Wednesday, August 19, 2026

ਔਜਲਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਦੋ ਸਿੱਖਾਂ ਦੀ ਮੌਤ ਕਾਰਣ ਦੁਸਹਿਰਾ ਨਾ ਮਨਾਉਣ ਦਾ ਫੈਸਲਾ

Aujla Gurjeetਅੰਮ੍ਰਿਤਸਰ 21 ਅਕਤੂਬਰ (ਗੁਰਚਰਨ ਸਿੰਘ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਦੋ ਸਿੱਖਾਂ ਦੀ ਦੁੱਖਦਾਈ ਮੌਤ ਨੂੰ ਮੱਦੇਨਜ਼ਰ ਰੱਖਦਿਆਂ ਉਹ ਦੁਸਹਿਰੇ ਦਾ ਪਵਿੱਤਰ ਤਿਉਹਾਰ ਨਹੀਂ ਮਨਾਉਣਗੇ।ਉਨ੍ਹਾਂ ਦੋਸ਼ ਲਾਇਆ ਕਿ ਸz. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਸੁਖਬੀਰ ਸਿੰਘ ਬਾਦਲ ਦੀਆਂ ਗਲਤ ਨੀਤੀਆਂ ਕਾਰਨ ਇਹ ਮੰਦਭਾਗੇ ਕਾਂਡ ਵਾਪਰੇ। ਉਨ੍ਹਾਂ ਕਿਹਾ ਕਿ ਹਰ ਸਿੱਖ ਦੀ ਅਥਾਹ ਆਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਹੈ। ਪਰ ਅਫਸੋਸ ਹੈ ਕਿ ਬਾਦਲ ਪਰਿਵਾਰ ਸੱਤਾ ਦੇ ਮੋਹ ਵਿੱਚ ਆਪਣੀਆਂ ਗੱਦੀਆਂ ਨਾਲ ਚੰਬੜੇ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਨੂੰ ਗੁਰੂ ਨਾਲੋ ਕੁਰਸੀ ਪਿਆਰੀ ਹੈ। ਉਨ੍ਹਾਂ ਇਸ ਗੱਲ ਤੇ ਵੀ ਹੈਰਾਨੀ ਪ੍ਰਗਟਾਈ ਹੈ ਕਿ ਕਿਸੇ ਵੀ ਅਕਾਲੀ ਆਗੂ ਤੇ ਮੰਤਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਰੱਖਦੇ ਹੋਏ ਆਪਣੇ ਅਹੁੱਦਿਆਂ ਤੋਂ ਅਸਤੀਫੇ ਨਹੀਂ ਦਿੱਤੇ ਅਤੇ ਨਾ ਹੀ ਤੁਰੰਤ ਕਾਰਵਾਈ ਤੇ ਰਾਹਤ ਲਈ ਆਵਾਜ ਬੁਲੰਦ ਕੀਤੀ ਹੈ।ਔਜਲਾ ਨੇ ਮੁੱਖ ਸੰਸਦੀ ਸਕੱਤਰ ਪ੍ਰੋ. ਵਿਰਸਾ ਸਿੰਘ ਵਲਟੋਹਾ ਵੱਲੋਂ ਕਾਂਗਰਸ ਆਗੂ ਰਮਨਜੀਤ ਸਿੰਘ ਸਿੱਕੀ ਐਮ ਐਲ ਏ ਵੱਲੋਂ ਅਸਤੀਫਾ ਦੇਣ ਤੇ ਕੀਤੀ ਗਈ ਟਿੱਪਣੀ ‘ਤੇ ਵਲਟੋਹਾ ਨੂੰ ਕਿਹਾ ਕਿ ਸਿੱਕੀ ਨੇ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਨੂੰ ਸਾਹਮਣੇ ਰੱਖਦਿਆਂ ਅਸਤੀਫਾ ਦਿੱਤਾ ਹੈ।ਤੁਸਾਂ ਤਾਂ ਵਿਧਾਨ ਸਭਾ ਵਿੱਚ ਆਪਣੇ ਆਪ ਨੂੰ ਅੱਤਵਾਦੀ ਦੱਸਦਿਆਂ ਸੱਚਾਈ ਬਿਆਨ ਕੀਤੀ ਸੀ, ਪਰ ਮਾਝੇ ਦੀ ਲਾਜ ਨਹੀਂ ਰੱਖੀ, ਸਗੋਂ ਅਹੁੱਦੇ ਨਾਲ ਚੰਬੜੇ ਹੋਏ ਹੋ।ਗੁਰਜੀਤ ਸਿੰਘ ਔਜਲਾ ਨੇ ਦੋਸ਼ ਲਾਇਆ ਕਿ ਸਭ ਤੋਂ ਜਿਆਦਾ ਡਰੱਗਜ਼ ਹਲਕਾ ਵਲਟੋਹਾ ਵਿੱਚ ਹੈ। ਕਿਸਾਨ ਸੰਕਟ ਵਿੱਚ ਹੈ।ਇਸ ਮੌਕੇ ਹਰਜਿੰਦਰ ਸਿੰਘ ਸਾਂਘਣਾ, ਜਸਬੀਰ ਸਿੰਘ ਇੱਬਣ, ਕਾਬਲ ਸਿੰਘ ਸਰਪੰਚ ਬਾਸਰਕੇ, ਨਿਰਵੈਰ ਸਿੰਘ ਤੇ ਹੋਰ ਆਗੂ ਮੌਜੂਦ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply