Friday, April 17, 2026

ਪੰਜ਼ਾਬੀ ਮਾਂ ਬੋਲੀ ਸੇਵਾ ਸੁਸਾਇਟੀ ਵੱਲੋਂ ਸਰਕਾਰੀ ਸੀਨੀ: ਸੈਕੰ: ਸਕੂਲ ਸੁਧਾਰ ਨੂੰ ਕਿਤਾਬਾਂ ਦਾ ਸੈਟ ਭੇਂਟ

PPN1710201520
ਅਜਨਾਲਾ, 17 ਅਕਤੂਬਰ (ਪ.ਪ) – ਪੰਜ਼ਾਬੀ ਮਾਂ ਬੋਲੀ ਦੀ ਸੇਵਾ ਅਤੇ ਬੱਚਿਆਂ ਵਿੱਚ ਚੰਗੀਆਂ ਕਿਤਾਬਾਂ ਪੜਣ ਦੀ ਰੁਚੀ ਪੈਦਾ ਕਰਨ ਅਤੇ ਹਰ ਵਰਗ ਨੂੰ ਕਿਤਾਬਾਂ ਨਾਲ ਜੋੜਨ ਦੇ ਉਦੇਸ਼ ਨਾਲ ਅੱਜ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੁਧਾਰ (ਅਜਨਾਲਾ) ਵਿਖੇ ਪੰਜ਼ਾਬੀ ਮਾਂ ਬੋਲੀ ਸੇਵਾ ਸੁਸਾਇਟੀ ਵੱਲੋਂ ਪੱਤਰਕਾਰ ਗੁਰਿੰਦਰ ਸਿੰਘ ਬਾਠ ਦੀ ਅਗਵਾਈ ਵਿੱਚ ਸਕੂਲ ਪ੍ਰਿੰਸੀਪਲ ਸੁਖਦੇਵ ਕੁਮਾਰ ਅਤੇ ਲਾਇਬਰੇਰੀ ਵਿਖੇ ਤਾਇਨਾਤ ਮੈਡਮ ਹਰਪ੍ਰੀਤ ਕੌਰ ਮਾਹਲ ਨੂੰ ਪੰਜ਼ਾਬੀ ਬੋਲੀ ਨੂੰ ਸਮਰਪਿਤ 32 ਕਿਤਾਬਾਂ ਦਾ ਸੈੱਟ ਭੇਂਟ ਕਰਕੇ ਪੰਜ਼ਾਬੀ ਮਾਂ ਬੋਲੀ ਦੀ ਸੇਵਾ ਵਿੱਚ ਬਣਦਾ ਯੋਗਦਾਨ ਪਾਇਆ ਗਿਆ।ਇਸ ਮੌਕੇ ਸੁਸਾਇਟੀ ਵੱਲੋਂ ਕਿਤਾਬਾਂ ਭੇਂਟ ਕਰਨ ਉਪਰੰਤ ਗੁਰਿੰਦਰ ਸਿੰਘ ਬਾਠ ਨੇ ਕਿਹਾ ਕੇ ਪੰਜ਼ਾਬੀ ਮਾਂ ਬੋਲੀ ਸੇਵਾ ਸੁਸਾਇਟੀ ਵੱਲੋਂ ਸਕੂਲ ਲਾਇਬ੍ਰੇਰੀਆਂ ਨੂੰ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਸਮੇਂ ਸਮੇਂ ਤੇ ਕਿਤਾਬਾਂ ਦੇ ਸੈੱਟ ਭੇਂਟ ਕੀਤੇ ਜਾਂਦੇ ਹਨ ਅਤੇ ਉਸੇ ਲੜੀ ਤਹਿਤ ਅੱਜ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੁਧਾਰ (ਅਜਨਾਲਾ) ਵਿਖੇ ਮੈਡਮ ਹਰਪ੍ਰੀਤ ਕੌਰ ਜੀ ਦੀ ਲਾਇਬ੍ਰੇਰੀ ਪ੍ਰਤੀ ਸੁਹਿਰਦਤਾ ਨੂੰ ਮੁੱਖ ਰੱਖਦਿਆਂ ਸੁਸਾਇਟੀ ਵੱਲੋਂ ਕਿਤਾਬਾਂ ਭੇਂਟ ਕੀਤੀਆਂ ਗਈਆਂ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸੁਖਦੇਵ ਕੁਮਾਰ, ਲੈਕਚਰਾਰ ਸ਼ਰਨਜੀਤ ਕੌਰ ਮੱਲ੍ਹੀ ਅਜਨਾਲਾ, ਮੈਡਮ ਹਰਪ੍ਰੀਤ ਕੌਰ, ਲੈਕਚਰਾਰ ਗੁਰਿੰਦਰ ਸਿੰਘ, ਬਿਕਰਮ ਸਿੰਘ, ਦਲਜੀਤ ਸਿੰਘ, ਸ਼ਿਸ਼ਪਾਲ ਸਿੰਘ, ਰਮੇਸ਼ ਧਵਨ, ਸਰਬਜੀਤ ਸਿੰਘ, ਅਮਰਜੀਤ ਸਿੰਘ, ਮੈਡਮ ਜਤਿੰਦਰ ਕੌਰ, ਮੈਡਮ ਕੰਵਲਦੀਪ ਕੌਰ, ਮੈਡਮ ਸਿਖਾ ਮਹਾਜਨ, ਮੈਡਮ ਜਸਵਿੰਦਰ ਕੌਰ ਆਦਿ ਮੌਜੂਦ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply