Sunday, October 11, 2026

ਬੀ. ਬੀ. ਕੇ. ਡੀ. ਏ. ਵੀ ਕਾਲਜ ਦੀ ਸ਼ਿਵਾਨੀ ਨੇ ‘ਯੂਨੀਅਰ ਕਾਮਨਵੈਲਥ ਖੇਡਾਂ’ ‘ਚ ਜਿੱਤਿਆ ਕਾਂਸੇ ਦਾ ਤਮਗਾ

PPN1610201505

ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੀ ਕਰਾਟੇ ਖਿਡਾਰਣ ਸ਼ਿਵਾਨੀ ਨੇ ਨਵੀਂ ਦਿੱਲੀ ਵਿਖੇ ਆਯੋਜਿਤ ‘ਜੂਨੀਅਰ ਕਾਮਨਵੈਲਥ ਖੇਡਾਂ’ ਵਿਚ ਕਾਂਸੇ ਦਾ ਤਮਗਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਚੈਂਪਿਅਨਸ਼ਿਪ ਵਿਚ ਵਿਭਿੰਨ ਦੇਸ਼ਾਂ ਦੀਆਂ ਗਿਆਰਾਂ ਟੀਮਾਂ- ਭਾਰਤ, ਸਵਿਟਜ਼ਰਲੈਂਡ, ਨਿਊਜੀਲੈਂਡ, ਅਫ਼ਰੀਕਾ, ਆਸਟਰੇਲੀਆ, ਅਮਰੀਕਾ, ਥਾਈਲੈਂਡ, ਸ਼੍ਰੀ ਲੰਕਾ, ਸਿੰਘਾਪੁਰ, ਕਨੇਡਾ ਅਤੇ ਇੰਗਲੈਂਡ ਨੇ ਭਾਗ ਲਿਆ।ਭਾਰਤ ਨੇ ਨਿਊਜੀਲੈਂਡ ਅਤੇ ਸ਼੍ਰੀ ਲੰਕਾ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਭਾਰਤ ਦੇ 50 ਖਿਡਾਰੀਆਂ ਨੇ ਵਿਭਿੰਨ ਸ਼੍ਰੇਣੀ ਵਿਚ ਭਾਗ ਲਿਆ ਅਤੇ ਉਸ ਵਿਚ ਸ਼ਿਵਾਨੀ ਨੇ ਪੂਰੇ ਉਤਸ਼ਾਹ ਨਾਲ ਖੇਡਿਆ।ਉਸ ਨੇ ਸੀਨੀਅਰ ਨੈਸ਼ਨਲ ਕਰਾਟੇ ਚੈਂਪਿਅਨਸ਼ਿਪ ਵਿਚ ਵੀ ਸੁਨਹਿਰੀ ਤਮਗਾ ਜਿੱਤਿਆ।ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਖੇਡ ਵਿਭਾਗ ਦੇ ਮੁਖੀ ਸ਼੍ਰੀਮਤੀ ਸਵੀਟੀ ਬਾਲਾ ਨੇ ਵਿਦਿਆਰਥਣਾਂ ਨੂੰ ਹਾਰਦਿਕ ਵਧਾਈ ਦਿਤੀ ਅਤੇ ਭਵਿੱਖ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ।ਖੇਡ ਵਿਭਾਗ ਦੇ ਮੈਡਮ ਰਜਵੰਤ ਕੌਰ ਨੇ ਵੀ ਵਿਦਿਆਰਥਣਾਂ ਨੂੰ ਇਸ ਉਪਲੱਬਧੀ ਉੱਤੇ ਵਧਾਈ ਦਿੱਤੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply