
ਅੰਮ੍ਰਿਤਸਰ, 18 ਅਕਤੂਬਰ (ਗੁਰਚਰਨ ਸਿੰਘ)- ਪਿੰਡ ਬਰਗਾੜੀ ਅਤੇ ਹੋਰ ਸਥਾਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਖਿਲਾਫ ਰੋਸ ਅਤੇ ਇਸ ਘਟਨਾ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੀ.ਟੀ ਰੋਡ ਟੀ ਪੁਆਇੰਟ ‘ਤੇ ਸਿੱਖ ਸੰਗਤਾਂ ਵਲੋਂ ਕੱਲ੍ਹ ਤੋਂ ਦਿੱਤਾ ਜਾ ਰਿਹਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ।ਇਸ ਵਿੱਚ ਧਾਰਮਿਕ ਤੇ ਸਮਾਜਿਕ ਤੇ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਅਜਨਾਲਾ, ਦਮਦਮੀ ਟਕਸਾਲ ਸੰਗਰਾਵਾਂ, ਅਖੰਡ ਕੀਰਤਨੀ ਜਥਾ, ਵੱਖ ਵੱਖ ਸਿੰਘ ਸਭਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਾਮਲ ਹੋ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ।ਇਸ ਸਮੇਂ ਕਈ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਇਸ ਧਰਨੇ ਵਿੱਚ ਵਿਸ਼ੇਸ਼ ਤੌਰ ‘ਤੇ ਗਿਆਨੀ ਰਾਮ ਸਿੰਘ ਸੰਗਰਾਵਾਂ, ਭਾਈ ਸਤਨਾਮ ਸਿੰਘ ਕਾਹਲੋਂ , ਭਾਈ ਦਿਲਬਾਗ ਸਿੰਘ, ਗੁਰਦੀਪ ਸਿੰਘ ਗੋਲਡੀ, ਜਥੇਦਾਰ ਬਲਦੇਵ ਸਿੰਘ ਸਿਰਸਾ, ਭਾਈ ਗੁਰਨਾਮ ਸਿੰਘ ਬੰਡਾਲਾ, ਸ੍ਰ ਮਹਾਂਬੀਰ ਸਿੰਘ ਸੁਲਤਾਨ ਵਿੰਡ, ਨੰਬਰਦਾਰ ਇੰਦਰਜੀਤ ਸਿੰਘ, ਸ੍ਰ. ਮੁਖਤਿਆਰ ਸਿੰਘ ਸੁਲਤਾਨਵਿੰਡ, ਸ਼੍ਰ ਚਰਨਜੀਤ ਸਿੰਘ ਤੋਂ ਇਲਾਵਾ ਸੰਗਤਾਂ ਨੁੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਅਤੇ ਸਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉਪਰ ਬੀਤੇ ਦਿਨੀ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਤੇ ਕਈਆਂ ਨੂੰ ਜਖਮੀ ਕਰਨ ਵਾਲੇ ਪੁਲਿਸ ਮੁਲਾਜਮਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ । ਸਿੱਖ ਆਗਅੂਾਂ ਨੇ ਕਿਹਾ ਕਿ ਜੇਕਰ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਨ੍ਹੀਨ ਕੀਤੀ ਜਾਂਦੀ ਤਾਂ ਸ਼ਾਂਤਮਈ ਧਰਨੇ ਜਾਰੀ ਰਹਿਣਗੇ ।ਇਸ ਧਰਨੇ ਵਿੱਚ ਬਾਬਾ ਰਸਾਲ ਸਿੰਘ, ਭਾਈ ਰਾਜਨਦੀਪ ਸਿੰਘ ਖਾਲਸਾ, ਭਾਈ ਸਾਜਨਦੀਪ ਸਿੰਘ ਖਾਲਸਾ, ਰਾਗੀ ਕੰਵਲਜੀਤ ਸਿੰਘ, ਗਿਆਨੀ ਬਖਸ਼ੀਸ਼ ਸਿੰਘ, ਰਾਜ ਸਿੰਘ, ਅੰਗਰੇਜ ਸਿੰਘ, ਮਲਕੀਤ ਸਿੰਘ, ਜਸਬੀਰ ਸਿੰਘ, ਜਗਬੀਰ ਸਿੰਘ, ਈਸ਼ਰ ਸਿੰਘ ਸ਼ਾਮਿਲ ਸਨ। ਧਰਨੇ ‘ਚ ਬੈਠੀਆਂ ਸੰਗਤਾਂ ਲਈ ਚਾਹ ਤੇ ਗੁਰੂ ਕੇ ਲੰਗਰ ਲਗਾਤਾਰ ਜਾਰੀ ਹਨ ।
Punjab Post Daily Online Newspaper & Print Media