ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ ਸੱਗੂ) – ਇਤਿਹਾਸਕ ਪਿੰਡ ਸੁਲਤਾਨਵਿਡ ਵਿਖੇ ਪੁਰਾਤਨ ਤੇ ਮੌਜੂਦਾ ਸਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਪਿੰਡ ਵਾਸੀਆਂ ਵਲੋਂ ਸਲਾਨਾ ਬਰਸੀ ਸਮਾਗਮ ਕਰਵਾਇਆ ਗਿਆ। ਸ੍ਰੀ ਅਖਡ ਪਾਠ ਸਾਹਿਬ ਦੇ ਭੋਗ ਉਪਰਤ ਹਜੂਰੂ ਰਾਗੀ ਜਥੇ ਦੇ ਸਿੰਘਾਂ ਨੇ ਸ਼ਬਦ ਗਾਇਣ ਕੀਤਾ ਅਤੇ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਇਤਿਹਾਸਕ ਪ੍ਰਸਗ ਸਰਵਣ ਕਰਵਾਏ।ਇਸ ਮੌਕੇ ਸ਼ਹੀਦ ਸਿਘਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਹਰਜਾਪ ਸਿੰਘ ਸੁਲਤਾਨਵਿੰਡ, ਡਾਇਰੈਕਟਰ ਮਿਲਾਪ ਸਿੰਘ, ਜਥੇਦਾਰ ਹਰਚਰਨ ਸਿੰਘ, ਸੈਕਟਰੀ ਮਗਵਿੰਦਰ ਸਿੰਘ ਸੁਲਤਾਨਵਿੰਡ, ਜਰਮਨਜੀਤ ਸਿੰਘ ਸੁਲਤਾਨਵਿੰਡ ਤੇ ਜਸਬੀਰ ਸਿੰਘ ਨੰਬਰਦਾਰ ਵੱਲੋਂ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਵੱਡੀ ਗਿਣਤੀ ‘ਚ ਸਗਤਾਂ ਤੋਂ ਇਲਾਵਾ ਕੌਂਸਲਰ ਜਸਕੀਰਤ ਸਿਘ ਸੁਲਤਾਨਵਿਡ, ਲੋਕਲ ਗੁ: ਕਮੇਟੀ ਪ੍ਰਧਾਨ ਰਾਣਾ ਪਲਵਿਦਰ ਸਿਘ, ਡਾ. ਦਲਬੀਰ ਸਿੰਘ ਜੋਹਲ, ਮੈਨੇਜਰ ਜੋਬਨਜੀਤ ਸਿਘ ਸ਼ਕਰਪੁਰੀਆ, ਜਥੇਦਾਰ ਬਚਿੱਤਰ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਨੰਬਰਦਾਰ ਇੰਦਰਜੀਤ ਸਿੰਘ, ਬਲਰਾਜ ਸਿਘ, ਹਰਚੰਦ ਸਿੰਘ, ਬਾਬਾ ਰਸਾਲ ਸਿੰਘ, ਗੁਰਮੇਜ਼ ਸਿੰਘ, ਲਖਵਿੰਦਰ ਸਿੰਘ ਅਰਸ਼ੀ, ਹਰਜਿੰਦਰ ਸਿੰਘ ਸੁਲਤਾਨਵਿੰਡ, ਗੁਰਦੀਪ ਸਿੰਘ ਗੋਲਡੀ, ਹਰਬੰਸ ਸਿੰਘ ਮਾਹਲ, ਹਰਚੰਦ ਸਿੰਘ, ਮਨਮੋਹਨ ਸਿੰਘ, ਕੁਲਦੀਪ ਸਿੰਘ ਵਰਪਾਲ, ਪੂਰਨ ਸਿੰਘ ਅਰਸ਼ੀ, ਵਿਜੇਪਾਲ ਸਿੰਘ, ਰਾਜਪਾਲ ਸਿੰਘ ਸੁਲਤਾਨਵਿੰਡ ਆਦਿ ਨੇ ਹਾਜ਼ਰੀਆਂ ਭਰੀਆਂ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media