Tuesday, July 21, 2026

ਕਿਸਾਨਾਂ ਨੂੰ ਕਣਕ ਦੇ ਬੀਜ ਦੀ ਘਾਟ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਸੰਦੌੜ, 21 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪਿਛਲੇ ਸਮੇਂ ਜਿਵੇਂ ਕਣਕ ਦੀ ਫ਼ਸਲ ਲਈ ਯੂਰੀਆ ਖਾਦ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਸੀ,ਉਸ ਤਰ੍ਹਾਂ ਹੀ ਕਣਕ ਦਾ ਬੀਜ ਲੈਣ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਪਿਛਲੇ ਸਾਲ ਤਾਂ ਦੁਕਾਨਦਾਰਾਂ ਨੇ ਖੁੱਲ ਕੇ ਬੀਜ ਵੇਚਿਆ ਸੀ ਅਤੇ ਖੇਤੀ ਬਾੜੀ ਵਿਭਾਗ ਵੱਲੋਂ ਵੀ ਸਬਸਿਡੀ ਉੱਪਰ ਕਾਫ਼ੀ ਬੀਜ ਵੰਡਿਆ ਗਿਆ ਸੀ। ਨਰਮੇ ਦੀ ਹੋਈ ਬਰਬਾਦੀ ਤੋਂ ਡਰੇ ਦੁਕਾਨਦਾਰ ਇਸ ਵਾਰ ਕਣਕ ਦਾ ਬੀਜ ਵੇਚਣ ਤੋਂ ਗੁਰੇਜ਼ ਕਰ ਰਹੇ ਹਨ। ਸਰਵੇਖਣ ਅਨੁਸਾਰ ਕਿਸਾਨ ਵੀਰਾਂ ਨੇ ਕਿਹਾ ਕਿ ਸਰਕਾਰ ਵੀ ਬੀਜ ਵੰਡ ਕੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ । ਜਿਸ ਕਰ ਕੇ ਖੇਤੀ ਬਾੜੀ ਵਿਭਾਗ ਵੱਲੋਂ ਸਬਸਿਡੀ ਉੱਪਰ ਕਣਕ ਦਾ ਬੀਜ ਵੰਡਣ ਦੀ ਬਜਾਏ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੀ ਸਬਸਿਡੀ ਜਮਾਂ ਕਰਾਉਣ ਦਾ ਫ਼ੈਸਲਾ ਕੀਤਾ ਹੈ ਤੇ ਜ਼ਰੂਰਤਮੰਦ ਕਿਸਾਨਾਂ ਤੋਂ 26 ਅਕਤੂਬਰ ਤੱਕ ਫਾਰਮ ਲਏ ਜਾਣਗੇ। ਜਿਸ ਵਿਚ ਢਾਈ ਏਕੜ ਵਾਲੇ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਬੀਜ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਪੰਜ ਏਕੜ ਵਾਲੇ ਕਿਸਾਨ ਵੀ ਵਿਚਾਰੇ ਜਾਣਗੇ। ਕਿਸਾਨ ਵੀਰਾਂ ਨੇ ਆਪਣੇ ਨਿੱਜੀ ਵਿਚਾਰ ਰਾਹੀ ਆਪਸੀ ਸਲਾਹਾਂ ਨਾਲ ਇਹ ਫ਼ੈਸਲਾ ਕੀਤਾ ਕਿ ਘਰੇਲੂ ਬੀਜ ਨੂੰ ਡੇਮੋ ਦੇ ਤੌਰ ਤੇ ਬੀਜ ਕੇ ਪਰਖ ਲੈਣ ਤਾਂ ਲੋੜ ਪੈਣ ਤੇ ਕਿਸਾਨ ਆਪਣੇ ਘਰੇਲੂ ਬੀਜ ਦੀ ਵਰਤੋਂ ਕੀਤੀ ਜਾ ਸਕੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply