Monday, August 10, 2026

ਅਕਾਲੀ ਦਲ ਜਥਾ (ਸ਼ਹਿਰੀ) ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਪਛਤਾਚਾਪ ਵਜੋਂ ਅਖੰਡ ਪਾਠ ਕਰਵਾਇਆ

PPN2310201509

ਅੰਮ੍ਰਿਤਸਰ, 23 ਅਕਤੂਬਰ (ਗੁਰਚਰਨ ਸਿੰਘ) – ਸ਼ੋ੍ਰਮਣੀ ਅਕਾਲੀ ਦਲ ਜਥਾ ਅੰਮ੍ਰਿਤਸਰ (ਸ਼ਹਿਰੀ) ਦੇ ਸਮੂਹ ਜਥੇ ਵੱਲੋਂ ਜੋ ਪਿਛਲੇ ਦਿਨੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਪਛਤਾਚਾਪ ਵੱਜੋਂ ਗੁਰਦੁਆਰਾ ਟਾਹਲਾ ਸਾਹਿਬ ਵਿਖੇ 21 ਤਾਰੀਖ ਤੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਵਾਏ ਗਏ ਸਨ। ਅੱਜ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਸਬਦ ਕੀਰਤਨ ਕੀਤਾ ਅਤੇ ਸਮੁੱਚੀ ਕੌਮ ਦੀ ਚੜ੍ਹਦੀ ਕਲ੍ਹਾ ਵਾਸਤੇ ਅਰਦਾਸ ਕੀਤੀ ਗਈ।ਇਸ ਸਮੇਂ ਸਮੁੱਚੇ ਜਥੇ ਵੱਲੋਂ ਸਵੇਰ ਤੋਂ ਹਾਜ਼ਰੀ ਭਰੀ ਗਈ ਅਤੇ ਸਿੱਖ ਕੌਮ ਨੂੰ ਇਸ ਦੁਵਿਧਾ ਦੀ ਘੜੀ ਚੋਂ ਨਿਕਲਣ ਦੀ ਗੁਰੂ ਸਾਹਿਬ ਦੇ ਚਰਨਾਂ ‘ਚ ਬੇਨਤੀ ਕੀਤੀ ਗਈ। ਇਸ ਮੌਕੇ ਸ. ਉਪਕਾਰ ਸਿੰਘ ਜੀ ਸੰਧੂ, ਭਾਈ ਰਾਮ ਸਿੰਘ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਗੁਰਪ੍ਰਤਾਪ ਸਿੰਘ ਟਿੱਕਾ, ਸ. ਸੁਰਿੰਦਰ ਸਿੰਘ ਸੁਲਤਾਨਵਿੰਡ, ਸ. ਸਮਸ਼ੇਰ ਸਿੰਘ ਸ਼ੇਰਾ, ਦਿਲਬਾਗ ਸਿੰਘ, ਲਖਬੀਰ ਸਿੰਘ ਮੋਨੀ, ਮਲਕੀਤ ਸਿੰੰਘ ਵੱਲਾ, ਜਸਪਾਲ ਸਿੰਘ ਸ਼ੰਟੂ, ਸਤਨਾਮ ਸਿੰਘ ਟੀਟਾ, ਰਾਣਾ ਪਲਵਿੰਦਰ ਸਿੰਘ, ਬਖਸ਼ੀਸ ਸਿੰਘ ਸੰਘਾ, ਹਰਭਜਨ ਸਿੰਘ ਲੋਹਕਾ, ਮਨਮੋਹਨ ਸਿੰਘ ਟੀਟੂ, ਅਮਰੀਕ ਸਿੰਘ ਸੋਹਲ, ਮਨਜੀਤ ਸਿੰਘ ਮੰਜ਼ਿਲ,ਅਜੀਤ ਲਾਲ, ਅਮਰਬੀਰ ਸਿੰਘ ਢੋਟ, ਗਗਨਦੀਪ ਸਿੰਘ,ਪਰਮਜੀਤ ਸਿੰਘ ਰਿੰਕੂ ਆਦਿ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply