਾਰੀ, ਸ਼੍ਰੀ ਹਨੂੰਮਾਨ ਆਦਿ ਝਾਕੀਆ ਕੱਢੀਆਂ ਗਈਆਂ।ਇਸ ਮੋਕੇ ਪ੍ਰਿੰਸੀਪਲ ਮਨੀਸ਼ਾ ਧਾਨੂਕਾ ਨੇ ਵਿਦਿਆਰਥੀਆਂ ਨੂੰ ਨਵਰਾਤਰਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਿੰਦੂ ਧਰਮ ਵਿੱਚ ਨਵਰਾਤਰਿਆ ਨੂੰ ਬਹੁਤ ਪਾਵਨ ਤੇ ਪਵਿੱਤਰ ਮੰਨਿਆਂ ਜਾਂਦਾ ਹੈ ਤੇ ਸਾਨੂੰ ਇਨ੍ਹਾਂ ਪਵਿੱਤਰ ਤਿਉਹਾਰਾਂ ਤੋਂ ਸੇਧ ਲੈ ਕੇ ਨਸ਼ਿਆਂ ਤੋਂ ਦੂਰ ਰਹਿਣ ਤੇ ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ।
Check Also
ਬੰਦੀ ਛੌੜ ਦਿਵਸ, ਦੀਵਾਲੀ ਦੇ ਸਨਮੁੱਖ ਸੁਲਤਾਨਵਿੰਡ ਰੋਡ ਦੇ ਬਾਜ਼ਾਰਾਂ ‘ਚ ਛਾਈ ਰੌਣਕ
ਮਿੱਟੀ ਦੇ ਦੀਵਿਆਂ ‘ਤੇ ਸਜਾਵਟੀ ਸਾਮਾਨ ਨਾਲ ਬਾਜ਼ਾਰ ਗੁਲਜ਼ਾਰ ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – …
Punjab Post Daily Online Newspaper & Print Media