
ਖਾਲੜਾ, ਅਮਰਕੌਟ (ਲ਼ਖਵਿੰਦਰ ਗੌਲਣ, ਰਿੰਪਲ ਗੌਲਣ, ਹਰਦਿਆਲ ਭੈਣੀ)- ਪਿਛਲ਼ੇ ਕਈ ਦਿਨਾ ਤੋ ਜਿਸ ਤਰਾਂ ਪੰਜਾਬ ਦੇ ਹਲਾਤ ਨਾਜ਼ੁਕ ਬਣੇ ਹੋਏ ਹਨ ਅਤੇ ਪੰਜਾਬ ਚ ਕਾਫੀ ਦਿਨਾਂ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਲਗਾਤਾਰ ਰੋਸ ਧਰਨੇ ਜਾਰੀ ਹਨ।ਇਸ ਲਈ ਪੰਜਾਬ ਵਿਚ ਸਦਭਾਵਨਾ ਬਣਾਈ ਰੱਖਣ ਲਈ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਅਤੇ ਉਨਾ ਦੇ ਸਪੁੱਤਰ ਅਨੂਪ ਸਿੰਘ ਭੁੱਲਰ ਸੁਖਪਾਲ ਸਿੰਘ ਭੁੱਲਰ ਵਲੋ ਉਨਾਂ ਦੇ ਪਿੰਡ ਮਹਿਮੂਦਪੂਰਾ ਦੇ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਵਿਚ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਾ ਅਤੇ ਸਦਭਾਵਨਾ ਨੂੰ ਕਾਇਮ ਰਖਣ ਲਈ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ । ਇਸ ਮੋਕੇ ਬੋਲਦੇ ਹੋਏ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਦੇ ਜੋ ਹਲਾਤ ਹਨ ਉਸ ਵਿਚ ਸ਼ਰਾਰਤੀ ਅਨਸਰ ਮੋਕੇ ਦਾ ਫਾਇਦਾ ਉਠਾ ਕੇ ਆਪਸੀ ਪਿਆਰ ਨੂੰ ਖਤਮ ਕਰਨਾ ਚਹੁੰਦੇ ਹਨ ਜਿਸ ਤੋ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ।ਉਨਾਂ ਕਿਹਾ ਕਿ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਹੋਈ ਬੇਅਦਬੀ ਸਹਿਣਯੋਗ ਨਹੀ ਹੈ ਅਤੇ ਹਰ ਗੁਰੂ ਘਰ ਨੂੰ ਮਂਨਣ ਵਾਲਾ ਪੀੜਤ ਅਤੇ ਰੋਸ ਵਿਚ ਹੈ ਪਰ ਇਹ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਸਾਨੂੰ ਮਾਨਵਤਾ ਦੇਭਲ਼ੇ ਦੀ ਸਿਖਿਆ ਵੀ ਮਿਲਦੀ ਹੈ ਜਿਸ ਕਰਕੇ ਆਪਸੀ ਪਿਆਰ ਤੇ ਸਦਭਾਵਨਾ ਬਣਾ ਕੇ ਰਖੱਣਾ ਬਹੁਤ ਜਰੁਰੀ ਹੈ।ਭੁੱਲਰ ਪ੍ਰੀਵਾਰ ਵਲੋ ਗੁਰਦੂਆਰਾ ਸਾਹਿਬ ਵਿਖੇ ਸੀ ਸੀ ਟੀ ਵੀ ਕੇਮਰੇ ਵੀ ਲਗਵਾਏ ਗਏ। ਇਸ ਮੋਕੇ ਲਖਬੀਰ ਸਿੰਘ, ਗੁਰਸ਼ਰਨ ਸਿੰਘ, ਸੁਖਵਿੰਦਰ ਸਿੰਘ, ਗੁਰਬਖਸ਼ ਸਿੰਘ, ਗੁਰਦੀਪ ਸਿੰਘ, ਸ਼ਿਵਦਿਆਲ ਸਿੰਘ, ਰਣਜੀਤ, ਬਿਟੂ, ਰਾਜਬੀਰ ਸਿੰਘ, ਮੁਲਤਾਨ ਸਰਤਾਜ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media