Wednesday, July 22, 2026

ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਆਇਓਡੀਨ ਦਿਵਸ- ਸਲੋਗਨ ਰਾਈਟਿੰਗ ਤੇ ਪੇਂਟਿੰਗ ਮੁਕਾਬਲੇ ਕਰਵਾਏ

PPN2010201512ਅੰਮ੍ਰਿਤਸਰ, 20 ਅਕਤੂਬਰ (ਗੁਰਚਰਨ ਸਿੰਘ) – ਵਿਸ਼ਵ ਸਿਹਤ ਸੰਗਠਨ ਵੱਲੋਂ ਮਨਾਏ ਜਾਂਦੇ ਵੱਖ-ਵੱਖ ਮਹੱਤਵਪੂਰਨ ਦਿਵਸਾਂ ਅਧੀਨ ਅੱਜ ਸਿਵਲ ਸਰਜਨ ਡਾ. ਜੈ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੂਪਈ ਵਿਖੇ ‘ਗਲੋਬਲ ਆਇਓਡੀਨ ਡੈਂਫੀਸ਼ੈਂਸੀ ਡਿਸਆਡਰ ਪ੍ਰੀਵੈਨਸ਼ਨ’ ਦਿਵਸ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਐਪੀਡੀਮੋਲੋਜਿਸਟ ਅਫ਼ਸਰ ਡਾ. ਦੇਸ ਰਾਜ ਨੇ ਕਿਹਾ ਕਿ ਆਇਓਡੀਨ ਇਕ ਖ਼ੁਰਾਕੀ ਤੱਤ ਹੈ, ਜਿਸ ਦੀ ਹੋਂਦ ਸਰੀਰ ਨੂੰ ਤੰਦਰੁਸਤ ਰੱਖਣ ਤੇ ਬਿਮਾਰੀਆਂ ਨਾਲ ਲੜਨ ਲਈ ਬਹੁਤ ਹੀ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਇਸ ਦੀ ਕਮੀ ਨਾਲ ਗਿੱਲੜ ਵਰਗੇ ਭਿਆਨਕ ਰੋਗ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਰੋਜ਼ਾਨਾ ਖ਼ੁਰਾਕ ਵਿਚ 5 ਗ੍ਰਾਮ ਆਇਓਡੀਨ ਲੋੜੀਂਦੀ ਹੈ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀਮਤੀ ਰਾਜ ਕੌਰ ਨੇ ਇਸ ਮੌਕੇ ਦੱਸਿਆ ਕਿ ਸਾਨੂੰ ਹਮੇਸ਼ਾ ਆਇਓਡੀਨ ਯੁਕਤ ਨਮਕ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘਰ ਵਿਚ ਹਮੇਸ਼ਾ ਨਮਕ ਵਾਲਾ ਲਿਫ਼ਾਫਾ ਇਕ ਪਾਸੇ ਤੋਂ ਕੱਟ ਕੇ ਲਿਫ਼ਾਫੇ ਸਮੇਤ ਹੀ ਬੰਦ ਕਰਕੇ ਕੰਨਟੇਨਰ ਵਿਚ ਰੱਖਣਾ ਚਾਹੀਦਾ ਹੈ ਤਾਂ ਕਿ ਇਸ ਵਿਚ ਮੌਜੂਦਾ ਆਇਓਡੀਨ ਦੇ ਤੱਤ ਨਸ਼ਟ ਨਾ ਹੋ ਸਕਣ। ਇਸ ਮੌਕੇ ਵਿਦਿਆਰਥੀਆਂ ਦੇ ਆਇਓਡੀਨ ਸਬੰਧੀ ਸਲੋਗਨ ਰਾਈਟਿੰਗ ਅਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਹੈਲਥ ਕੋਆਰਡੀਨੇਟਰ ਡਾ ਸੰਜੇ ਛਿੱਬੜ ਨੇ ਦੱਸਿਆ ਕਿ ਜੇਕਰ ਕੋਈ ਔਰਤ ਗਰਭ ਦੌਰਾਨ ਆਇਓਡੀਨ ਯੁਕਤ ਨਮਕ ਦਾ ਸੇਵਨ ਨਹੀਂ ਕਰਦੀ ਤਾਂ ਉਸ ਦਾ ਪੈਦਾ ਹੋਣ ਵਾਲਾ ਬੱਚਾਂ ਜਾਂ ਤਾਂ ਮੰਦਬੁੱਧੀ ਜਾਂ ਗੂੰਗਾ-ਬੋਲ਼ਾ ਪੈਦਾ ਹੋ ਸਕਦਾ ਹੈ। ਇਸ ਮੌਕੇ ਡਾ. ਜੈਸਮੀਨ ਨੰਦਾ, ਡਾ. ਅੰਜੂ, ਡਾ. ਪਰਵੀਨ, ਡਿਪਟੀ ਡੀ. ਈ. ਓ ਸ੍ਰੀ ਸਤੀਸ਼ ਕੁਮਾਰ, ਪ੍ਰਿੰਸੀਪਲ ਬਲਕਾਰ ਸਿੰਘ, ਨਵਜੀਤ ਕੌਰ ਤ ਆਰੂਸ਼ ਭੱਲਾ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply