Thursday, June 25, 2026

ਅਹਿਮਦਗੜ੍ਹ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ- ਹਿੰਦੂ ਵੀਰ ਵੀ ਹੋਏ ਸ਼ਾਮਿਲ

ਗੁਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਤੋਂ ਅਸਤੀਫ਼ਾ

PPN1610201506

ਅਹਿਮਦਗੜ੍ਹ (ਸੰਦੌੜ), 16 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪਿਛਲੇ ਦਿਨੀਂ ਕੋਟਕਪੂਰੇ ਦੇ ਨਜ਼ਦੀਕੀ ਪੈਂਦੇ ਪਿੰਡ ਬਰਗਾੜੀ ਵਿਖੇ ਕੁੱਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾੜੇ ਮਕਸਦ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕਰਨ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਵਿਚ ਸਿੱਖਾਂ ਵੱਲੋਂ ਥਾਂ-ਥਾਂ ਤੇ ਧਰਨੇ ਅਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਉੱਥੇ ਹੀ ਅਹਿਮਦਗੜ੍ਹ ਵਿਖੇ ਵੀ ਕਈ ਸਿੱਖ ਜਥੇਬੰਦੀਆਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਰੋਸ ਮੁਜ਼ਾਹਰੇ ਦੀ ਅਗਵਾਈ ਪੀਰ ਬੁੱਧੂ ਸ਼ਾਹ ਸੇਵਾ ਸੁਸਾਇਟੀ ਦੇ ਪ੍ਰਧਾਨ ਸ.ਗੁਰਪ੍ਰੀਤ ਸਿੰਘ ਪੀਤਾ ਅਤੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਕਮਲਜੀਤ ਸਿੰਘ ਉੱਭੀ ਨੇ ਕੀਤੀ।ਇਸ ਰੋਸ ਮੁਜ਼ਾਹਰੇ ਵਿਚ ਜਿੱਥੇ ਅਹਿਮਦਗੜ੍ਹ ਅਤੇ ਇਸ ਦੇ ਆਲੇ-ਦੁਆਲੇ ਦੀਆਂ ਸਿੱਖ ਜਥੇਬੰਦੀਆਂ ਸ਼ਾਮਿਲ ਹੋਈਆਂ, ਉੱਥੇ ਹੀ ਸ਼ਹਿਰ ਦੇ ਕੁੱਝ ਹਿੰਦੂ ਵੀਰਾਂ ਤੇਜ਼ੀ ਸ਼ਰਮਾ ਅਤੇ ਡਾ. ਯਸ਼ਪਾਲ ਕਪਿਲਾ ਨੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਸ ਰੋਸ ਮੁਜ਼ਾਹਰੇ ਵਿਚ ਸਿੱਖਾਂ ਦੇ ਮੋਢੇ ਨਾਲ ਮੋਢਾ ਲਾਕੇ ਸਾਥ ਦਿੱਤਾ।ਇਸ ਰੋਸ ਮੁਜ਼ਾਹਰੇ ਦੌਰਾਨ ਗੁਰਪ੍ਰੀਤ ਸਿੰਘ ਪੀਤਾ ਨੇ ਕਿਹਾ ਕਿ ਉਹ ਸਮੂਹ ਸੰਗਤ ਵਿਚ ਅੱਜ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਲਿਖਤੀ ਰੂਪ ਵਿਚ ਅਸਤੀਫ਼ਾ ਦਿੰਦੇ ਹਨ ਅਤੇ ਭਵਿੱਖ ਵਿਚ ਸਾਰੀ ਉਮਰ ਲਈ ਅਕਾਲੀ ਦਲ ਦਾ ਪੂਰਨ ਬਾਈਕਾਟ ਕਰਦੇ ਹਨ । ਅੱਗੇ ਗੁਰਪ੍ਰੀਤ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੇ ਹੀ ਧਰਮਾਂ ਨਾਲ ਸਬੰਧਿਤ ਸੰਤਾਂ-ਮਹਾਂਪੁਰਖਾਂ ਦੀਆਂ ਬਾਣੀਆਂ ਦਰਜ ਹਨ, ਜੋ ਕਿ ਸਮੁੱਚੀ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੰਦੀਆਂ ਹਨ ।ਇਸ ਲਈ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਕਰਨ ਵਾਲੀ ਕਾਲੀ ਕਰਤੂਤ ਕਰ ਕੇ ਜੋ ਘੋਰ ਪਾਪ ਕਮਾਇਆ ਹੈ, ਉਹ ਕਿਸੇ ਵੀ ਕੀਮਤ ਤੇ ਬਖਸ਼ਣਯੋਗ ਨਹੀਂ ਹੈ।ਅੱਗੇ ਪੀਤੇ ਨੇ ਕਿਹਾ ਕਿ ਇਸ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਦੇ ਸਮੇਂ ਸ਼ਹੀਦ ਹੋਏ ਸਿੰਘਾਂ ਲਈ ਉਨ੍ਹਾਂ ਨੂੰ ਬਹੁਤ ਦੁਖ ਹੈ ਅਤੇ ਉਹ ਵਾਹਿਗੁਰੂ ਅੱਗੇ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਲਈ ਅਰਦਾਸ ਕਰਦੇ ਹਨ।।ਇਸ ਮੌਕੇ ਕੌਂਸਲਰ ਕਮਲਜੀਤ ਸਿੰਘ ਉੱਭੀ, ਕੌਂਸਲਰ ਜਗਦੇਵ ਸਿੰਘ ਬੋਪਾਰਾਏ ਅਤੇ ਮੌਕੇ ਤੇ ਹਾਜ਼ਰ ਸਮੂਹ ਸੰਗਤ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਨਾਇਬ ਤਹਿਸੀਲਦਾਰ ਹਰ ਮਨੋਹਰ ਸਿੰਘ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਹੂੰਝਣ, ਗੁਰਸੇਵਕ ਸਿੰਘ ਬਾਬਾ, ਜਸਪ੍ਰੀਤ ਸਿੰਘ ਉੱਭੀ, ਗੁਰਜੀਤ ਸਿੰਘ ਹੂੰਝਣ, ਕੁਲਵੰਤ ਸਿੰਘ ਸੋਹਲ, ਕ੍ਰਿਸ਼ਨ ਸਿੰਘ ਰਾਜੜ, ਟਹਿਲ ਸਿੰਘ ਦੁਲਮਾਂ, ਹਰਦੀਪ ਸਿੰਘ ਦੀਪ, ਜਸਪ੍ਰੀਤ ਘਲੋਟੀ, ਦਰਸ਼ਨ ਸਿੰਘ ਸੌਂਦ ਆਦਿ ਹਾਜ਼ਰ ਸਨ ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply