
ਪੱਟੀ, 23 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ) – ਸੰਘਰਸ਼ੀਲ ਜੱਥੇਬੰਦੀਆਂ ਨੇ ਕਿਸਾਨਾਂ ਮਜਦੂਰਾਂ ਸਮੇਤ ਇੱਕਠੇ ਹੋ ਕੇ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਪਿੰਡ ਕੈਰੋਂ ਵਾਲੀ ਕੋਠੀ ਦਾ ਘਿਰਾਓ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਘਿਰਾਉ ਦੀ ਅਗਵਾਈ ਕਿਸਾਨ ਸੰਘਰਸ਼ ਕਮੇਟੀ ਦੇ ਜਸਬੀਰ ਸਿੰਘ ਪਿੱਦੀ, ਜਮਹੂਰੀ ਕਿਸਾਨ ਸਭਾ ਦੇ ਅਰਸਾਲ ਸਿੰਘ, ਕਿਸਾਨ ਸੰਘਰਸ ਕਮੇਟੀ ਦੇ ਗੁਰਬਾਜ਼ ਸਿੰਘ ਨੇ ਕੀਤੀ। ਇਸ ਮੌਕੇ ਸਵਿੰਦਰ ਸਿੰਘ, ਪ੍ਰਗਟ ਸਿੰਘ ਜਾਮਾਰਾਏ, ਜੀਤ ਸਿੰਘ, ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦਾ ਧਿਆਨ ਅਸਲੀ ਮੁਦਿਆਂ ਤੋ ਪਾਸੇ ਕਰਨ ਲਈ ਜਾਣ ਬੁੱਝ ਕੇ ਮਹੌਲ ਖਰਾਬ ਕਰ ਰਹੀ ਹੈ।ਉਨ੍ਹਾਂ ਕਿਹਾ ਕਿਸਾਨ ਬੇਹਾਲ ਹੋ ਕੇ ਖੁਦਕਸ਼ੀਆਂ ਕਰ ਰਿਹਾ ਹੈ। ਕਿਸਾਨ ਖੁਦਕਸੀਆਂ ਦੀ ਜਿੰਮੇਵਾਰ ਸਰਕਾਰ ਹੈ ਜਿਸ ਨੇ ਕਿਸਾਨੀ ਦਾ ਕੰਚੂਬਰ ਕੱਢ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਨੇ ਕਿ 12 ਅਕਤੂਬਰ ਨੂੰ ਮੁਖ ਮੰਤਰੀ ਬਾਦਲ ਨਾਲ ਕਿਸਾਨਾਂ ਦੀ ਚੰਡੀਗੜ ਵਿਖੇ ਮੀਟਿੰਗ ਹੋਈ। ਜਿਸ ਵਿਚ 1121 ਦੇ ਭਾਅ ਤੇ 1509 ਦੇ ਭਾਅ, ਨਰਮੇ ਦੀ 40 ਹਜ਼ਾਰ ਪ੍ਰਤੀ ਏਕੜ ਮੁਆਵਜੇ ਵਾਲੀ ਮੰਗ ਤੋ ਪਾਸਾ ਵਟ ਲਿਆ , ਜੋ ਮੰਗਾ ਮੰਨੀਆਂ ਗਈਆਂ ਅਜੇ ਤਕ ਲਾਗੂ ਨਹੀ ਕੀਤੀਆ ਜਾ ਰਹੀਆਂ।ਜਿਸ ਕਾਰਨ ਕਿਸਾਨਾਂ ਨੇ ਅਪਣੇ ਅੰਦੋਲਨ ਨੂੰ ਤੇਜ਼ ਕਰਦੇ ਸੂਬਾ ਫੈਸਲੇ ਅਨੁਸਾਰ ਪੰਜਾਬ ਭਰ ਵਿਚ ਮੰਤਰੀਆਂ, ਵਿਧਾਇਕਾਂ ਤੇ ਐਮ ਪੀ ਦੇ ਪੂਰਨ ਤੌਰ ਤੇ ਘਿਰਾਉ ਕੀਤਾ।ਉਕਤ ਆਗੂਆਂ ਨੇ ਮੰਗ ਕੀਤੀ 1121 ਦਾ ਭਾਅ 1121 ਦਾ ਭਾਅ 5000 ਰੁਪਏ, 1509 ਦਾ ਭਾਅ 4500 ਰੁਪਏ, ਚਿੱਟੀ ਮੱਖੀ ਨਰਮੇ ਦੀ ਬਰਬਾਦੀ ਦਾ ਮੁਆਵਜਾ, ਖੁਦਕਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ, ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਉਕਤ ਮੰਗਾਂ ਨਾ ਹੱਲ ਹੋਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇ। ਇਸ ਮੌਕੇ ਸਤਨਾਮ ਸਿੰਘ, ਗੁਰਲਾਲ ਸਿੰਘ, ਦਲਜੀਤ ਸਿੰਘ, ਕਾਰਜ ਸਿੰਘ, ਜਸਪਾਲ ਸਿੰਘ, ਮਨਪ੍ਰੀਤ ਸਿੰਘ, ਗੁਰਦੇਵ ਸਿੰਘ, ਮੇਹਰ ਸਿੰਘ, ਗੁਰਦੇਵ ਸਿੰਘ, ਕਰਮਜੀਤ ਸਿੰਘ, ਸਤਪਾਲ ਸਿੰਘ, ਜੋਗਿੰਦਰ ਸਿੰਘ ਆਦਿ ਹੋਰ ਹਾਜ਼ਰ ਸਨ।
Punjab Post Daily Online Newspaper & Print Media