Tuesday, June 23, 2026

ਖੰਡਵਾਲਾ ਵਿਖੇ ਉਤਸ਼ਾਹ ਨਾਲ ਮਨਾਇਆ ਦੁਸ਼ਹਿਰਾ

PPN2210201513

ਛੇਹਰਟਾ, 22 ਅਕਤੂਬਰ (ਸੁਖਬੀਰ ਖੁਰਮਨੀਆ) – ਖੰਡਵਾਲਾ ਸਥਿਤ ਦੁਸ਼ਹਿਰਾ ਗਰਾਊਂਡ ਵਿਖੇ ਪ੍ਰਧਾਨ ਸੁਰਿੰਦਰ ਫੋਜੀ ਦੀ ਅਗਵਾਈ ਹੇਠ ਦੁਸ਼ਹਿਰਾ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਦੌਰਾਨ ਹਲਕਾ ਪੱਛਮੀ ਇੰਚਾਰਜ ਰਾਕੇਸ਼ ਗਿੱਲ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ ਤੇ ਰਾਵਣ ਮੇਘਨਾਥ ਤੇ ਕੁੰਭਕਰਨ ਦੇ ਪੁੱਤਲਿਆਂ ਨੂੰ ਅਗਨ ਭੇਂਟ ਕੀਤਾ। ਇਸ ਮੋਕੇ ਰਾਕੇਸ਼ ਗਿੱਲ ਨੇ ਕਿਹਾ ਕਿ ਸਾਨੂੰ ਹਮੇਸ਼ਾ ਸਚਾਈ ਦਾ ਸਾਥ ਦੇਣਾ ਚਾਹੀਦਾ ਹੈ ਤੇ ਆਪਣੇ ਅੰਦਰ ਦਾ ਰਾਵਣ ਮਾਰ ਕੇ ਸਭ ਧਰਮਾਂ ਦਾ ਸਤਿਕਾਰ ਕਰਨ ਦੇ ਨਾਲ ਨਾਲ ਆਪਣੇ ਤੋਂ ਵੱਡਿਆ ਦੀ ਆਗਿਆ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੋਕੇ ਦੁਸ਼ਹਿਰਾ ਗਰਾਊਂਡ ਦੀ ਕਮੇਟੀ ਵਲੋਂ ਰਾਕੇਸ਼ ਗਿੱਲ, ਉੱਘੇ ਸਮਾਜ ਸੇਵਕ ਸਤੀਸ਼ ਬੱਲੂ ਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੋਕੇ ਸਮਾਜ ਸੇਵਕ ਸਤੀਸ਼ ਬੱਲੂ, ਮੰਡਲ ਪ੍ਰਧਾਨ ਕੁਲਦੀਪ ਸ਼ਰਮਾ, ਨੰਬਰਦਾਰ ਰਾਜ ਕੁਮਾਰ ਕਾਕਾ, ਧਰਮਿੰਦਰ ਠਾਕੁਰ, ਮੋਹਨ ਲਾਲ ਰਿਕੋ, ਗੋਰਵ ਗਿੱਲ, ਮਨਜੀਤ ਮਿੰਟਾ, ਜੁਗਿੰਦਰ ਬਾਵਾ, ਪ੍ਰਦੀਪ ਸ਼ਰਮਾ, ਵਿੱਕੀ ਟਰੈਵਲ, ਨਰਿੰਦਰ ਨਾਥ, ਬਾਵਾ ਬੇਦੀ, ਸ਼ਾਹ ਮਾਡਲ ਟਾਊਨ ਆਦਿਸ ਹਾਜਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply