ਲਗਾਤਾਰ 6 ਘੰਟੇ ਚੱਲੀ ਗੋਸ਼ਟੀ ਵਿੱਚ 80 ਤੋਂ ਵੱਧ ਲੇਖਕਾਂ ਤੇ ਵਿਦਵਾਨਾਂ ਨੇ ਭਾਗ ਲਿਆ
ਕਹਾਣੀਕਾਰ ਬਲਵਿੰਦਰ ਗਰੇਵਾਲ ਦੇ ਨਵੇਂ ਛਪੇ ਕਹਾਣੀ ਸੰਗ੍ਰਹਿ ” ਇਕ ਘਰ ਆਜ਼ਾਦ ਹਿੰਦੀਆਂ ਦਾ” ਨੂੰ ਸਭਾ ਵੱਲੋਂ ਰਿਲੀਜ਼ ਕੀਤਾ ਗਿਆ

ਸਮਰਾਲਾ, 21 ਅਕਤੂਬਰ (ਪ. ਪ.) ਪੰਜਾਬੀ ਸਹਿਤ ਸਭਾ ਸਮਰਾਲਾ ਵਲੋਂ ਆਪਣੀ ਮਾਸਿਕ ਇੱਕਤਰਤਾ ਵਿਚ ਸਭਾ ਦੇ ਸਰਪ੍ਰਸਤ ਤੇ ਕਵੀ ਜੋਗਿੰਦਰ ਸਿੰਘ ਜੋਸ਼ ਦੇ ਕਾਵਿ ਸੰਗ੍ਰਹਿ ਉੱਤੇ ਗੋਸ਼ਟੀ ਦੇ ਆਯੋਜਨ ਕੀਤਾ ਗਿਆ। ਇਹ ਮੀਟਿੰਗ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ। ਆਉਣ ਵਾਲੇ ਲੇਖਕਾਂ, ਕਹਾਣੀਕਾਰਾਂ, ਵਿਦਵਾਨਾਂ ਅਤੇ ਸਰੋਤਿਆਂ ਦਾ ਸਵਾਗਤ ਜਰਨਲ ਸਕੱਤਰ ਜਗਦੀਸ਼ ਨੀਲੋਂ ਵੱਲੋਂ ਕੀਤਾ ਗਿਆ। ਇਸ ਗੋਸ਼ਟੀ ਵਿਚ ਆਲੋਚਕ ਰਘਬੀਰ ਸਿੰਘ ਭਰਤ ਨੇ ਆਪਣਾ ਪੇਪਰ ‘ਮੇਰੀ ਸੁਪਨ ਦੁਨੀਆਂ ਦੀ ਦੁਨੀਆਂ’ ਪੇਸ਼ ਕੀਤਾ ਜਿਸ ਵਿਚ ਉਨ੍ਹਾਂ ਨੇ ਕਾਵਿ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦੇ ਗੁਣਾ ਤੇ ਦੋਸ਼ਾਂ ਦਾ ਅਧਿਐਨ ਪੇਸ਼ ਕੀਤਾ। ਦੂਸਰਾ ਪੇਪਰ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਵੱਲੋਂ ਪੜ੍ਹਿਆ ਗਿਆ ਤੇ ਮੇਰੀ ਸੁਪਨ ਦੁਨੀਆਂ ਤੇ ਕੁਝ ਵਿਚਾਰ ਪੇਸ਼ ਕੀਤੇ ਗਏ। ਪੇਪਰਾਂ ਉੱਤੇ ਬਹਿਸ ਦਾ ਆਰੰਭ ਕਮਾਂਡੈਂਟ ਰਸ਼ਪਾਲ ਸਿੰਘ ਦੇ ਵਿਚਾਰਾਂ ਨਾਲ ਕੀਤਾ ਗਿਆ। ਗੁਰਪ੍ਰੀਤ ਖੰਨਾ ਨੇ ਦੋਹਾਂ ਪੇਪਰਾਂ ਵਿਚ ਜੋਸ਼ ਪ੍ਰਤੀ ਰੱਖੇ ਗਏ ਸਾਫਟ ਕਾਰਨਰ ਵੱਲ ਸੰਕੇਤ ਕਰਦਿਆਂ ਕਿਹਾ ਕਿ ਕਵੀ ਦੀ ਪੁਸਤਕ ਨਾਲ ਇਨਸਾਫ ਨਹੀਂ ਕੀਤਾ ਗਿਆ, ਪੇਪਰ ਹੋਰ ਡੂੰਘਾਈ ਤੇ ਵਿਚਾਰਾਂ ਦੀ ਮੰਗ ਕਰਦੇ ਸਨ। ਉਨ੍ਹਾਂ ਕਿਹਾ ਕਿ ਆਲੋਚਕਾਂ ਨੇ ਪੁਸਤਕ ਬਾਰੇ ਪੂਰਾ ਕੰਮ ਨਹੀਂ ਕੀਤਾ ਜਦਕਿ ਜੋਸ਼ ਦੀ ਕਵਿਤਾ ਸੰਦੇਹ ਤੇ ਡਰ ਪੈਦਾ ਕਰਦੀ ਹੈ, ਤੇ ਨਾਲ ਨਾਲ ਅਗਾਂਹਵਧੂ ਵਿਚਾਰਧਾਰਾ ਦਾ ਵੀ ਅਭਾਸ ਹੁੰਦਾ ਹੈ। ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਕਿ ਰਘਵੀਰ ਭਰਤ ਦਾ ਪਰਚਾ ਇਨਸਾਫ ਨਹੀਂ ਕਰ ਸਕਿਆ। ਮੇਘ ਦਾਸ ਜਵੰਦਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਭਾ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਵੀ ਜੋਸ਼ ਨਾਲ ਆਪਣੀ ਵਿਅਕਤੀਗਤ ਸੰਬੰਧਾਂ ਦੀ ਚਰਚਾ ਕੀਤੀ। ਬਹਿਸ ਵਿਚ ਉਭਰੇ ਸਵਾਲਾਂ ਦਾ ਜੋਗਿੰਦਰ ਸਿੰਘ ਜੋਸ਼ ਵੱਲੋਂ ਪੂਰੇ ਜੋਸ਼ ਤੇ ਉਤਸ਼ਾਹ ਨਾਲ ਉੱਤਰ ਦਿੱਤਾ ਗਿਆ ਅਤੇ ਇੰਨੀ ਭਰਵੀਂ ਹਾਜ਼ਰੀ ਲਈ ਸਾਰਿਆਂ ਦਾ ਧੰਨਵਾਦ ਵੀ ਕੀਤਾ। ਬਹਿਸ ਨੂੰ ਸਮੇਟਦਿਆਂ ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਭੀੜ ਅਤੇ ਲੋਕਾਂ ਵਿਚ ਵੱਡਾ ਅੰਤਰ ਹੁੰਦਾ ਹੈ, ਤੇ ਕਵੀ ਲੁੱਟੇ ਜਾਣ ਵਾਲਿਆ ਦੇ ਪਾਸੇ ਖਲੋਂਦਾ ਨਜ਼ਰ ਆ ਰਿਹਾ ਹੈ।
ਇਸ ਮੌਕੇ ਕਹਾਣੀਕਾਰ ਬਲਵਿੰਦਰ ਗਰੇਵਾਲ ਦੇ ਨਵੇਂ ਛਪੇ ਕਹਾਣੀ ਸੰਗ੍ਰਹਿ ” ਇਕ ਘਰ ਆਜ਼ਾਦ ਹਿੰਦੀਆਂ ਦਾ” ਸਭਾ ਵਲੋਂ ਜ਼ਾਰੀ ਕੀਤਾ ਗਿਆ। ਜਿਸ ਉੱਤੇ ਅਗਲੇ ਦਿਨਾਂ ਵਿਚ ਭਰਵੀਂ ਵਿਚਾਰ ਗੋਸ਼ਟੀ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਉਪਰੰਤ ਹੋਏ ਕਵੀ ਦਰਬਾਰ ਵਿਚ ਰਣਜੀਤ ਸਿੰਘ ਨੇ ਗੀਤ, ਜਰਨੈਲ ਸਿੰਘ ਮਾਂਗਟ ਨੇ ਕਵਿਤਾ, ਲਾਭ ਸਿੰਘ ਬੇਗੋਵਾਲ ਨੇ ਗ਼ਜ਼ਲ, ਮਾਸਟਰ ਮੇਘ ਦਾਸ ਜਵੰਦਾ ਨੇ ਆਪਣੇ ਕੁਝ ਚੋਣਵੇਂ ਸ਼ੇਅਰ ਸਾਂਝੇ ਕੀਤੇ, ਗੁਰਨਾਮ ਸਿੰਘ ਬਿਜਲੀ ਨੇ ਕਵਿਤਾ ”ਵਰਤਮਾਨ ਦੇ ਚੌਰਾਹੇ ਤੇ ਖੜ੍ਹੇ ਮੇਰੇ ਦੋਸਤੋ” ਪੇਸ਼ ਕੀਤੀ, ਕਮਲਜੀਤ ਨੀਲੋਂ ਵੱਲੋਂ ਇਕ ਗੀਤ ਪੇਸ਼ ਕੀਤਾ ਗਿਆ, ਜਿਸਨੇ ਪੂਰੀ ਪ੍ਰਸੰਸਾ ਖੱਟੀ, ਮਨਦੀਪ ਮਾਣਕੀ ਨੇ ਕਵਿਤਾ ਪੇਸ਼ ਕੀਤੀ, ਜਸਵੀਰ ਸਮਰਾਲਾ ਨੇ ਵੀ ਕਵਿਤਾ ਅਤੇੇ ਗੀਤਾ ਕੰਮੇਵਾਲ ਨੇ ਲੋਕ ਕਥਾ ਪੇਸ਼ ਕੀਤੀ। ਇਸ ਸੈਸ਼ਨ ਦੇ ਧੰਨਵਾਦੀ ਸ਼ਬਦ ਜੰਗਲਾਤ ਵਿਭਾਗ ਦੇ ਅਧਿਕਾਰੀ ਬਲਵੀਰ ਸਿੰਘ ਚੀਮਾ ਵੱਲੋਂ ਕਹੇ ਗਏ ਅਤੇ ਆਉਣ ਵਾਲੇ ਲੇਖਕਾਂ, ਵਿਦਵਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਬਾਲ ਸਾਹਿਤਕਾਰ ਮਹਿੰਦਰ ਸਿੰਘ ਮਾਨੂੰਪੁਰੀ, ਗੁਰਪਾਲ ਲਿੱਟ, ਸੁਰਿੰਦਰ ਰਾਮਪੁਰੀ, ਹਰਜਿੰਦਰ ਸਿੰਘ ਗੁਪਾਲੋਂ, ਇੰਦਰਜੀਤ ਸਿੰਘ ਕੰਗ, ਪ੍ਰੇਮ ਨਾਥ, ਸੰਦੀਪ ਤਿਵਾੜੀ ਖਜਾਨਚੀ, ਅਮਰੀਕ ਸਿੰਘ, ਜਤਿੰਦਰ ਚੋਪੜਾ, ਕਿਰਨ ਵਤੀ, ਪ੍ਰਿਤਪਾਲ ਕੌਰ, ਸੰਦੀਪ ਸਿੰਘ, ਰਮਨਜੀਤ ਕੌਰ, ਦਵਿੰਦਰ ਸਿੰਘ ਕੁੱਲੇਵਾਲ, ਦਰਸ਼ਨ ਸਿੰਘ ਕੰਗ, ਬਲਵੀਰ ਸਿੰਘ ਬੱਬੀ, ਕਹਾਣੀਕਾਰ ਨੇਤਰ ਸਿੰਘ ਮੁੱਤੋਂ, ਗੁਰਜੀਤ ਸਿੰਘ, ਰਾਜਿੰਦਰਜੀਤ ਸਿੰਘ, ਡਾ: ਰੂਪਾ ਕੌਰ, ਰਮੇਸ਼ਪਾਲ ਭੋਲੇਕੇ ਸਟੇਟ ਐਵਾਰਡੀੇ, ਜਸਵੰਤ ਸਿੰਘ, ਸੰਤੋਖ ਸਿੰਘ, ਦਵਿੰਦਰ ਸਿੰਘ ਬੂਥਗੜ੍ਹ, ਪੁਖਰਾਜ ਸਿੰਘ ਘੁਲਾਲ, ਨਰਿੰਦਰ ਮਣਕੂ, ਭੁਪਿੰਦਰ ਸਿੰਘ ਮੁੰਡੀ, ਪ੍ਰੇਮ ਸਾਗਰ ਸ਼ਰਮਾ, ਹਰਭਗਤ ਸਿੰਘ, ਸਿਮਰਨਜੀਤ ਸਿੰਘ ਕੰਗ, ਸੁਖਜੀਵਨ ਸਿੰਘ ਵੀ ਸ਼ਾਮਿਲ ਹੋਏ। ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਸਕੱਤਰ ਦੀਪ ਦਿਲਬਰ ਵੱਲੋਂ ਬਾਖੂਬੀ ਨਿਭਾਈ ਗਈ।
Punjab Post Daily Online Newspaper & Print Media