Wednesday, November 4, 2026

ਦਵਿੰਦਰਾਂ ਨਰਸਿੰਗ ਕਾਲਜ਼ ਪੱਟੀ ਦੇ ਬੀ.ਐਸ.ਸੀ ਨਰਸਿੰਗ ਦਾ ਨਤੀਜ਼ਾ ਰਿਹਾ ਸ਼ਾਨਦਾਰ

PPN2410201519

ਪੱਟੀ, 24 ਅਕਤੂਬਰ(ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਪੱਟੀ ਸਥਿਤ ਦਵਿੰਦਰਾਂ ਨਰਸਿੰਗ ਕਾਲਜ਼ ਹਲਕੇ ਅੰਦਰ ਲੜਕੀਆ ਨੂੰ ਨਰਸਿੰਗ ਦੀ ਸਿੱਖਿਆ ਦੇ ਕੇ ਸਿੱਖਿਅਤ ਕਰ ਰਹੀ ਹੈ।ਨਰਸਿੰਗ ਵਿਦਿਆਰਥਣਾਂ ਵੱਲੋਂ ਫਾਇਨਲ ਪੇਪਰਾਂ ਵਿੱਚ ਵਧੀਆ ਅੰਕ ਲੈ ਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਇੰਚਾਰਜ਼ ਨਵਨੀਤ ਕੌਰ ਨੇ ਦੱਸਿਆ ਕਿ ਪਿਛਲੇ ਨਵੰਬਰ-ਦਸੰਬਰ 2014 ਵਿੱਚ ਬਾਬਾ ਫਰੀਦ ਯੁਨੀਵਰਸਿਟੀ ਫਰੀਦਕੋਟ ਵੱਲੋਂ ਬੇਸਿਕ ਬੀ.ਐਸ.ਸੀ ਨਰਸਿੰਗ ਅਤੇ ਪੋਸਟ ਬੇਸਿਕ ਬੀ.ਐਸ.ਸੀ ਨਰਸਿੰਗ ਫਾਇਨਲ ਦੇ ਪੇਪਰ ਲਏ ਗਏ ਸਨ।ਜਿਸ ਦਾ ਨਤੀਜ਼ਾ 23 ਅਕਤੂਬਰ ਨੂੰ ਘੋਸ਼ਿਤ ਕੀਤਾ ਗਿਆ ਹੈ।ਘੋਸ਼ਿਤ ਕੀਤੇ ਗਏ ਨਤੀਜੇ ਵਿੱਚ ਦਵਿੰਦਰਾਂ ਨਰਸਿੰਗ ਕਾਲਜ਼ ਪੱਟੀ ਦੀਆ ਵਿਦਿਆਰਥਣਾਂ ਭਗਵੰਤ ਕੌਰ, ਰੀਨਾ ਰਾਣੀ, ਵੰਦਨਾ ਸ਼ਰਮਾ, ਜਗਦੀਪ ਕੌਰ ਅਤੇ ਹਰਜੀਤ ਕੌਰ ਵੱਲੋਂ ਡਿਸਟਿੰਗਸ਼ਨਾਂ ਹਾਸਿਲ ਕੀਤੀਆ ਹਨ।ਸੰਸਥਾ ਵੱਲੋਂ ਲੜਕੀਆ ਦੀ ਪਲੇਸਮੈਂਟ ਲਈ ਇਕ ਸੱੈਲ ਦਾ ਨਿਰਮਾਨ ਕੀਤਾ ਗਿਆ ਹੈ, ਜੋ ਨਰਸਿੰਗ ਪਾਸ ਲੜਕੀਆ ਨੂੰ ਨੋਕਰੀਆ ਲਈ ਲੈਣ ਵਿਚ ਸਹਾਈ ਹੁੰਦਾ ਹੈ।ਉਨਾਂ ਕਿਹਾ ਕਿ ਕਾਲਜ਼ ਦੇ ਸਾਰੇ ਵਿਦਿਆਰਥਣੀਆਂ ਵੱਲੋਂ ਵਧੀਆ ਅੰਕ ਹਾਸਿਲ ਕੀਤੇ ਹਨ।ਸੰਸਥਾ ਵੱਲੋਂ ਲੜਕੀਆ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਤਜ਼ਰਬੇਕਾਰ ਸਟਾਫ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਨਵਨੀਤ ਕੌਰ ਨੇ ਦੱਸਿਆ ਕਿ ਜਿਥੇ ਲੜਕੀਆ ਨੂੰ ਬੀ.ਐਸ.ਸੀ ਨਰਸਿੰਗ ਦੀ ਸਿੱਖਿਆ ਦਿੱਤੀ ਜਾਂਦੀ ਹੈ, ਉਥੇ ਮਹਾਂ ਸ਼ਿਵ ਸ਼ਕਤੀ ਸਕੂਲ ਆਫ ਨਰਸਿੰਗ ਪੱਟੀ ਵਿਖੇ ਲੜਕੀਆ ਦੀ ਸਹੂਲਤ ਲਈ ਜੀ.ਐਨ.ਐਮ ਦਾ ਡਿਪਲੋਮਾ ਵੀ ਕਰਵਾਇਆ ਜਾਂਦਾ ਹੈ।ਇਸ ਮੌਕੇ ਇੰਚਾਰਜ਼ ਨਵਨੀਤ ਕੌਰ ਤੋ ਇਲਾਵਾ ਨਵਪ੍ਰੀਤ ਕੌਰ, ਮਨਪ੍ਰੀਤ ਕੌਰ, ਰੀਤੀਕਾ ਸ਼ਰਮਾ, ਰੂਬਿੰਦਰਜੀਤ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਰਾਜਬੀਰ ਕੌਰ, ਗੁਰਜੀਤ ਕੌਰ, ਰਮਨਦੀਪ ਕੌਰ, ਨਵਰੀਤ ਕੌਰ, ਬਲਜਿੰਦਰ ਕੌਰ, ਨਿਰਮਲ ਕੌਰ, ਪ੍ਰਭਜੀਤ ਕੌਰ, ਜਸਰੂਪ ਕੌਰ, ਪਰਮਿੰਦਰ ਕੌਰ, ਹਰਨੀਤ ਕੌਰ, ਨਵਨੀਤ ਕੌਰ, ਪ੍ਰਦੀਪ ਕੌਰ, ਸੰਨਦੀਪ ਕੌਰ ਆਦਿ ਹਾਜ਼ਿਰ ਸਨ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply