
ਛੇਹਰਟਾ, 22 ਅਕਤੂਬਰ (ਸੁਖਬੀਰ ਖੁਰਮਨੀਆ) – ਦੁਸ਼ਹਿਰੇ ਦਾ ਤਿਓਹਾਰ ਕੇਵਲ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕਰਨ ਲਈ ਹੀ ਨਹੀ ਪ੍ਰੇਰਦਾ ਬਲਕਿ ਇਸ ਗੱਲ ਦੀ ਵੀ ਸਿੱਖਿਆ ਦਿੰਦਾ ਹੈ ਕਿ ਬੁਰਾਈ ਉੱਤੇ ਸੱਚਾਈ ਹਮੇਸ਼ਾਂ ਭਾਰੀ ਰਹਿੰਦੀ ਹੈ, ਇੰਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਤੇ ਵਿਧਾਇਕ ਓਮ ਪ੍ਰਕਾਸ਼ ਸੋਨੀ ਨੇ ਪੰਚ ਰਤਨ ਸ਼੍ਰੀ ਕ੍ਰਿਸ਼ਨਾ ਮੰਦਿਰ ਕਮੇਟੀ ਵਲੋਂ ਨਰਾਇਣਗੜ ਸਥਿਤ ਦਾਣਾ ਮੰਡੀ ਵਿਖੇ ਮਨਾਏ ਗਏ ਦੁਸ਼ਹਿਰਾ ਮੇਲੇ ਦੌਰਾਨ ਰਾਮ ਭਗਤਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਹਿੰਦੂ ਧਰਮ ਦੀਆਂ ਰਹੁਰੀਤਾਂ, ਪ੍ਰੰਪਰਾਵਾਂ ਤੇ ਰਵਾਇਤਾਂ ਦੀ ਅਗਵਾਈ ਪ੍ਰਾਚੀਨ ਕਾਲ ਤੋਂ 33 ਕਰੋੜ ਦੇਵੀ ਦੇਵਤੇ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਸਦੀਵੀਂ ਅਮਰ ਰੱਖਣ ਵਾਸਤੇ ਹਮੇਸ਼ਾਂ ਯਤਨਸ਼ੀਲ ਰਹਿਣਾ ਪਵੇਗਾ।ਇਸ ਮੋਕੇ ਇੰਚਾਰਜ ਲੋਕ ਸਭਾ ਹਲਕਾ ਵਿਕਾਸ ਸੋਨੀ ਨੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ। ਇਸ ਮੋਕੇ ਮੰਦਿਰ ਕਮੇਟੀ ਵਲੋਂ ਓਮ ਪ੍ਰਕਾਸ਼ ਸੋਨੀ ਨੂੰ ਸਿਰਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੋਕੇ ਸਾਬਕਾ ਡਿਪਟੀ ਮੇਅਰ ਸੁਰਿੰਦਰ ਛਿੰਦਾ, ਸਾਬਕਾ ਕੌਂਸਲਰ ਮਮਤਾ ਦੱਤਾ, ਜਨਰਲ ਸੱਕਤਰ ਪ੍ਰਸ਼ੋਤਮਪਾਲ, ਭਾਜਪਾ ਯੂਵਾ ਮੋਰਚਾ ਦੇ ਜਿਲ੍ਹਾਂ ਪ੍ਰਧਾਨ ੳਵਿਨਾਸ਼ ਸ਼ੈਲਾ, ਜਸਮੀਤ ਸਿੰਘ ਗੋਲਾ, ਸਾਬਕਾ ਮੰਤਰੀ ਸੁਖਦੇਵ ਸਿੰਘ ਸ਼ਹਿਬਾਜਪੁਰੀ, ਮੰਦਿਰ ਕਮੇਟੀ ਪ੍ਰਧਾਨ ਤਰਸੇਮ ਲਾਲ ਰੰਗੀਲਾ, ਵਿਨੋਦ ਰਾਮਪਾਲ, ਅਰੂਣ ਕੁਮਾਰ ਪੱਪਲ, ਸਕਤਰ ਸਿੰਘ ਬੱਬੂ, ਸ਼ਿਵਪੁਰੀ ਦੇ ਪ੍ਰਧਾਨ ਪੰਨਾ ਲਾਲ ਭਾਰਦਵਾਜ, ਹਰੀਸ਼ ਡੰਗ, ਚੇਤਨ ਰਾਮਪਾਲ, ਸਤੀਸ਼ ਮੰਟੂ, ਗਿਆਨੀ ਗੁਰਦੀਪ ਸਿੰਘ, ਨਰੇਸ਼ ਪਿੰਕਾ, ਗਿਰੀਸ਼ ਭਾਰਤੀ, ਬਿਹਾਰੀ ਲਾਲ, ਰਿਟਾਇਰ ਐਸਡੀਓ ਮਦਨ ਲਾਲ, ਚਰਨਦਾਸ ਪ੍ਰਧਾਨ, ਪ੍ਰਦੀਪ ਪੱਪ, ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਅੰਮ੍ਰਿਤ ਲਾਲ ਆਦਿ ਹਾਜਰ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media