Friday, September 4, 2026

ਜੀ.ਟੀ. ਰੋਡ ਟੀ ਪੁਆਇੰਟ ‘ਤੇ ਲਗਾਇਆ ਗਿਆ ਧਰਨਾ ਅੱਜ ਛੇਵੇਂ ਦਿਨ ਵਿੱਚ ਦਾਖਲ

PPN2210201511
ਅੰਮ੍ਰਿਤਸਰ, 22 ਅਕਤੂਬਰ (ਗੁਰਚਰਨ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਸਿੱਖ ਸੰਗਤਾਂ ਵੱਲੋਂ ਜੀ.ਟੀ. ਰੋਡ ਟੀ ਪੁਆਇੰਟ ‘ਤੇ ਲਗਾਇਆ ਗਿਆ ਧਰਨਾ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਿਆ।ਜਿਸ ਦੌਰਾਨ ਜਿੱਥੇ ਸਾਰਾ ਦਿਨ ਅਵਾਜਾਈ ਠੱਪ ਰਹਿਣ ਕਰਕੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਸਿੱਖ ਸੰਗਤਾਂ ਵੱਲੋਂ ਲਗਾਈ ਗਈ ਸ਼ਬਦ ਕੀਰਤਨ ਦੀ ਛਹਿਬਰ ਵੀ ਜਾਰੀ ਰਹੀ।ਇਸ ਧਰਨੇ ਨੂੰ ਖਤਮ ਕਰਵਾਉਣ ਲਈ ਜਿਲ੍ਹਾ ਤੇ ਪੁਲਿਸ ਪ੍ਰਸ਼ਾਸ਼ਨ ਵੀ ਅੱਜ ਹਰਕਤ ਵਿੱਚ ਆਇਆ ਦਿਖਿਆ ਜਦੋਂ ਧਰਨਾ ਦੇ ਰਹੀਆਂ ਸੰਗਤਾਂ ਨਾਲ ਗੱਲਬਾਤ ਕਰਨ ਲਈ ਐਡੀਸ਼ਨਲ ਡਿਪਟੀ ਕਮਿਸ਼ਨਰ ਸz: ਤਜਿੰਦਰਪਾਲ ਸਿੰਘ ਸੰਧੂ ਜਿਲਾ ਪ੍ਰਸਾਸ਼ਨ ਵਲੋਂ ਅਤੇ ਏ.ਡੀ.ਸੀ.ਪੀ ਹਰਵਿੰਦਰ ਸਿੰਘ ਸੰਧੂ ਤੇ ਏ.ਸੀ.ਪੀ ਜਤਿੰਦਰਪਾਲ ਸਿੰਘ ਵਿਰਕ ਪੁਲਿਸ ਪ੍ਰਸਾਸ਼ਨ ਵਲੋਂ ਵਿਸ਼ੇਸ਼ ਤੌਰ ‘ਤੇ ਪੁੱਜੇ, ਲੇਕਿਨ ਕਾਫੀ ਸਮਾਂ ਚੱਲੀ ਗੱਲਬਾਤ ਕਿਸੇ ਨਤੀਜੇ ਤੇ ਨਾ ਪੁੱਜੀ।ਇਸ ਸਮੇਂ ਧਰਨੇ ‘ਤੇ ਬੈਠੀ ਸੰਗਤ ਵਿਚੋਂ ਮਲਕੀਅਤ ਸਿੰਘ ਗੋਲਡੀ, ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਮੰਨਾ ਸਿੰਘ ਝਾਮਕੇ, ਜਰਨੈਲ ਭੁੱਲਰ ਆਦਿ ਦਾ ਕਹਿਣਾ ਹੈ ਕਿ ਧਰਨਾ ਖਤਮ ਕਰਨ ਸਬੰਧੀ ਜੋ ਵੀ ਫੈਸਲੇ ਹੋਵੇਗਾ, ਉਹ ਸੰਗਤ ਦੀ ਸਹਿਮਤੀ ਨਾਲ ਹੋਵੇਗਾ।ਉਧਰ ਇਸ ਸਬੰਧੀ ਜਦ ਐਡੀਸ਼ਨਲ ਡਿਪਟੀ ਕਮਿਸ਼ਨਰ ਸz. ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਉਨ੍ਹਾਂ ਨੂੰ ਜੋ ਚਾਰ ਮੰਗਾਂ ਸੌਂਪੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਪਹਿਲੀਆਂ ਦੋ ਮੰਗਾਂ ‘ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਵੱਲੋਂ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਗੋਲੀ ਚਲਾਉਣ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਉਨਾਂ ਕਿਹਾ ਕਿ ਬਾਕੀ ਮੰਗਾਂ ਸਬੰਧੀ ਉਹ ਸਰਕਾਰ ਨੂੰ ਲਿਖ ਕੇ ਭੇਜ ਦੇਣਗੇ, ਲੇਕਿਨ ਸੰਗਤਾਂ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਨੂੰ ਰਾਤ 8:00 ਵਜੇ ਵਿਚਾਰ ਕਰਨ ਤੋਂ ਬਾਅਦ ਲਏ ਜਾਣ ਵਾਲੇ ਫੈਸਲੇ ਬਾਰੇ ਜਾਣੂ ਕਰਵਾਉਣ ਦਾ ਕਿਹਾ ਹੈ। ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply