Thursday, June 25, 2026

ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਿੱਖ ਕੌਮ ਨੂੰ ਬਰਦਾਸ਼ਤ ਨਹੀਂ -ਭਾਈ ਗੁਰਇਕਬਾਲ ਸਿੰਘ

PPN1610201507

ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ ਸੱਗੁ) ਕੋਟਕਪੁਰਾ ਦੇ ਪਿੰਡ ਬਰਗਾੜੀ ਵਿਖੇ ਧੰਨ ਸ੍ਰੀ ਗੁਰੁ ਗ੍ਰੰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵੱਲੋਂ ਭਾਈ ਗੁਰਇਕਬਾਲ ਸਿੰਘ ਦੀ ਰਹਿਨੁਮਾਈ ਹੇਠ ਭਲਾਈ ਕੇਂਦਰ ਤੋਂ ਗੁ. ਸ਼ਹੀਦ ਗੰਜ ਸਾਹਿਬ ਜੀ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਜਿੱਥੇ ਸੰਗਤਾਂ ਨੇ ਹੱਥਾਂ ਵਿੱਚ ਰੋਸ ਵਜੋਂ ਤਖਤੀਆਂ ਫੜੀਆਂ ਸਨ, ਉੱਥੇ ਸੰਗਤਾਂ ਵਾਹਿਗੁਰੂ ਜਾਪ ਕਰਦਿਆਂ ਸ਼ਾਤਮਈ ਢੰਗ ਨਾਲ ਰੋਸ ਦਾ ਪ੍ਰਗਟ ਕਰ ਰਹੀਆਂ ਸਨ।ਇਹਨਾ ਸੰਗਤਾਂ ਨੇ ਸ਼ਹੀਦਾਂ ਸਾਹਿਬ ਦੇ ਬਾਹਰ ਸੜਕ ‘ਤੇ ਬੈਠ ਕੇ ਪਹਿਲਾਂ ਸ੍ਰੀ ਜਪੁ ਜੀ ਸਾਹਿਬ ਦੀ ਸੰਗਤ ਰੂਪੀ ਹਾਜ਼ਰੀ ਲਗਾਈ, ਜਿਸ ਉਪਰੰਤ ਭਾਈ ਗੁਰਇਕਬਾਲ ਸਿੰਘ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ।
ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸਾਹਿਬ ਨੇ ਦੱਸਿਆ ਕਿ ਇਹ ਰੋਸ ਮਾਰਚ ਪਿੰਡ ਬਰਗਾੜੀ ਕੋਟਕਪੁਰਾ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਅਤੇ ਝੂਠੇ ਕੇਸ ਬਣਾ ਕੇ ਕਈ ਸਿੰਘਾਂ ਨੂੰ ਗ੍ਰਿਫਤਾਰ ਸਿੰਘਾਂ ਦੀ ਰਿਹਾਈ ਵਾਸਤੇ ਕੀਤਾ ਗਿਆ ਹੈ।ਭਾਈ ਸਾਹਿਬ ਨੇ ਕਿਹਾ ਕਿ ਸਰਕਾਰ ਹਮੇਸ਼ਾਂ ਸਿੱਖਾਂ ਨਾਲ ਧੱਕਾ ਕਰਦੀ ਰਹੀ ਹੈ। ਸ਼ਾਂਤਮਈ ਢੰਗ ਨਾਲ ਧਰਨੇ ਤੇ ਬੈਠੇ ਸਿੱਖਾਂ ਤੇ ਤਸ਼ੱਦਦ ਕਰਦਿਆਂ ਸਿੱਖਾਂ ‘ਤੇ ਡਾਗਾਂ ਤੇ ਗੋਲੀਆਂ ਕਿਉਂ ਚਲਾਈਆਂ। ਉਨਾਂ ਕਿਹਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਸਾਂਝੇ ਹਨ, ਇਹਨਾਂ ਦੀ ਬੇਅਦਬੀ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਭਲਾਈ ਕੇਂਦਰ ਵੱਲੋਂ ਇਹ ਰੋਸ ਮਾਰਚ ਬੜੇ ਹੀ ਸ਼ਾਂਤਮਈ ਢੰਗ ਨਾਲ ਸਿੱਖਾਂ ਵਿੱਚ ਪਾਏ ਜਾ ਰਹੇ ਰੋਸ ਸਬੰਧੀ ਪ੍ਰਸ਼ਾਸ਼ਨ ਨੂੰ ਇੱਕ ਸੁਨੇਹਾ ਭੇਜਣ ਲਈ ਹੀ ਕੱਢਿਆ ਗਿਆ ਹੈ।
ਭਾਈ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਬਾਰੇ ਦਿੱਤਾ ਪਹਿਲਾ ਹੁਕਮਨਾਮਾਂ ਰੱਦ ਕਰਨ ‘ਤੇ ਸਤਿਗੁਰੂ ਜੀ ਦਾ ਸ਼ੁਕਰਾਨਾ ਵੀ ਕੀਤਾ।ਇਸ ਮੌਕੇ ਭਾਈ ਹਰਮਿੰਦਰ ਸਿੰਘ ਜੀ ਕਾਰਸੇਵਾ ਵਾਲੇ, ਭਾਈ ਟਹਿਲਇੰਦਰ ਸਿੰਘ, ਭਾਈ ਹਰਵਿੰਦਰਪਾਲ ਸਿੰਘ ਲਿਟਲ, ਭਾਈ ਜਸਵਿੰਦਰ ਸਿੰਘ ਸਿਵਲ ਲਾਈਨ, ਭਾਈ ਅਮਰਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ ਅਤੇ ਭਾਈ ਤਰਵਿੰਦਰ ਸਿੰਘ ਹਾਜ਼ਰ ਸਨ ।ਇਸ ਰੋਸ ਮਾਰਚ ਸਮੇਂ ਸੁਰਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ ਅਤੇ ਏ.ਡੀ.ਸੀ.ਪੀ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਚ’ ਪੁਲਿਸ ਫੋਰਸ ਦੇ ਜਵਾਨ ਤੇ ਥਾਣਾ ਬੀ ਡਵੀਜ਼ਨ ਤੋਂ ਥਾਣਾ ਮੁਖੀ ਸਰਬਜੀਤ ਸਿੰਘ, ਡਾ. ਨਵਨੀਤ ਸਿੰਘ ਮਾਹਲ ਆਈ.ਪੀ.ਐਸ, ਥਾਣਾ ਸੀ. ਡਵੀਜ਼ਨ ਤੋਂ ਐਡੀਸ਼ਨਲ ਐਸ.ਐਚ.ਓ ਰਵੀ ਦੱਤ ਤੋਂ ਇਲਾਵਾ ਪੀ.ਸੀ.ਆਰ ਟੀਮ ਵਿੱਚ ਜਸਬੀਰ ਸਿੰਘ, ਰਾਜ ਕੁਮਾਰ, ਮਿਸਰਨਜੀਤ ਸਿੰਘ ਗੁਰਬਖਸ਼ ਸਿਸੰਘ ਦਿਆ ਸਿੰਘ ਆਦਿ ਵੀ ਤਾਇਨਾਤ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply