Friday, October 9, 2026

ਵਿਗਿਆਨ ਪ੍ਰਦਰਸ਼ਨੀ ਅਤੇ ਕਿਸ਼ੋਰ ਵਿਗਿਆਨ ਮੇਲਾ ਸਹਸ ਕਰਮਪੁਰਾ ਵਿਖੇ ਕਰਵਾਇਆ

PPN1610201515

ਅਮ੍ਰਿਤਸਰ, 16 ਅਕਤੂਬਰ (ਗੁਰਚਰਨ ਸਿੰਘ) – ਰਮਸਅਫ਼ਰਾਜ ਸਾਇੰਸ ਸਿੱਖਿਆ ਸੰਸਥਾ,ਪੰਜਾਬ ਚੰਡੀਗੜ੍ਹ ਅਤੇ ਜਿਲਾ ਸਾਇੰਸ ਸੁਪਰਵਾਈਜਰ ਦੇ ਸਹਿਯੋਗ ਨਾਲ ਤਹਿਸੀਲ ਅੰਮ੍ਰਿਤਸਰ-2 ਦਾ ਵਿਗਿਆਨ ਪ੍ਰਦਰਸ਼ਨੀ ਅਤੇ ਕਿਸ਼ੋਰ ਵਿਗਿਆਨ ਮੇਲਾ ਸਹਸ ਕਰਮਪੁਰਾ ਵਿਖੇ ਕਰਵਾਇਆ ਗਿਆ।ਜਿਸ ਵਿਚ ਤਹਿਸੀਲ ਦੀਆਂ ਲਗਭਗ 80 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ ਸ੍ਰੀ ਸਤੀਸ਼ ਕੁਮਾਰ ਡਿਪਟੀ ਜਿਲਾ ਸਿੱਖਿਆ ਅਫਸਰ (ਸੈ.ਸਿ.),ਅੰਮਿਤਸਰ ਨੇ ਇਸ ਪ੍ਰਦਰਸਨੀ ਵਿਚ ਬਤੌਰ ਮੁਖ ਮਹਿਮਾਨ ਵਜੋ ਹਿੱਸਾ ਲਿਆ ਉਹਨਾਂ ਨੇ ਆਈਆਂ ਟੀਮਾਂ ਦੇ ਮਾਡਲ ਦੇਖੇ ਅਤੇ ਉਹਨਾਂ ਨੂੰ ਸਰਾਹਿਆ।ਸਕੂਲ ਮੁਖੀ ਸ੍ਰੀ ਜੋਗਿੰਦਰ ਸਿੰਘ ਜੀ ਅਤੇ ਸੁਰਿੰਦਰ ਕੁਮਾਰ ਡੀ.ਆਰ.ਪੀ. ਰਮਸਅ ਨੇ ਇਸ ਪ੍ਰਦਰਸ਼ਨੀ ਦਾ ਪ੍ਰਬੰਧ ਕਰਨ ਵਿੱਚ ਹਰ ਸੰਭਵ ਸਹਿਯੋਗ ਦਿੱਤਾ।ਇਸ ਪ੍ਰਦਰਸ਼ਨੀ ਨੂੰ ਨਪੇਰੇ ਚਾੜ੍ਹਨ ਵਿਚ ਸ੍ਰੀ ਰਾਜਵਿੰਦਰ ਸਿੰਘ ਮੈਂਬਰ ਡੀ.ਐਸ.ਐਸ.ਟੀਮ, ਅੰਮ੍ਰਿਤਸਰ ਸ੍ਰੀ ਮਨੀਸ਼ ਸ਼ਰਮਾ ਅਤੇ ਸੰਦੀਪ ਸ਼ਰਮਾ ਨੇ ਭਰਪੂਰ ਸਾਥ ਦਿੱਤਾ।ਜੱਜ ਦੀ ਭੁਮਿਕਾ ਸ੍ਰੀਮਤੀ ਹਰਪਿੰਦਰ ਕੋਰ ਸੀ੍ਰ ਰਜਿੰਦਰ ਪਾਲ ਸਿੰਘ ਅਤੇ ਮਿਸ ਭਾਰਤੀ ਨੇ ਨਿਭਾਈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply