Tuesday, April 7, 2026

ਮਾਨਯੋਗ ਗਵਰਨਰ ਸਾਹਿਬ ਪੰਜਾਬ ਨੂੰ ਜ਼ਿਲਾ ਬਾਰ ਐੋਸੋਸੀਏਸ਼ਨ ਮੈਮੋਰੰਡਮ

PPB1910201505ਬਠਿੰਡਾ, 19 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿਚ ਅਣਸੁਖਾਵੀਆਂ ਘਟਨਾਵਾਂ ਵਾਪਰਣ ਅਤੇ ਜ਼ਿਲਾ ਫਰੀਦਕੋਟ ਦੇ ਪਿੰਡ ਬਰਗਾੜੀ ਅਤੇ ਹੋਰ ਕਈ ਥਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਦੇਹ ਦੇ ਅੰਗਾਂ ਦੀ ਬੇਅਦਬੀ ਹੋਣ ਦੀ ਅਤਿ ਨਿੰਦਨਯੋਗ ਘਟਨਾ ਨਾਲ ਪੂਰੇ ਸੰਸਾਰ ਵਿਚ ਸਮੁੱਚੀ ਮਾਨਵਤਾ ਦਾ ਹਿਰਦਾ ਵਲੂੰਧਰਿਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਇਕ ਧਰਮ ਦੇ ਹੀ ਨਹੀ ਸਗੋਂ ਸਾਰੇ ਧਰਮਾਂ ਦੇ ਸਾਂਝੇ ਮਾਰਗ ਦਰਸ਼ ਹਨ। ਭਾਰਤ ਦੀ ਮਾਨਯੋਗ ਸਰਬ ਉੱਚ ਅਦਾਲਤ ਨੇ ਮਾਨਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਵਤ ਪ੍ਰਾਣੀ ਦੇ ਤੌਰ ‘ਤੇ ਸਮੇਂ ਸਮੇਂ ਆਪਣੇ ਫੈੋਸਲੇ ਰਾਹੀਂ ਮਾਨਤਾ ਦਿੱਤੀ ਹੈ। ਜ਼ਿਲਾ ਬਾਰ ਐੋਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਨਵਦੀਪ ਸਿੰਘ ਜੀਂਦਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਇਸ ਅਤੀ ਦੁੱਖਦਾਈ ਘਟਨਾ ਦੀ ਪੁਰਜ਼ੋਰ ਨਿੰਦਾ ਕੀਤੀ ਗਈ। ਜਿਲਾ ਬਾਰ ਐਸੋਸੀਏਸ਼ਨ ਉਸ ਢੰਗ ਤਰੀਕੇ ਦੀ ਨਿੰਦਾ ਕਰਦੀ ਹੈ ਜੋ ਪ੍ਰਸ਼ਾਸ਼ਨ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਆਮ ਲੋਕਾਂ ਪ੍ਰਤੀ ਅਪਨਾਇਆ ਗਿਆ ਕਿਉਕਿ ਹਰ ਭਾਰਤੀ ਨੂੰ ਸਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਸੰਵਿਧਨਕ ਮੁੱਢਲਾ ਅਧਿਕਾਰ ਹੈ। ਸਮੂਹ ਘਟਨਾਵਾਂ ਪ੍ਰਤੀ ਉਨ੍ਹਾਂ ਮਾਨਯੋਗ ਕਪਤਾਨ ਸਿੰਘ ਸੋਲੰਕੀ ਗਵਰਨਰ ਸਾਹਿਬ ਪੰਜਾਬ ਨੂੰ ਮੈਮੋਰੰਡਮ ਰਾਹੀਂ ਡਿਪਟੀ ਕਮਿਸ਼ਨਰ ਭੇਜ ਦਿਆਂ ਕਿਹਾ ਕਿ ਆਪ ਨਿਜੀ ਤੌਰ ‘ਤੇ ਦਖ਼ਲ ਦਿਉ ਤਾਂ ਕਿ ਪੰਜਾਬ ਦੀ ਸਦੀਆਂ ਤੋਂ ਚਲੀ ਆ ਰਹੀ ਭਾਈਚਾਰਕ ਸਾਂਝ ਕਾਇਮ ਰਹਿ ਸਕੇ। ਇਸ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਬਣਾ ਕੇ ਉਕਤ ਪਿੰਡ ਵਿਚ ਲੱਗੇ ਮੋਬਾਇਲ ਕੰਪਨੀਆਂ ਦੇ ਟਾਵਰਾਂ ਤੋਂ ਕਾਲ ਡਿਟੇਲਜ਼ ਪ੍ਰਾਪਤ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਿ ਅਸਲ ਦੋਸੀ ਜਲਦ ਤੋਂ ਜਲਦ ਗ੍ਰਿਫਤਾਰ ਕੀਤੇ ਜਾਣ ਅਤੇ ਪੰਜਾਬ ਵਿਚ ਵਧ ਰਹੀ ਭਰਾ ਮਾਰੂ ਜੰਗ ਨੂੰ ਰੋਕ ਕੇ ਪੰਜਾਬ ਨੂੰ ਮੁੜ ਪਹਿਲਾਂ ਵਾਲੀ ਤਬਾਹੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਐਸ ਡੀ ਐਮ ਧਾਲੀਵਾਲ ਨੂੰ ਜ਼ਿਲਾ ਬਾਰ ਐੋਸੋਸੀਏਸ਼ਨ ਦੇ ਸੈਕਟਰੀ ਕੰਵਲਜੀਤ ਸਿੰਘ ਕੁਟੀ,ਪਰਵੀਨ ਕੌਰ ਸਿੱਧੂ, ਲਖਵਿੰਦਰ ਖੋਖਰ, ਅਮਨਦੀਪ ਅਗਰਵਾਲ, ਹਰਜਿੰਦਰ ਸਿੱਧੂ, ਹਰਭੁਪਿੰਦਰਪਾਲ ਸਿੰਘ ਚੌਹਾਨ, ਗੁਰਭਗਤ ਗਿੱਲ, ਰਾਹੁਲ ਝੁੰਬਾ, ਰਜਿੰਦਰ ਕੌਰ ਸੰਗਤ, ਰਾਜਦੀਪ ਧਾਲੀਵਾਲ ਅਤੇ ਅੰਮਿੰਤਪਾਲ ਸਿੰਘ ਸ਼ੇਰਗਿੱਲ ਵਲੋਂ ਮੰਗ ਪੱਤਰ ਦਿੱਤਾ ਗਿਆ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply