Saturday, July 25, 2026

ਪੀ.ਐੱਨ.ਬੀ ਨੇ 60 ਲੋੜਵੰਦ ਲੜਕੀਆਂ ਦੀ ਪੜ੍ਹਾਈ ਦਾ ਚੁੱਕਿਆ ਬੀੜਾ-2 ਪਿੰਡਾਂ ਵਿੱਚ ਸੋਲਰ ਲਾਈਟਾਂ

PPN211021510
ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਖੁਰਮਨੀਆ) – ਭਾਰਤ ਦੀ ਨਾਮਵਰ ਪੰਜਾਬ ਨੈਸ਼ਨਲ ਬੈਂਕ ਵੱਲੋਂ ਆਪਣੀ ਸਕੀਮ ‘ਦੇਸ਼ ਦੀ ਬੇਟੀ ਦੇਸ਼ ਦਾ ਗੌਰਵ’ (ਲਾਡਲੀ) ਅਧੀਨ 60 ਲੋੜਵੰਦ ਲੜਕੀਆਂ ਦੀ ਪੜਾਈ ਦਾ ਬੀੜਾ ਚੁੱਕਦਿਆਂ ਅੱਜ ਇਨ੍ਹਾਂ ਵਿਦਿਆਰਥਣਾਂ ਨੂੰ ਏ. ਟੀ. ਐੱਮ. ਤਕਸੀਮ ਕੀਤੇ। ਹਰੇਕ ਵਿਦਿਆਰਥਣ ਨੂੰ ਦਿੱਤੇ ਗਏ ਏ. ਟੀ. ਐੱਮ. ਵਿੱਚ 600 ਰੁਪਏ ਦੀ ਰਾਸ਼ੀ ਤੋਂ ਇਲਾਵਾ ਸਕੂਲ ਬੈੱਗ ਬੈਂਕ ਵੱਲੋਂ ਪ੍ਰਦਾਨ ਕੀਤੇ ਗਏ। ਬੈਂਕ ਦੇ ਡਾਇਰੈਕਟਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਰਾਸ਼ੀ ਪ੍ਰਦਾਨ ਕਰਦਿਆਂ ਕਿਹਾ ਕਿ ਬੈਂਕ ਵੱਲੋਂ ਰਾਸ਼ਟਰੀ ਪੱਧਰ ਦੀ ਇਸ ਸਕੀਮ ਲੋੜਵੰਦ ਵਿਦਿਆਰਥਣਾਂ ਦੀ ਪੜ੍ਹਾਈ ਲਈ ਰਕਮ ਮੁਹੱਈਆ ਕੀਤੀ ਜਾਂਦੀ ਹੈ।
ਸ: ਛੀਨਾ ਨੇ ਬੈਂਕ ਵੱਲੋਂ ਪਿੰਡ ਹਰਸ਼ਾ ਛੀਨਾ ਉੱਚਾ ਕਿਲਾ ਵਿਖੇ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਬੈਂਕ ਵੱਲੋਂ ਇਸ ਪਿੰਡ ਤੋਂ ਇਲਾਵਾ ਨੇੜਲੇ ਲਦੇਹ ਪਿੰਡ ਵਿੱਚ ਸੋਲਰ ਲਾਈਟਾਂ ਲਗਾਉਣ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲਾਈਟਾਂ ਲਗਾਉਣ ਦਾ ਸਾਰਾ ਖਰਚ ਬੈਂਕ ਵੱਲੋਂ ਕੀਤਾ ਗਿਆ ਹੈ ਅਤੇ ਰਾਤ ਵੇਲੇ ਦੋਵੇਂ ਪਿੰਡ ਸ਼ਾਨਦਾਰ ਰੌਸ਼ਨੀ ਵਿੱਚ ਜਗਮਾਉਣਗੇ। ਉਨ੍ਹਾਂ ਕਿਹਾ ਕਿ ਬੈਂਕ ਹਮੇਸ਼ਾਂ ਹੀ ਪੇਂਡੂ ਖੇਤਰਾਂ ਦੇ ਵਿਕਾਸ ਅਤੇ ਲੜਕੀਆਂ ਦੀ ਪੜ੍ਹਾਈ ਲਈ ਉਪਰਾਲੇ ਕਰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੈਂਕ ਦੇ ਸਰਕਲ ਹੈੱਡ ਸ: ਸੁਰਜੀਤ ਸਿੰਘ, ਬੈਂਕ ਮੈਨੇਜ਼ਰ ਰਾਜੇਸ਼ ਸਿਆਲ ਅਤੇ ਬੈਂਕ ਦੇ ਉੱਚ ਅਧਿਕਾਰੀ ਮੁਕੇਸ਼ ਆਨੰਦ ਤੋਂ ਇਲਾਵਾ ਅਕਾਲੀ ਦਲ ਯੂਥ ਤੋਂ ਦਵਿੰਦਰ ਸਿੰਘ ਛੀਨਾ ਅਤੇ ਹੋਰ ਪਿੰਡ ਦੇ ਮੋਹਤਬਰ ਸੱਜਣ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply