ਬਠਿੰਡਾ, 19 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਬਠਿੰਡਾ ਨੇੜਲੇ ਪਿੰਡ ਬੀੜ ਬਹਿਮਣ ਵਿਖੇ ਸੰਤ ਬਾਬਾ ਰਾਮ ਸਿੰਘ ਜੀ ਦੀ ਸ਼ਲਾਨਾ ਬਰਸੀ ਦੀ ਯਾਦ ਨੂੰ ਸਮਰਪਿਤ ਹਰ ਸਾਲ ਤਰ੍ਹਾਂ ਇਸ ਵਾਰ ਵੀ ਸਮਾਗ਼ਮ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਅਗਵਾਈ ਮੁੱਖ ਸੇਵਾਦਾਰ ਸੰਤ ਬਾਬਾ ਮੁਖਤਿਆਰ ਸਿੰਘ ਗੁਰੂਦੁਆਰਾ ਨਾਨਕਸਰ ਬੀੜ ਬਹਿਮਣ ਕਰਨਗੇ। ਇਸ ਮੌਕੇ 18 ਅਕਤੂਬਰ 2015 (2 ਕੱਤਕ) ਨੂੰ ਸੰਪਟ ਅਖੰਡ ਆਰੰਭ ਕਰਵਾਏ ਜਾਣਗੇੇ ਅਤੇ 23 ਅਕਤੂਬਰ 2015 (7 ਕੱਤਕ) ਨੂੰ ਇਸ ਰਹਿਨੁਮਾਈ ਕੀਰਤਨ ਵਿਚ ਪੰਥ ਦੀਆਂ ਮਹਾਨ ਸਖ਼ਸੀਅਤਾਂ, ਸੰਤ ਮਹਾਂ ਪੁਰਸ਼ਾਂ, ਗੁਣੀ ਗਿਆਨੀ, ਰਾਗੀ ਢਾਡੀ ਅਤੇ ਕਵਿਸ਼ਰੀ ਜਥੇ ਆਪੋਂਆਪਣੇ ਵਿਚਾਰਾਂ ਨਾਲ ਹਾਜਰੀਆਂ ਲਗਾਉਣੇ ਅਤੇ ਇਸ ਮੌਕੇ ਪਹੁੰਚੇ ਸੰਗ਼ਤਾਂ ਨੂੰ ਨਿਹਾਲ ਕਰਨਗੇ। ਇਸ ਸ਼ਲਾਨਾ ਸਮਾਗ਼ਮ ਦੀ ਸਮਾਪਤੀ 24 ਅਕਤੂਬਰ 2015 (8 ਕੱਤਕ) ਨੂੰ ਸ਼ਾਮ 3 ਵਜੇ ਕੀਤੀ ਜਾਵੇਗੀ। ਸਮਾਗ਼ਮ ਦੇ ਸ਼ੁਰੂ ਤੋਂ ਹੀ ਸਮੂਹ ਸੰਗ਼ਤਾਂ ਲਈ ਅਤੁੱਟ ਗੁਰੂ ਕਾ ਲੰਗਰ ਵਰਤੇਗਾ। ਇਸ ਮੌਕੇ ਸੰਤ ਬਾਬਾ ਰਾਮ ਸਿੰਘ ਕਲੱਬ ਬੀੜ ਬਹਿਮਣ ਦੇ ਪ੍ਰੈਸ ਸਕੱਤਰ ਬਲਵੀਰ ਸਿੰਘ ਸਿੱਧੂ ਨੇ ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਰਾਮ ਸਿੰਘ ਜੀ ਦੀ ਸਲਾਨਾ ਯਾਦਗਾਰੀ ਬਰਸੀ ਨੂੰ ਬੜੀ ਧੂਮਧਾਮ ਨਾਲ ਗੁਰਦੁਆਰਾ ਨਾਨਕਸਰ ਬੀੜ ਬਹਿਮਣ ਵਿਖੇ ਮਨਾਈ ਜਾਵੇਗੀ। ਇਸ ਮੌਕੇ ਪzzਬੰਧਕੀ ਬਾਬਾ ਕੁਲਦੀਪ ਸਿੰਘ ਤੇ ਬਲਜੀਤ ਸਿੰਘ ਨੇ ਸਮੂਹ ਇਲਾਕੇ ਦੀਆਂ ਸੰਗ਼ਤਾਂ ਨੂੰ ਬੇਨਤੀ ਕੀਤੀ ਕਿ ਇਸ ਸ਼ਲਾਨਾ ਸਮਾਗ਼ਮ ਵਿਚ ਹੁਮਹਮਾ ਕੇ ਪਹੁੰਚੋਂ ਅਤੇ ਗੁਰੂ ਘਰ ਦੀਆਂ ਖ਼ੁਸੀਆਂ ਪ੍ਰਾਪਤ ਕਰੋ। ਨਾਨਕਸਰ ਬੀੜ ਬਹਿਮਣ ਨੂੰ ਬਠਿੰਡਾ ਬੱਸ ਸਟੈਂਡ ਤੋਂ ਤਿਉਣਾਮੁਲਤਾਨੀਆਂ, ਬੀੜਬੱਲੂਆਣਾ ਜਾਣ ਵਾਲੀਆਂ ਮਿੰਨੀ ਬੱਸਾਂ ਰਾਹੀਂ ਇਸ ਸਮਾਗ਼ਮ ਵਿਚ ਪਹੁੰਚ ਸਕਦੇ ਹੋ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media