ਹੁਸ਼ਿਆਰਪੁਰ, 19 ਅਕਤੂਬਰ (ਸਤਵਿੰਦਰ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋ ਅੱਜ ਸਿੱਖ ਜਥੇਬੰਦੀਆ ਵਲੋ ਹੁਸ਼ਿਆਰਪੁਰ ਜਲੰਧਰ ਬਾਈਪਾਸ ਤੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।ਕਰੀਬ ਤਿੰਨ ਘੰਟੇ ਤੱਕ ਚੱਕਾ ਜਾਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਤੇ ਸਿੰਘ ਜਥੇਬੰਦੀਆ ਨੇ ਕਿਹਾ ਕਿ ਜਦੋ ਤੱਕ ਸਰਕਾਰ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾਵਾ ਨਹੀ ਦਿੰਦੀ ਉਸ ਵੱਖਤ ਇਹ ਧਰਨੇ ਜਾਰੀ ਰਹਿਣਗੇ।ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ ਤੇ ਸੰਗਤਾਂ ਨੇ ਸੜਕ ਤੇ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆ ਸਨ। ਧਰਨੇ ਵਿੱਚ ਅਕਾਲੀ ਦਲ ਦੇ ਕਈ ਅਹੁਦੇਦਾਰਾਂ ਵਲੋ ਆਪਣੇ ਅਹੁਦੇ ਤੋ ਅਸਤੀਫਾ ਦੇ ਦਿੱਤਾ ਜਿਨ੍ਹਾਂ ਵਿੱਚ ਭਾਈ ਰਣਦੀਰ ਸਿੰਘ ਚਟਿਆਣਾ ਮੈਬਰ ਸੰਮਤੀ ਪ੍ਰਧਾਨ ਤੇ ਹੋਰ ਵੀ ਸਾਰੇ ਅਹੁਦਿਆਂ ਤੋ, ਇੰਦਰਜੀਤ ਸਿੰਘ ਗੋਲਡੀ ਜਰਨਲ ਸਕੱਤਰ ਅਕਾਲੀ ਦਲ ਤੋਂ, ਲੱਖਾ ਸਿੰਘ ਪਾਲਦੀ ਪ੍ਰਧਾਨ ਜਿਲ੍ਹਾ ਅਕਾਲੀ ਦਲ ਤੋ, ਜਸਪਾਲ ਸਿੰਘ ਫਮੀਆ ਯੂਥ ਅਕਾਲੀ ਦਲ, ਇਕਬਾਲ ਸਿੰਘ ਖੇੜਾ ਅਕਾਲੀ ਦਲ ਤੋ ਅਸਤੀਫਾ ਦੇ ਦਿੱਤਾ ਤੇ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀਆ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ।ਜਿਸ ਦੀ ਗੁਨਾਹਕਾਰਾਂ ਨੂੰ ਸਖਤ ਤੋ ਸਖਤ ਸਜ਼ਾ ਮਿਲਣੀ ਚਾਹਿਦੀ ਹੈ ਤਾ ਜੋ ਅਗੇ ਤੋ ਕੋਈ ਵੀ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਬਾਰੇ ਸੋਚੇ ਵੀ ਨਾ।ਇਸ ਮੌਕੇ ਲਖਵੀਰ ਸਿੰਘ ਡਾਨਸੀਵਾਲ, ਗੁਰਦੀਪ ਸਿੰਘ ਗੜਦੀਵਾਲ, ਭਾਈ ਜੋਗਾ ਸਿੰਘ ਥਿਆੜਾ, ਭਾਈ ਬਲਵਿੰਦਰ ਸਿੰਘ ਰੰਧਾਵਾ ਬਰੋਟਾ, ਬਾਬਾ ਗੁਰਦੇਵ ਸਿੰਘ ਤਰਨਾ ਦਲ, ਬਾਬਾ ਕਰਮਜੀਤ ਸਿੰਘ ਸਿਗੜੀਵਾਲਾ, ਇਕਬਾਲ ਸਿੰਘ ਖੇੜਾ, ਜਗਵਿੰਦਰ ਸਿੰਘ, ਭਾਈ ਗੁਰਦੀਪ ਸਿੰਘ ਖੁਣਖਣਾ, ਗੁਰਨਾਮ ਸਿੰਘ ਜੀ ਸਿਗੜੀਵਾਲਾ, ਸ. ਚਰਨਜੀਤ ਸਿੰਘ, ਕਿਰਪਾਲ ਸਿੰਘ ਪਾਲਦੀ, ਰਣਜੀਤ ਸਿੰਘ ਸਾਬੀ, ਪ੍ਰਮਿੰਦਰ ਸਿੰਘ ਮੈਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸਭਾ, ਸੰਦੀਪ ਸਿੰਘ, ਪਰਮਜੀਤ ਸਿੰਘ, ਸੰਦੀਪ ਸਿੰਘ ਟਾਡਾ, ਗੁਰਦੀਪ ਸਿੰਘ ਕਾਲਕਟ, ਸ. ਨਵਲਜੀਤ ਸਿੰਘ, ਕਰਨੈਲ ਸਿੰਘ ਲਵਲੀ ਤੇ ਹੋਰ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media