Sunday, October 6, 2024

ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਸੱਤ ਦਿਨਾ ਪੰਥਕ ਅਰਦਾਸ ਸਮਾਗਮ ਦਾ ਅੱਜ ਤੋਂ – ਐਡਵੋਕੇਟ

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਥਕ ਤਾਲਮੇਲ ਸੰਗਠਨ ਦੀ ਇਕ ਮੀਟਿੰਗ ਗਿਆਨੀ ਕੇਵਲ ਸਿੰਘ (ਕਨਵੀਨਰ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ਼ਾਮਲ ਹੋਈਆਂ ਅਕਾਲ ਪੁਰਖ ਕੀ ਫ਼ੌਜ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਕੇਸ ਸੰਭਾਲ ਪ੍ਰਚਾਰ ਸੰਸਥਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਕ ਜੱਥਾ ਜੰਡਿਆਲਾ ਗੁਰੂ, ਲੰਗਰ ਚਲੈ ਗੁਰ ਸ਼ਬਦ ਸੰਸਥਾ ਦੇ ਨੁਮਾਇੰਦਿਆਂ ਨੇ ਮੌਜੂਦਾ ਪੰਥਕ ਹਲਾਤਾਂ ‘ਤੇ ਵਿਚਾਰਾਂ ਕੀਤੀਆਂ।
ਜਸਵਿੰਦਰ ਸਿੰਘ ਐਡਵੋਕੇਟ ਮੈਂਬਰ ਕੌਰ ਕਮੇਟੀ ਪੰਥਕ ਤਾਲਮੇਲ ਸੰਗਠਨ ਨੇ ਜਾਰੀ ਬਿਆਨ ਵਿਚ ਕਿਹਾ ਕਿ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਾ ਕਰਨ, ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਪਰਚਾ ਤੱਕ ਦਰਜ ਨਾ ਕਰਨਾ ‘ਤੇ ਅਫਸੋਸ ਪ੍ਰਗਟ ਕੀਤਾ। ਜਿਸ ਕਰਕੇ ਅੱਜ ਸੰਗਤਾਂ ਵਿਸ਼ੇਸ਼ ਕਰ ਨੌਜਵਾਨ ਸੜਕਾਂ ਉਪਰ ਹਨ।ਉਨਾਂ ਕਿਹਾ ਕਿ ਸਭ ਇੱਕ ਮੱਤ ਸਨ ਕਿ ਇਹ ਕਿਸੇ ਵਿਅਕਤੀ ਵਿਸ਼ੇਸ ਜਾਂ ਸੰਸਥਾ ਦੀ ਅਗਵਾਈ ਨਹੀ ਬਲਕਿ ਸਿੱਖ ਸੰਗਤ ਦਾ ਆਪਣੇ ਗੁਰੂ ਪ੍ਰਤੀ ਅਕੀਦਾ ਅਤੇ ਵਿਸ਼ਵਾਸ ਹੈ ਅਤੇ ਪਿਛਲੇ ਸਮਿਆਂ ਵਿੱਚ ਸਰਕਾਰੀ ਪ੍ਰਭਾਵ ਹੇਠ ਲਏ ਗਏ ਗਲਤ ਫੈਸਲਿਆਂ ਨੇ ਸਿੱਖ ਸੋਚ ਨੂੰ ਆਹਤ ਕੀਤਾ ਹੈ।ਉਨਾਂ ਕਿਹਾ ਕਿ ਸਿੱਖ ਸੰਗਤਾਂ ਵਿੱਚ ਉਪਜਿਆ ਇਹ ਵਿਦਰੋਹ ਸਿੱਖ ਸੋਚ ਦੇ ਅਪਮਾਨ ਦਾ ਨਤੀਜਾ ਹੈ।
ਐਡਵੋਕੇਟ ਨੇ ਕਿਹਾ ਕਿ ਸਿੱਖ ਸੰਗਤਾਂ ਦੀ ਇਹ ਨਰਾਜ਼ਗੀ ਦਾ ਮੁੱਢ ਸਿੱਖ ਸੋਚ ਦੇ ਉਲਟ ਲਏ ਗਏ ਫੈਸਲਿਆਂ ਤੋਂ ਬੱਝਾ ਸੀ। ਪੰਥਕ ਜੁਗਤਿ ਅਨੁਸਾਰ ਕੌਮੀ ਭਾਵਨਾਵਾਂ ਦੀ ਤਰਜਮਾਨੀ ਬਹੁਤ ਜ਼ਰੂਰੀ ਹੈ ਅਤੇ ਗੁਰੂ ਸਾਹਿਬ ਪਾਸ ਚੜਦੀ ਕਲਾ ਹਿੱਤ ਅਰਦਾਸ ਕਰਨ 21-10-2015 ਤੋਂ ਸੱਤ ਦਿਨਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੰਥਕ ਅਰਦਾਸ ਸਮਾਗਮ ਆਰੰਭ ਕੀਤਾ ਜਾ ਰਿਹਾ ਹੈ।ਇਸ ਤਹਿਤ ਸੰਗਤ ਸਵੇਰੇ 8.00 ਵਜੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਪੰਥਕ ਜੁਗਤਿ ਦੀ ਮੁੜ ਸੁਰਜੀਤੀ ਲਈ ਅਰਦਾਸ ਕਰੇਗੀ।ਉਨਾਂ ਨੇ ਸਿੱਖ ਜੱਥੇਬੰਦੀਆਂ ਅਤੇ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਇਸ ਪੰਥਕ ਅਰਦਾਸ ਸਮਾਗਮ ਦਾ ਹਿੱਸਾ ਬਣਨ। ਇਸ ਮੌਕੇ ਅਕਾਲ ਪੁਰਖ ਕੀ ਫ਼ੌਜ ਵਲੋਂ ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਸਿੰਘ ਬਰਦ੍ਰਜ਼, ਹਰਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਪ੍ਰਭਸ਼ਰਨ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਰਸ਼ਪਾਲ ਸਿੰਘ ਸ਼ੁਭ ਰਕਮਨ ਸੁਸਾਇਟੀ ਹੁਸ਼ਿਆਰਪੁਰ, ਹਾਜਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply