Wednesday, July 22, 2026

ਸਕੂਲੀ ਸਟੇਟ ਖੇਡਾਂ ਵਿੱਚ ਸਰਕਾਰੀ ਸਪੋਰਟਸ ਸਕੂਲ ਘੁੱਦਾ, ਬਠਿੰਡਾ ਦੀ ਚੜ੍ਹਤ ਬਰਕਰਾਰ

PPB1910201506ਬਠਿੰਡਾ, 19 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – 61 ਵੀਆਂ ਪੰਜਾਬ ਸਕੂਲੀ ਸਟੇਟ ਖੇਡਾਂ 2015 ਵਿੱਚ ਅੰਡਰ-19 ਲੜਕੀਆਂ ਦੀ ਕੁਸ਼ਤੀ ਦੇ ਫਰੀਦਕੋਟ ਵਿੱਚ ਹੋਏ ਮੁਕਾਬਲਿਆਂ ਵਿੱਚ ਸਪੋਰਟਸ ਸਕੂਲ, ਘੁੱਦਾ ਦੀਆਂ ਲੜਕੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਅਤੇ ਓਵਰਾਲ ਚੈਂਪਿਅਨਸ਼ਿਪ ਆਪਣੇ ਨਾਮ ਕੀਤੀ।ਇਨ੍ਹਾਂ ਮੁਕਾਬਲਿਆਂ ਵਿੱਚ ਰਮਨਦੀਪ ਕੌਰ ਨੇ 72 ਕਿਲੋ ਵਰਗ ਵਿੱਚ ਗੋਲਡ ਮੈਡਲ, ਰਣਦੀਪ ਕੌਰ ਨੇ 67 ਕਿਲੋ ਵਰਗ ਵਿੱਚ ਬਰਾਨਜ਼ ਮੈਡਲ, ਪੂਜਾ ਨੇ 48 ਕਿਲੋ ਵਰਗ ਵਿੱਚ ਸਿਲਵਰ ਮੈਡਲ, ਵੀਰਪਾਲ ਕੌਰ ਨੇ 54 ਕਿਲੋ ਵਰਗ ਵਿੱਚ ਬਰਾਨਜ ਮੈਡਲ, ਅਮਨਦੀਪ ਕੌਰ 44 ਕਿਲੋ ਵਰਗ ਵਿੱਚ ਬਰਾਨਜ ਮੈਡਲ ਅਤੇ ਨਵਨੀਤ ਨਿਸ਼ਾਨ ਕੌਰ ਨੇ 51 ਕਿਲੋ ਵਰਗ ਵਿੱਚ ਭਾਗ ਲਿਆ।ਇਸ ਮੌਕੇ ਤੇ ਡਿਪਟੀ ਕਮਿਸ਼ਨਰ, ਬਠਿੰਡਾ ਕਮ ਪ੍ਰੈਜ਼ਿਡੈਂਟ ਸਪੋਰਟਸ ਸਕੂਲ, ਘੁੱਦਾ ਡਾ: ਬਸੰਤ ਗਰਗ ਅਤੇ ਐਸ.ਡੀ.ਐਮ. ਬਠਿੰਡਾ ਕਮ ਡਾਇਰੈਕਟਰ ਸਪੋਰਟਸ ਸਕੂਲ ਘੁੱਦਾ ਸ ਅਨਮੋਲ ਸਿੰਘ ਧਾਲੀਵਾਲ ਨੇ ਪ੍ਰਿੰਸੀਪਲ ਸਪੋਰਟਸ ਸਕੂਲ, ਘੁੱਦਾ ਸ ਭੁਪਿੰਦਰ ਸਿੰਘ ਮਾਨ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਪ੍ਰਿੰਸੀਪਲ ਸ ਭੁਪਿੰਦਰ ਸਿੰਘ ਮਾਨ ਨੇ ਕੁਸ਼ਤੀ ਕੋਚ ਸ ਮਨਪ੍ਰੀਤ ਸਿੰਘ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਸਕੂਲ ਪ੍ਰਬੰਧਕਾਂ ਨੂੰ ਵਿਸ਼ਵਾਸ ਦਵਾਇਆ ਕਿ ਸਪੋਰਟਸ ਸਕੂਲ, ਘੁੱਦਾ ਬੁਲੰਦੀਆਂ ਦੇ ਜਿਨ੍ਹਾਂ ਰਸਤਿਆਂ ਤੇ ਚੱਲਿਆ ਹੈ ਉਸ ਦੀ ਮੰਜ਼ਿਲ ਤੇ ਪਹੁੰਚਣ ਲਈ ਹਮੇਸ਼ਾ ਹੀ ਉਹ ਅਤੇ ਉਨ੍ਹਾਂ ਦਾ ਸਟਾਫ ਯਤਨਸ਼ੀਲ ਰਹਿਣਗੇ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply