Thursday, November 5, 2026

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੰਗਰੂਰ ਜ਼ੋਨ ਦਾ ਯੁਵਕ ਮੇਲਾ ਬਾਬਾ ਪ੍ਰਮਾਨੰਦ ਕੰਨਿਆ ਮਹਾਂਵਿਦਿਆਲਿਆ ਜਖੇਪਲ ਵਿਖੇ

PPN2010201505

ਮਾਲੇਰਕੋਟਲਾ, 20 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੰਗਰੂਰ ਜ਼ੋਨ ਦਾ ਯੁਵਕ ਮੇਲਾ ਬਾਬਾ ਪ੍ਰਮਾਨੰਦ ਕੰਨਿਆ ਮਹਾਂਵਿਦਿਆਲਿਆ ਜਖੇਪਲ (ਸੁਨਾਮ) ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਯੁਵਕ ਮੇਲੇ ਵਿੱਚ ਸੰਗਰੂਰ ਜ਼ੋਨ ਦੀਆਂ ਲਗਭਗ 57 ਟੀਮਾਂ ਨੇ ਭਾਗ ਲਿਆ। ਇਸ ਯੁਵਕ ਮੇਲੇ ਵਿੱਚ ਸਥਾਨਕ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਦੀ ਯੋਗ ਰਹਿਨੁਮਾਈ ਅਤੇ ਯੂਥ-ਕੋਆਰਡੀਨੇਟਰ ਪ੍ਰੋ.ਅਨਿਲ ਭਾਰਤੀ ਦੀ ਯੋਗ ਸਿਖਲਾਈ ਦੇ ਸਦਕੇ ਕਾਲਜ ਦੇ ਵਿਦਿਆਰਥੀ ਕਲਾਕਾਰਾਂ ਨੇ ਕਾਫੀ ਸਾਲਾਂ ਬਾਅਦ ਨਵਾਂ ਇਤਿਹਾਸ ਸਿਰਜਿਆ ਹੈ। ਇਸ ਫੈਸਟੀਵਲ ਵਿੱਚ 30 ਮੁਕਾਬਲਿਆਂ ਵਿਚੋਂ ਕਾਲਜ ਨੇ 18 ਮੁਕਾਬਲਿਆਂ ਵਿੱਚ ਭਾਗ ਲਿਆ ਅਤੇ 12 ਮੁਕਾਬਲਿਆਂ ਵਿੱਚ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਕਾਲਜ ਦੀਆਂ ਟੀਮਾਂ ਨੇ ਗਰੁੱਪ ਸੌਂਗ, ਮਿਕਰੀ, ਕੁਇੱਜ਼ ਮੁਕਾਬਲਿਆਂ ਵਿੱਚ ਪਹਿਲਾ, ਗਰੁੱਪ ਸ਼ਬਦ, ਤਬਲਾ, ਕਲਾਸੀਕਲ ਵੋਕਲ, ਵੈਸਟਰਨ ਸੋਲੋ, ਫੋਕ ਆਰਕੈਸਟਰਾ, ਐਲੋਕੇਸ਼ਨ, ਪੱਛਮੀ ਗੀਤ, ਵਿੱਚ ਦੂਜਾ, ਮਾਈਮ ਵਿੱਚ ਤੀਜਾ ਅਤੇ ਗੀਤ/ਗਜ਼ਲ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਅੰਕਾਂ ਦੇ ਅਧਾਰ ਤੇ ਸੰਗੀਤ ਅਤੇ ਲਿਟਰੇਰੀ ਆਇਟਮਾਂ ਦੀਆਂ ਓਵਰਆਲ ਟਰਾਫੀਆਂ ਵੀ ਜਿੱਤੀਆਂ। ਇਸ ਤਰ੍ਹਾਂ ਅੰਕਾਂ ਦੇ ਅਧਾਰ ਤੇ ਸਥਾਨਕ ਸਰਕਾਰੀ ਕਾਲਜ ਨੇ ਸੰਗਰੂਰ ਜ਼ੋਨ ਵਿਚੋਂ ਓਵਰਆਲ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਨੇ ਇਸ ਜਿੱਤ ਦਾ ਸਿਹਰਾ ਵਿਦਿਆਰਥੀਆਂ ਅਤੇ ਕਾਲਜ ਦੇ ਵੱਖ-ਵੱਖ ਆਇਟਮਾਂ ਦੇ ਸਮੂਹ ਇੰਚਾਰਜ ਸਾਹਿਬਾਨ ਨੂੰ ਦਿੱਤਾ ਅਤੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply