Sunday, October 6, 2024

ਸਰਬਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤ ਰੂਪੀ ਪਾਠ ਕਰਵਾਏ ਗਏ -ਭਾਈ ਗੁਰਇਕਬਾਲ ਸਿੰਘ

Bhai guriqbalਅੰਮ੍ਰਿਤਸਰ, 20 ਅਕਤੂਬਰ (ਪ੍ਰੀਤਮ ਸਿੰਘ, ਜਗਦੀਪ ਸਿੰਘ ਸੱਗੂ) ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ, ਭਾਈ ਗੁਰਇਕਬਾਲ ਸਿੰਘ ਵੱਲੋਂ ਭਲਾਈ ਕੇਂਦਰ ਵਿਖੇ ਸਰਬਤ ਦੇ ਭਲੇ ਲਈ ਸੰਗਤ ਰੂਪੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਭਾਈ ਸਾਹਿਬ ਜੀ ਵੱਲੋਂ ਕੀਰਤਨ ਦੀ ਹਾਜਰੀ ਭਰੀ ਗਈ।ਭਾਈ ਸਾਹਿਬ ਨੇ ਕੀਰਤਨ ਰਾਹੀਂ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਕੀਤੀ ਗਈ ਹੈ, ਉਸ ਨਾਲ ਸਿੱਖ ਕੌਮ, ਹਰ ਜਾਤ ਤੇ ਹਰ ਧਰਮ ਦੇ ਇਨਸਾਨ ਨੂੰ ਬੜਾ ਵੱਡਾ ਦੁੱਖ ਪਹੁੰਚਿਆ ਹੈ।ਭਾਈ ਸਾਹਿਬ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਸਾਨੂੰ ਸਾਰਿਆਂ ਨੂੰ ਆਪਣੇ ਕਲਗੀਧਰ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ‘ਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਗੁਰੂ ਸਾਹਿਬ ਇਸ ਔਖੀ ਘੜੀ ਵਿੱਚ ਸਿੱਖ ਪੰਥ ਦੀ ਆਪ ਅਗਵਾਈ ਕਰਕੇ ਸਾਰਿਆਂ ਨੂੰ ਸੁਮੱਤ ਬਖਸ਼ਣ।ਭਾਈ ਸਾਹਿਬ ਨੇ ਕਿਹਾ ਕਿ ਇੱਕ ਸਿੱਖ ਕੌਮ ਹੀ ਹੈ ਜੋ ਕਿ ਹਰ ਰੋਜ਼ ਸਵੇਰੇ ਸ਼ਾਮ ਦੁਖ ਵੇਲੇ ਸੁੱਖ ਵੇਲੇ ਸਰਬਤ ਦਾ ਭਲਾ ਹੀ ਮੰਗਦੀ ਹੈ।ਉਨਾਂ ਕਿਹਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭਨਾਂ ਦੇ ਸਾਂਝੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਧਰਮ ਨੂੰ ਮਾਣ ਦਿੱਤਾ ਗਿਆ ਹੈ।ਭਾਈ ਸਾਹਿਬ ਨੇ ਕਿਹਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਵੱਡਾ ਕੋਈ ਪਾਪ ਨਹੀਂ ਸਾਨੂੰ ਸਾਰਿਆਂ ਨੂੰ ਹੁਣ ਸੁਚੇਤ ਰਹਿਣ ਦੀ ਲੋੜ ਹੈ।ਇਸ ਲਈ ਹੁਣ ਸਾਰਿਆਂ ਗੁਰਦੁਆਰਿਆਂ ਵਿਖੇ ਨੌਜਵਾਨ ਪਹਿਰੇ ਦੇਣ ਦੀ ਸੇਵਾ ਨਿਭਾਉਣ ਤਾਂ ਕਿ ਕੋਈ ਸ਼ਰਾਰਤੀ ਅਨਸਰ ਮਾੜੀ ਹਰਕਤ ਨਾ ਕਰ ਸਕੇ।ਭਾਈ ਸਾਹਿਬ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਹੁਣ ਸਾਰੇ ਗੁਰਦੁਆਰਿਆਂ ਵਿਖੇ ਸੀ.ਸੀ ਕੈਮਰੇ ਲਗਵਾਏ ਜਾਣ।ਉਨਾਂ ਕਿਹਾ ਕਿ ਸ੍ਰੀ ਸੁਖਮਨੀ ਸਾਹਿਬ ਦੇ ਦੋ ਦਿਨ ਦੇ ਸੰਗਤ ਰੂਪੀ ਜੋ ਦੀਵਾਨ ਸਜਾਏ ਗਏ ਸਨ, ਇਹ ਪ੍ਰੇਰਨਾਂ ਸੰਤ ਬਾਬਾ ਸੁਖਦੇਵ ਸਿੰਘ ਭੂਚੋ ਮੰਡੀ ਵਲੋਂ ਹੋਈ ਹੈ।
ਇਸ ਮੌਕੇ ਪ੍ਰਸਿੱਧ ਕੀਰਤਨੀ ਜੱਥੇ ਭਾਈ ਹਰਵਿੰਦਰ ਪਾਲ ਸਿੰਘ ਲਿਟਲ, ਭਾਈ ਤੇਜਪਾਲ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਹਰਦੇਵ ਸਿੰਘ ਦਿਵਾਨਾ, ਬਾਬਾ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ, ਭਾਈ ਸਰਬਜੀਤ ਸਿੰਘ, ਭਾਈ ਸੁਰਿੰਦਰ ਸਿੰਘ ਮਨੀ, ਭਾਈ ਅਮਰਜੀਤ ਸਿੰਘ, ਭਾਈ ਨਰਿੰਦਰ ਸਿੰਘ ਛੇਹਰਟਾ, ਭਾਈ ਭੁਪਿੰਦਰ ਸਿੰਘ ਰਾਜੂ ਪ੍ਰਧਾਨ, ਜਥੇ ਸਮੇਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਹਾਜ਼ਰੀ ਲਗਾਈ ਗਈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply