Saturday, July 25, 2026

ਸਮਰਾਲਾ ਸਕੂਲ ਵਿੱਚ ”ਪਾਣੀ ਬਚਾਓ ਮੁਹਿੰਮ” ਤਹਿਤ ਪੇਟਿੰਗ ਮੁਕਾਬਲੇ ਕਰਵਾਏ ਗਏ

 PPN211021512
ਸਮਰਾਲਾ, 21 ਅਕਤੂਬਰ (ਪ. ਪ) ਡਾਇਰੈਕਟਰ ਜਰਨਲ ਸਕੂਲ ਐਜੂਕੇਸ਼ਨ ਪੰਜਾਬ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਪ੍ਰਿੰਸੀਪਲ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਵਾਈਸ ਪ੍ਰਿੰਸੀਪਲ ਬਲਰਾਜ ਸਿੰਘ, ਲੈਕਚਰਾਰ ਜਤਿੰਦਰ ਕੁਮਾਰ, ਰਾਜੀਵ ਰਤਨ, ਸੰਦੀਪ ਕੌਰ ਅਤੇ ਪਰਵੀਨ ਭਨੋਟ ਤੋਂ ਇਲਾਵਾ ਬਿਕਰਮਜੀਤ ਭਨੋਟ ਤੇ ਜਵਾਹਰ ਸਿੰਘ ਗਰੇਵਾਲ ਦੀ ਦੇਖ-ਰੇਖ ਤੇ ਨਿਗਰਾਨੀ ਹੇਠ ਸਕੂਲ ਦੇ ਅੱਪਰ-ਪ੍ਰਾਇਮਰੀ ਵਿਭਾਗ ਦੇ ਵਿਦਿਆਰਥੀਆਂ ਲਈ ”ਪਾਣੀ ਬਚਾਓ” ਵਿਸ਼ੇ ਤੇ ਪੇਟਿੰਗ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ। ਮੁਕਾਬਲੇ ਦੌਰਾਨ ਪ੍ਰਿੰਸੀਪਲ ਕੁਲਵੰਤ ਸਿੰਘ ਤੇ ਲੈਕਚਰਾਰ ਜਤਿੰਦਰ ਕੁਮਾਰ ਵੱਲੋਂ ਪਾਣੀ ਨੂੰ ਇਕ ਅਨਮੋਲ ਖਜ਼ਾਨਾ ਦੱਸਦੇ ਹੋਏ ਪਾਣੀ ਦੀ ਮਹੱਤਤਾ ਅਤੇ ਆਧੁਨਿਕ ਸਮੇਂ ਦੇ ਅਜੋਕੇ ਯੁੱਗ ਵਿੱਚ ਇਸ ਦੀ ਸਾਂਭ ਸੰਭਾਲ ਕਰਨ ਲਈ ਵਿਸਥਾਰਪੂਰਵਕ ਚਾਨਣਾ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਪ੍ਰੇਰਿਤ ਵੀ ਕੀਤਾ ਗਿਆ।। ਪੇਟਿੰਗ ਮੁਕਾਬਲੇ ਦੌਰਾਨ ਜੱਜਮੈਂਟ ਦੀ ਭੂਮਿਕਾ ਸਕੂਲ ਦੇ ਆਰਟ ਕਰਾਫ਼ਟ ਟੀਚਰ ਜਵਾਹਰ ਸਿੰਘ ਗਰੇਵਾਲ ਵੱਲੋਂ ਨਿਭਾਈ ਗਈ। ਇਸ ਮੁਕਾਬਲੇ ਦੌਰਾਨ ਨੌਵੀਂ ‘ਏ’ ਜਮਾਤ ਦੇ ਸੋਨੂੰ ਨੇ ਪਹਿਲਾ, ਮੁਕੇਸ਼ ਕੁਮਾਰ ਨੇ ਦੂਜਾ ਅਤੇ ਦਸਵੀਂ ‘ਬੀ’ ਜਮਾਤ ਦੇ ਹਨੀਸ਼ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਕੁਲਵੰਤ ਸਿੰਘ ਵੱਲੋਂ ਸਕੂਲ ਸਟਾਫ਼ ਦੀ ਹਾਜ਼ਰੀ ਵਿੱਚ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲੈਕਚਰਾਰ ਹਰੀ ਚੰਦ ਵਰਮਾ, ਹਰਿੰਦਰਪਾਲ ਸਿੰਘ ਗਰੇਵਾਲ, ਗੁਰਮੀਤ ਸਿੰਘ, ਇਕਬਾਲ ਸਿੰਘ, ਇੰਦਰਪ੍ਰੀਤ ਕੌਰ ਸੇਖੋਂ, ਜਯੋਤੀ ਵਰਮਾ, ਮਨਮਿੰਦਰ ਕੌਰ, ਬਲਜਿੰਦਰ ਕੌਰ ਤੋ ਇਲਾਵਾ ਵਿਨੋਦ ਰਾਵਲ, ਸੁਰਿੰਦਰ ਕੁਮਾਰ ਵਰਮਾ, ਧਰਮਪਾਲ ਸਿੰਘ, ਜਗਵਿੰਦਰ ਸਿੰਘ, ਪਵਨਪ੍ਰੀਤ ਸਿੰਘ ਪੰਧੇਰ, ਪ੍ਰੇਮ ਸਿੰਘ, ਮਨਪ੍ਰੀਤ ਸਿੰਘ, ਪਵਨ ਕੁਮਾਰ ਅਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply