Monday, August 10, 2026

ਸ਼੍ਰੋਮਣੀ ਕਮੇਟੀ ਮੁਲਾਜ਼ਮ ਵਲੋਂ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ‘ਤੇ ਕੀਤਾ ਪ੍ਰਧਾਨ ਮੱਕੜ ਦਾ ਵਿਰੋਧ

PPN2310201510

ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਤਖਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਰੱਦ ਕਰਨ ਦੇ ਆਦੇਸ਼ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ਼ ਦੌਰਾਨ ਜਦ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਕਰਨ ਦੇ ਜਾਵਬ ਵਿੱਚ ਕਿਹਾ ਕਿ ਪੰਜ ਪਿਆਰੇ ਤਾਂ ਪਹਿਲਾਂ ਹੀ ਮੁਅੱਤਲ ਕੀਤੇ ਹੋਏ ਹਨ, ਇਸ ਲਈ ਉਹਨਾਂ ਵਲੋਂ ਕੋਈ ਵੀ ਕੰਮ ਕਰਨ ਦੀ ਵਿਵਸਥਾ ਨਹੀਂ ਹੈ ਅਤੇ ਉਹ ਉਨਾਂ ਦਾ ਆਦੇਸ਼ ਮੂਲੋਂ ਰੱਦ ਕਰਦੇ ਹਨ। ਪ੍ਰਧਾਨ ਮੱਕੜ ਅਜੇ ਇਹ ਸ਼ਬਦ ਸਭ ਕਹਿ ਹੀ ਰਹੇ ਸਨ ਕਿ ਉੱਥੇ ਖੜੇ ਸ਼੍ਰੋਮਣੀ ਕਮੇਟੀ ਦੇ ਇੱਕ ਮੁਲਾਜ਼ਮ ਨੇ ਪਹਿਲਾਂ ਹੀ ਲਿਖ ਕੇ ਲਿਆਂਦਾ ਆਪਣਾ ਅਸਤੀਫਾ ਪ੍ਰਧਾਨ ਅਵਤਾਰ ਸਿੰਘ ਵੱਲ ਸੁੱਟਦਿਆਂ ਕਿਹਾ ਕਿ ਤੂੰ ਕੋਣ ਹੁੰਦਾ ਹੈ ਪੰਜ ਪਿਅਰਿਆ ਨੂੰ ਮੁਅੱਤਲ ਕਰਨ ਵਾਲਾ। ਚਮਕੋਰ ਦੀ ਗੜੀ ਛੱਡਣ ਵੇਲੇ ਸ਼ੀ੍ਰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪੰਜ ਪਿਆਰਿਆਂ ਦਾ ਹੁਕਮ ਮੰਨਿਆ ਸੀ ਤੇ ਤੂੰ ਕੋਣ ਹੈਂ, ਕੀ ਤੂੰ ਗੁਰੂ ਤੋਂ ਵੀ ਉੱਚਾ ਹੋ ਬੈਠਾ ਹੈ।ਇਸ ਤੋਂ ਬਾਅਦ ਰੋਹ ਵਿੱਚ ਆਏ ਮੁਲਾਜ਼ਮ ਨੇ “ਮੱਕੜ ਮੁਰਦਾਬਾਦ” ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।ਅਚਾਨਕ ਵਾਪਰੇ ਇਸ ਘਟਨਾਕ੍ਰਮ ਤੋਂ ਬਾਅਦ ਉੱਥੇ ਖੜੇ ਸ਼ੋ੍ਰਮਣੀ ਕਮੇਟੀ ਦੇ ਮੁਲਾਜ਼ਮ ਉਸ ਨੂੰ ਉਸੇ ਵੇਲੇ ਫੜ੍ਹ ਕੇ ਬਾਹਰ ਲੈ ਗਏ।ਲੇਕਿਨ ਬਾਹਰ ਆ ਕੇ ਵੀ ਉਸ ਨੇ ਕਿਹਾ ਕਿ ਸਿੱਖੋ ਹੁਣ ਤਾਂ ਜਾਗ ਜਾਓ ਇਹ ਸਭ ਕੁਰਸੀ ਲਈ ਕਰ ਰਹੇ ਹਨ।ਬਾਅਦ ਦੀ ਜਾਣਕਾਰੀ ਮੁਤਾਬਿਕ ਰਮਨਦੀਪ ਸਿੰਘ ਵਾਸੀ ਮੂਲੇਚੱਕ ਜਿਲਾ ਅੰਮ੍ਰਿਤਸਰ ਇੱਕ ਸਾਲ ਤੋਂ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਕੰਪਿਊਟਰ ਆਪਰੇਟਰ ਡਿਊਟੀ ਨਿਭਾਅ ਰਿਹਾ ਸੀ।ਰਮਨਦੀਪ ਸਿੰਘ ਨੂੰ ਕਮੇਟੀ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply