Friday, October 9, 2026

ਐਸ. ਡੀ. ਐਮ ਨੇ ਪੀੜਤ ਪਰਿਵਾਰ ਨੂੰ ਸੌਂਪਿਆ 2 ਲੱਖ ਦੀ ਸਹਾਇਤਾ ਦਾ ਚੈੱਕ

PPN1610201514

ਅੰਮ੍ਰਿਤਸਰ, 16 ਅਕਤੂਬਰ (ਗੁਰਚਰਨ ਸਿੰਘ) – ਇਸ ਸਾਲ ਮਈ ਮਹੀਨੇ ਸਥਾਨਕ ਧੋਬੀ ਘਾਟ, ਇਸਲਾਮਾਬਾਦ ਵਿੱਚ ਫੈਕਟਰੀ ਦੀ ਛੱਤ ਡਿਗਣ ਕਾਰਨ ਵਾਪਰੀ ਦੁਖਦਾਈ ਘਟਨਾ ਦੇ ਪੀੜਤ ਪਰਿਵਾਰ ਨੂੰ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਗਈ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਅੱਜ ਐਸ. ਡੀ. ਐਮ ਸ੍ਰੀ ਰੋਹਿਤ ਗੁਪਤਾ ਨੇ ਪ੍ਰਵਾਸੀ ਭਲਾਈ ਬੋਰਡ ਦੇ ਚੇਅਰਮੈਨ ਸ੍ਰੀ ਆਰ. ਸੀ ਯਾਦਵ ਦੀ ਮੌਜੂਦਗੀ ਵਿਚ ਪਰਿਵਾਰ ਨੂੰ ਸੌਂਪਿਆ। ਇਸ ਮੌਕੇ ਸ੍ਰੀ ਗੁਪਤਾ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਸਬੰਧੀ ਚੇਅਰਮੈਨ ਸ੍ਰੀ ਯਾਦਵ ਵੱਲੋਂ ਮੁੱਖ ਮੰਤਰੀ ਕੋਲ ਪਹੁੰਚ ਕੀਤੀ ਗਈ ਸੀ, ਜਿਸ ‘ਤੇ ਉਨ੍ਹਾਂ ਨੇ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਵਾਸੀ ਵਿੰਗ ਦੇ ਵਾਈਸ ਪ੍ਰਧਾਨ ਸ੍ਰੀ ਮਹੇਸ਼ ਵਰਮਾ, ਸ੍ਰੀ ਸ਼ੰਕਰ ਉਪਾਧਿਆਏ, ਡਾ. ਜੇ. ਪੀ ਸਿੰਘ, ਸ੍ਰੀ ਦਮੋਦਰ ਠੇਕੇਦਾਰ, ਸ੍ਰੀ ਬਾਲਕਿਸ਼ਨ ਅਤੇ ਹੋਰ ਹਾਜ਼ਰ ਸਨ।ਜ਼ਿਕਰਯੋਗ ਹੈ ਕਿ 11 ਮਈ 2015 ਦੀ ਰਾਤ ਨੂੰ ਸਥਾਨਕ ਧੋਬੀ ਘਾਟ, ਇਸਲਾਮਾਬਾਦ ਸਥਿਤ ਰਾਜੂ ਡਾਇਨ ਨਾਂਅ ਦੀ ਫੈਕਟਰੀ ਦੀ ਖਸਤਾ ਹਾਲ ਛੱਤ ਡਿੱਗਣ ਕਾਰਨ ਪਰਿਵਾਰ ਸਮੇਤ ਅੰਦਰ ਸੁੱਤੇ ਸੰਜੇ ਕੁਮਾਰ ਦੇ ਦੋ ਬੇਟਿਆਂ ਨੀਰਜ (9) ਅਤੇ ਅੰਕੁਰ (7) ਦੀ ਮੌਤ ਹੋ ਗਈ ਸੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply