Sunday, March 15, 2026

ਸਿੰਘ ਸਾਹਿਬਾਨ ਕਿਸੇ ਰਾਜਸੀ ਦਬਾਅ ਤੋਂ ਬਿਨ੍ਹਾਂ ਫੈਸਲੇ ਲੈਣ ਅਮਰਬੀਰ ਢੋਟ

PPN1610201513

ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ, ਸੱਗੂ, ਗੁਰਚਰਨ ਸਿੰਘ)- ਡੇਰਾ ਸੋਦਾ ਸਾਧ ਮੁੱਖੀ ਦੇ ਮੁਆਫੀਨਾਮੇ ਸਬੰਧੀ ਫੈਸਲਾ ਰੱਦ ਕਰਨ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਜਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕੀਤੀ ਹੋਈ ਗਲਤੀ ਸੁਧਾਰਨ ਦਾ ਯਤਨ ਹੈ। ਫੈਡਰੇਸ਼ਨ ਪ੍ਰਧਾਨ ਅਮਰਬੀਰ ਸਿੰਘ ਢੋਟ ਅਤੇ ਗਗਨਦੀਪ ਸਿੰਘ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਨੂੰ ਸਿੱਖ ਕੌਮ ਦੇ ਰੋਸ ਅੱਗੇ ਝੁਕਣਾ ਪਿਆ ਹੈ ਅਤੇ ਫੈਸਲਾ ਬਦਲਣ ਲਈ ਮਜ਼ਬੂਰ ਹੋਣਾ ਪਿਆ ਹੈ।ਢੋਟ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਨੂੰ ਆਪਣਾ ਕੀਤਾ ਹੋਇਆ ਫੈਸਲਾ ਤਾਂ ਵਾਪਸ ਲੈ ਲਿਆ ਪ੍ਰੰਤੂ ਇਸ ਫੈਲਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਜੋ ਠੇਸ ਪਹੁੰਚੀ ਹੈ ਉਹਨੂੰ ਕਦੇ ਵੀ ਪੂਰਾ ਨਹੀਂ ਕੀਤ ਜਾ ਸਕਦਾ।ਇਤਿਹਾਸ ਕਦੇ ਵੀ ਸਿੰਘ ਸਾਹਿਬਾਨ ਨੂੰ ਇਸ ਕੀਤੇ ਫੈਸਲੇ ਲਈ ਮੁਆਫ ਨਹੀਂ ਕਰੇਗਾ।ਫੈਸਲੇ ਦੌਰਾਨ ਜੋ ਲੋਕਾਂ ਵਲੋਂ ਸਿੰਘ ਸਾਹਿਬਾਨ ਪ੍ਰਤੀ ਨੀਵੇਂ ਪੱਧਰ ਦੀ ਸ਼ਬਦਾਵਲੀ ਦੀ ਵਰਤੋਂ ਕਰ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਗਿਆ, ਇਸ ਲਈ ਹੁਣ ਪਹੁਲੇ ਵਾਲਾ ਮਾਣ ਸਨਮਾਨ ਬਹਾਲ ਕਰਨਾ ਕਾਫੀ ਔਖਾ ਕੰਮ ਹੈ। ਢੋਟ ਨੇ ਕਿਹਾ ਕਿ ਅੱਜ ਵੀ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸਾਹਿਬਾਨ ਵਿੱਚ ਤਾਲਮੇਲ ਦੀ ਕਿੰਨੀ ਕਮੀ ਹੈ ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਅੱਜ ਹੀ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਦੀ ਗੋਲਕ ਵਿੱਚੋਂ ਲੱਖਾਂ ਰੁਪਏ ਖਰਚ ਕੇ ਮੁਆਫੀਨਾਮੇ ਨੂੰ ਸਹੀ ਢਹਿਰਾਉਣ ਲਈ ਇਸ਼ਤਿਹਾਰ ਦਿੱਤਾ ਗਿਆ ਹੈ ਅਤੇ ਅੱਜ ਹੀ ਇਹ ਮੁਆਫੀਨਾਮਾ ਰੱਦ ਕੀਤਾ ਜਾ ਰਿਹਾ ਹੈ।
ਫੈਡਰੇਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ, ਸਲਾਹਕਾਰ ਜਥੇਦਾਰ ਕੁਲਵੰਤ ਸਿੰਘ ਢੋਟ, ਜਨ: ਸਕੱਤਰ ਭਾਈ ਸ਼ਸ਼ਪਾਲ ਸਿੰਘ ਮੀਰਾਂਕੋਟ, ਲਖਬੀਰ ਸਿੰਘ ਸੇਖੋਂ, ਜਸਪਾਲ ਸਿੰਘ ਲੁਧਿਆਣਾ ਅਤੇ ਜਸਪਾਲ ਸਿੰਘ ਫਿਰੋਜ਼ਪੁਰ ਨੇ ਕਿਹਾ ਕਿ ਰਾਜਸੀ ਦਬਾਅ ਹੇਠ ਕੀਤੇ ਗਏ ਫੈਸਲੇ ਕਾਰਨ ਜੋ ਘਰਾਂ ਦੇ ਚਿਰਾਗ ਸ਼ਹੀਦੀਆਂ ਪਾ ਗਏ ਹਨ ਸ਼ਾਇਦ ਕੌਮ ਕਦੇ ਵੀ ਸਿੰਘ ਸਾਹਿਬਾਨ ਨੂੰ ਮੁਆਫ ਨਾ ਕਰੇ। ਆਖੀਰ ਵਿੱਚ ਉਪਰੋਕਤ ਆਗੂਆਂ ਨੇ ਕਿਹਾ ਕਿ ਫੈਡਰੇਸ਼ਨ ਭਵਿੱਖ ਵਿੱਚ ਇਹ ਆਸ ਕਰਦੀ ਹੈ ਕਿ ਸਿੰਘ ਸਾਹਿਬਾਨ ਕਿਸੇ ਰਾਜਸੀ ਦਬਾਅ ਦੇ ਰਹਿਤ ਪੰਥਕ ਮਰਿਆਦਾ ਰਹਿਤ ਫੈਸਲੇ ਲੈਣਗੇ ਤਾਂ ਜੋ ਪੁਰਾਤਨ ਪੰਥਕ ਮਰਿਆਦਾ ਬਹਾਲ ਹੋ ਸਕੇ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਨੂੰ ਪਹੁੰਚੀ ਠੇਸ ਬਹਾਲ ਹੋ ਸਕੇ। ਇਸ ਮੌਕੇ ਜਗਜੀਤ ਸਿੰਘ ਖਾਲਸਾ, ਕੁਲਵਿੰਦਰ ਸਿੰਘ ਢੋਟ, ਮਨਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ ਰਾਜੋਕੇ, ਯੁਵਰਾਜ ਸਿੰਘ ਚੌਹਾਨ, ਗੁਰਦੀਪ ਸਿੰਘ ਸੁਰਸਿੰਘ, ਗੁਰਦੇਵ ਸਿੰਘ ਪੱਟੀ, ਭੁਪਿੰਦਰ ਸਿੰਘ ਮਾਹਲ, ਨਵਤੇਜ ਸਿੰਘ ਕਲਕੱਤਾ, ਜਗਪ੍ਰੀਤ ਸਿੰਘ, ਵਿਕਰਮ ਸਿੰਘ, ਕਰਨਦੀਪ ਸਿੰਘ ਆਦਿ ਫੈਡਰੇਸ਼ਨ ਆਗੂ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply