Thursday, August 20, 2026

ਹਲਕਾ ਦੱਖਣੀ ਦੇ ਕਾਂਗਰਸੀ ਵਰਕਰਾਂ ਨੇ ਰੋਸ ਵਜੋਂ ਫੂਕਿਆ ਬਾਦਲ ਦਾ ਪੁੱਤਲਾ

PPN211021528
ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ ਸੱਗੂ) – ਹਲਕਾ ਦੱਖਣੀ ਦੇ ਸਮੂਹ ਕਾਂਗਰਸੀਆਂ ਵੱਲੋਂ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਮੀਤ ਪ੍ਰਧਾਨ ਜਸਵਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ‘ਚ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਸੁਲਤਾਨਵਿੰਡ ਨਹਿਰ ਦੇ ਪੁੱਲ ਨੇੜੇ ਚੌਕ ਵਿੱਚ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਸ਼ੇਰਗਿੱਲ ਨੇ ਕਿਹ ਕਿਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਿੱਚ ਨਾਕਾਮ ਰਹੀ ਹੈ, ਕਿਉਂਕਿ ਉਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਮੰਡੀਆਂ ਵਿੱਚ ਰੋਲ ਕੇ ਕੋਡੀਆਂ ਦੇ ਭਾਅ ਖਰੀਦਿਆ ਗਿਆ ਹੈ।ਜਿਸ ਕਾਰਣ ਕਰਜ਼ੇ ਦੇ ਬੌਝ ਥੱਲੇ ਦੱਬੇ ਕਿਸਾਨ ਦੁਖੀ ਕੇ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋ ਗਏ ਹਨ।ਉਨਾਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਅਤੇ ਵਿਹਲੇ ਫਿਰਦੇ ਨੌਜੁਆਨ ਨਸ਼ਿਆਂ ਦੀ ਦਲ-ਦਲ ਧਸਦੇ ਜਾ ਰਹੇ ਹਨ, ਕਿਉਂਕਿ ਸਰਕਾਰ ਵੱਲੋਂ ਚਿੱਟੇ ਦੇ ਨਸ਼ੇ ਦਾ ਪਸਾਰ ਗਲੀ ਅਤੇ ਮੁਹੱਲਿਆਂ ਤੱਕ ਕਰਵਾ ਦਿੱਤਾ ਗਿਆ ਹੈ।ਉਹਨਾਂ ਹੋਰ ਕਿਹਾ ਕਿ ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਜੋ ਘਟਨਾਵਾਂ ਵਾਪਰ ਰਹੀਆਂ ਹਨ, ਉਹ ਵੀ ਪੰਜਾਬ ਸਰਕਾਰ ਦੀ ਨਲਾਇਕੀ ਦਾ ਸਿੱਟਾ ਹੈ।ਸ਼ੇਰਗਿਲ ਨੇ ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ ਪੰਜਾਬ ਵਾਸੀਆਂ ਨੂੰ ਗੁਰਦੁਆਰਿਆਂ ਅਤੇ ਆਪਣੇ ਧਾਰਮਿਕ ਗ੍ਰੰਥਾਂ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਲਈ ਪਹਿਰੇ ਦੇਣੇ ਪੈ ਰਹੇ ਹਨ।
ਇਸ ਮੌਕੇ ਸੁਖਵਿੰਦਰਜੀਤ ਸਿੰਘ ਰੰਧਾਵਾ, ਰਾਜਬੀਰ ਸਿੰਘ ਢਿੱਲੋਂ, ਯੁਗਰਾਜ ਸਿੰਘ ਰੰਧਾਵਾ, ਹਰਮਿੰਦਰ ਸਿੰਘ ਗੁੱਲੂ, ਬਲਬੀਰ ਸਿੰਘ ਕੰਬੋ, ਗੁਰਦਿਆਲ ਸਿੰਘ ਹੰਸ, ਹਰਜੀਤ ਸਿੰਘ ਪ੍ਰਧਾਨ, ਬਾਬਾ ਕਸ਼ਮੀਰ ਸਿੰਘ, ਅੰਮ੍ਰਿਤਪਾਲ ਸਿੰਘ ਸੁਲਤਾਨਵਿੰਡ, ਨਿਰਮਲ ਸਿੰਘ ਨਾਮਧਾਰੀ, ਜੱਜ ਖਾਲਸਾ ਨਗਰ, ਜਸਬੀਰ ਸਿੰਘ, ਮੋਹਣ ਸਿੰਘ, ਕਾਹਣ ਸਿੰਘ, ਡਾ. ਅਮਨ ਘਈ, ਹਰਦੀਪ ਸਿੰਘ ਢਿੱਲੋਂ, ਦਵਿੰਦਰ ਸਿੰਘ ਅਤੇ ਹੋਰ ਵੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply