Sunday, October 4, 2026

ਡੇਂਗੂ ਨਾਲ ਪਿੰਡ ਸੁਲਤਾਨਵਿੰਡ ‘ਚ ਹੋਈ ਦੂਜੀ ਮੌਤ

ਅੰਮ੍ਰਿਤਸਰ, 19 ਅਕਤੂਬਰ (ਜਗਦੀਪ ਸਿੰਘ ਸੱਗੂ) ਡੇਂਗੂ ਤੋਂ ਬਚਾਅ ਲਈ ਕਈ ਉਪਰਾਲਿਆਂ ਦੇ ਪ੍ਰਸਾਸ਼ਨ ਤੇ ਸਿਹਤ ਵਿਭਾਗ ਵਲੋਂ ਦਾਅਵੇ ਕੀਤੇ ਜਾਂਦੇ ਹਨ, ਲੇਕਿਨ ਇਹ ਦਾਅਵੇ ਝੂਠੇ ਸਾਬਤ ਹੋ ਰਹੇ ਹਨ। ਇਸ ਦੀ ਜ਼ਿੰਦਾ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦ ਡੇਂਗੂ ਤੋਂ ਪੀੜ੍ਹਤ ਸੁਲਤਾਨਵਿੰਡ ਵਾਸੀ ਇੱਕ ਵਿਅਕਤੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਪਿੰਡ ਸੁਲਾਤਨਵਿੰਡ ਲਿੰਕ ਰੋਡ ਸਥਿਤ ਪੱਤੀ ਬਹਿਣੀਵਾਲ ਦੇ 50 ਸਾਲਾ ਜੈਮਲ ਸਿੰਘ ਪੁੱਤਰ ਅਜੀਤ ਸਿੰਘ ਨੂੰ ਡੇਂਗੂ ਦੇ ਇਲਾਜ਼ ਲਈ ਸ਼ੀਹਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਸਿਹਤ ‘ਚ ਸੁਧਾਰ ਨਾ ਹੋਣ ਕਰਕੇ ਅੱਜ ਉਸ ਦੀ ਮੌਤ ਹੋ ਗਈ।ਮ੍ਰਿਤਕ ਜੈਮਲ ਸਿੰਘ ਆਪਣੇ ਪਿਛੇ ਪਤਨੀ ਤੇ ਦੋ ਬੱਚੇ ਇਕ ਲੜਕਾ ਤੇ ਇੱਕ ਲੜਕੀ ਛੱਡ ਗਿਆ ਹੈ।ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਪਿੰਡ ਸੁਲਤਾਨਵਿੰਡ ਵਾਸੀ ਗੁਰਪਾਲ ਸਿੰਘ ਦੀ ਡੇਂਗੂ ਨਾਲ ਮੌਤ ਹੋ ਗਈ ਸੀ।ਅੱਜ ਹੋਈ ਇਸ ਮੌਤ ਨਾਲ ਇਲਾਕਾ ਵਾਸੀਆਂ ਵਿੱਚ ਵੱਡੀ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਪਿੰਡ ਵਿੱਚ ਡੇਂਗੂ ਤੋਂ ਬਚਾਅ ਲਈ ਕੋਈ ਵੀ ਉਪਾਅ ਨਾ ਕਰਨ ‘ਤੇ ਲੋਕ ਜਿਲਾ ਤੇ ਨਗਰ ਨਿਗਮ ਪ੍ਰਸਾਸ਼ਨ ਨੂੰ ਕੋਸ ਰਹੇ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply