Monday, November 9, 2026

ਖ਼ਾਲਸਾ ਕਾਲਜ ਵਿਖੇ ਏਡਜ਼ ਜਾਗਰੂਕਤਾ’ਤੇ ਸੈਮੀਨਾਰ ਆਯੋਜਿਤ

ਤੀਸਰੇ ਵਿਸ਼ਵ ਯੁੱਧ ਤੋਂ ਵਧੇਰੇ ਮਨੁੱਖ ਜਾਤੀ ਨੂੰ ਏਡਜ਼ ਤੋਂ ਖ਼ਤਰਾ – ਡਾ. ਜੈ ਸਿੰਘ

PPN2310201511

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਏਡਜ਼ ਵਰਗੀ ਭਿਆਨਕ ਮਹਾਮਾਰੀ ਤੋਂ ਜਾਗਰੂਕ ਕਰਵਾਉਣ ਦੇ ਮਕਸਦ ਤਹਿਤ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਸਦਕਾ ਰੈੱਡ ਰੀਬਨ ਕਲੱਬ ਵੱਲੋਂ ਏਡਜ਼ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਜ਼ਿਲ੍ਹਾ ਸਿਵਲ ਸਰਜਨ ਡਾ. ਜੈ ਸਿੰਘ ਦੇ ਨਾਲ ਡਿਸਟ੍ਰਿਕ ਟੀ. ਬੀ. ਐਂਡ ਏਡਜ਼ ਕੰਟਰੋਲ ਅਫਸਰ ਡਾ. ਨਰੇਸ਼ ਚਾਵਲਾ, ਏ. ਆਰ. ਟੀ. (ਐੱਚ. ਆਈ. ਵੀ.) ਡਾ. ਜਯੋਤੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੈਮੀਨਾਰ ਦੌਰਾਨ ਡਾ. ਜੈ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਨੁੱਖ ਜਾਤੀ ਨੂੰ ਜਿੰਨ੍ਹਾ ਖ਼ਤਰਾ ਏਡਜ਼ ਵਰਗੀ ਨਾਮੁਰਾਦ ਬਿਮਾਰੀ ਤੋਂ ਹੈ, ਉਨ੍ਹਾਂ ਉਸਨੂੰ ਤੀਸਰੇ ਵਿਸ਼ਵ ਯੁੱਧ ਤੋਂ ਵੀ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫ਼ਰਵਰੀ-2014 ਵਿੱਚ 39,625 ਦੇ ਕਰੀਬ ਏਡਜ਼ ਦੇ ਮਰੀਜ ਪਾਏ ਗਏ ਹਨ, ਜਦ ਕਿ ਜ਼ਿਲ੍ਹੇ ਵਿੱਚ ਇਸ ਵੇਲੇ 11,160 ਤੋਂ ਵਧੇਰੇ ਮਰੀਜ਼ ਹਨ, ਜਿਨ੍ਹਾਂ ਵਿੱਚ ਦੁਨੀਆਂ ਵਿੱਚ ਔਰਤਾਂ 40 ਫ਼ੀਸਦੀ ਅਤੇ ਨੌਜਵਾਨ 50 ਫ਼ੀਸਦੀ ਇਸ ਬਿਮਾਰੀ ਦੀ ਜਕੜ ਵਿੱਚ ਹਨ। ਉਨ੍ਹਾਂ ਕਿਹਾ ਕਿ ਪਤੀ-ਪਤਨੀ ਦੇ ਆਪਸੀ ਮੋਹ, ਅਦਬ ਤੇ ਸੱਚੀ-ਸੁੱਚੀ ਸਾਂਝ ਵਿੱਚੋਂ ਮੁਹੱਬਤ ਤੇ ਅਦਬ ਮਨਵੀਂ ਕਰ ਦਿੱਤੇ ਜਾਣ ਤਾਂ ਏਡਜ਼ ਵਰਗੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ।
ਇਸ ਮੌਕੇ ਡਾ. ਜੋਤੀ ਨੇ ਆਪਣੇ ਉਕਤ ਬਿਮਾਰੀ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਐੱਚ. ਆਈ. ਵੀ. ਤੋਂ ਏਡਜ਼ ਬਣਨ ਵਿੱਚ 6 ਤੋਂ 10 ਸਾਲ ਦਾ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਰਗੇ ਆਵਿਕਾਸਸ਼ੀਲ ਦੇਸ਼ ਵਿੱਚ ਇਹ ਵਾਈਰਸ ਜਲਦੀ ਫੈਲਦਾ ਹੈ ਅਤੇ 100 ਵਿੱਚੋਂ 7 ਗਰਭਵਤੀ ਔਰਤਾਂ ਐੱਚ. ਆਈ. ਪੀ. ਦੀ ਗ੍ਰਿਫ਼ਤ ਵਿੱਚ ਹੈ। ਸੈਮੀਨਾਰ ਦੌਰਾਨ ਸ੍ਰੀ ਨਰੇਸ਼ ਚਾਵਲਾ ਨੇ ਏਡਜ ਤੋਂ ਬਚਾਅ ਸਬੰਧੀ ਦੱਸਦਿਆਂ ਕਿਹਾ ਕਿ ਅਜਿਹੇ ਮਰੀਜਾਂ ਨਾਲ ਆਮ ਨਾਗਰਿਕ ਤੇ ਸਤਿਕਾਰ ਵਰਗਾ ਵਤੀਰਾ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਖੇਡਾਂ ਪੈਦਾ ਕਰਨੀਆਂ ਤਾਂ ਜੋ ਨੌਜਵਾਨ ਦੀ ਸ਼ਕਤੀ ਨੂੰ ਸਹੀ ਦਿਸ਼ਾ ਮਿਲੇ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਸ ਤੋਂ ਪਹਿਲਾਂ ਮੁੱਖ ਤੇ ਵਿਸ਼ੇਸ਼ ਮਹਿਮਾਨਾਂ ਦਾ ਸੈਮੀਨਾਰ ਵਿੱਚ ਪੁੱਜਣ ‘ਤੇ ਜੀ ਆਇਆ ਕਹਿੰਦਿਆਂ ਉਨ੍ਹਾਂ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਏਡਜ਼ ਜੋ ਕਿ ਬਹੁਤ ਹੀ ਖਤਰਨਾਕ ਬਿਮਾਰੀ ਹੈ, ਤੋਂ ਜਾਗਰੂਕ ਕਰਨ ਲਈ ਹਰੇਕ ਵਿੱਦਿਅਕ ਅਦਾਰਿਆਂ ਵਿੱਚ ਇਸ ਸਬੰਧੀ ਪ੍ਰੋਗਰਾਮ ਉਲੀਕਣੇ ਚਾਹੀਦੇ ਤਾਂ ਜੋ ਕੋਈ ਇਨਸਾਨ ਇਸ ਭਿਅੰਕਰ ਰੋਗ ਦਾ ਸ਼ਿਕਾਰ ਨਾ ਹੋ ਸਕੇ। ਇਸ ਮੌਕੇ ਉਨ੍ਹਾਂ ਜਿੱਥੇ ਉਕਤ ਮਹਿਮਾਨਾਂ ਵੱਲੋਂ ਏਡਜ਼ ਸਬੰਧੀ ਮੁਹੱਈਆ ਕਰਵਾਈ ਜਾਣਕਾਰੀ ਸਬੰਧੀ ਸ਼ਲਾਘਾ ਕੀਤੀ, ਉੱਥੇ ਉਨ੍ਹਾਂ ਰੈੱਬ ਰੀਬਨ ਕਲੱਬ ਦੇ ਕਨਵੀਨਰ ਡਾ. ਭੁਪਿੰਦਰ ਸਿੰਘ, ਕੋ-ਕਨਵੀਨਰ ਡਾ. ਪਰਮਿੰਦਰ ਸਿੰਘ ਦੁਆਰਾ ਕੀਤੇ ਗਏ ਇਸ ਹੀਲੇ ਨੂੰ ਸਰਾਹਿਆ। ਸੈਮੀਨਾਰ ਦੌਰਾਨ ਕਲੱਬ ਦੀ ਵਿਦਿਆਰਥਣ ਜਤਿੰਦਰ ਕੌਰ, ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply