
ਪੱਟੀ, 24 ਅਕਤੂਬਰ(ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਵਾਰਡ ਨੰਬਰ 11 ਤੋਂ ਕੌਂਸਲਰ ਸਵ.ਡਾ. ਗੁਰਪ੍ਰਤਾਪ ਸਿੰਘ ਰੂਬੀ ਭਾਟੀਆ ਜੀ ਦੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਵਿਚ ਰਾਮਲੀਲਾ ਦੇ ਸਮਾਗਮ ਦੌਰਾਨ ਬੱਚਿਆਂ ਲਈ ਕਵਿੱਜ ਪ੍ਰੋਗਰਾਮ ਕਰਵਾਏ ਗਏ।ਜਿਸ ਵਿਚ ਪ੍ਰਿੰਸੀਪਲ ਮੈਡਮ ਜਸਬੀਰ ਕੌਰ ਨੇ ਬੱਚਿਆਂ ਨੂੰ ਰਮਾਇਣ ਤੇ ਅਧਾਰਿਤ ਪ੍ਰਸ਼ਨ ਪੁੱਛੇ ਗਏ ਤੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਭਾਟੀਆ ਪ੍ਰੀਵਾਰ ਵੱਲੋਂ ਇਨਾਮ ਦਿੱਤੇ ਗਏ।ਇਸ ਮੌਕੇ ਤੇ ਬੋਲਦਿਆਂ ਰੂਬੀ ਭਾਟੀਆ ਦੇ ਛੋਟੇ ਭਰਾ ਪ੍ਰਿੰਸ ਭਾਟੀਆ ਨੇ ਕਿਹਾ ਕਿ ਡਾ.ਰੂਬੀ ਭਾਟੀਆ ਵੱਲੋਂ ਸਮਾਜ ਪ੍ਰਤੀ ਕੀਤੇ ਗਏ ਕੰਮਾਂ ਕਰਕੇ ਹੀ ਅੱਜ ਉਹ ਸ਼ਹਿਰ ਵਾਸੀਆਂ ਦੇ ਦਿਲਾਂ ਵਿਚ ਵਸਦੇ ਹਨ।ਉਹਨਾਂ ਵੱਲੋਂ ਸ਼ੁਰੂ ਕੀਤੇ ਗਏ ਕਾਰਜਾਂ ਨੂੰ ਉਹ ਆਪਣੇ ਪਰਿਵਾਰ ਦੀ ਮਦਦ ਨਾਲ ਸਿਰੇ ਚਾੜਣ ਲਈ ਹਰ ਵੇਲੇ ਵਾਰਡ ਵਾਸੀਆਂ ਦੀ ਸੇਵਾ ਵਿਚ ਤੱਤਪਰ ਹਨ।ਇਸ ਮੌਕੇ ਤੇ ਕੌਂਸਲਰ ਸਵ. ਡਾ.ਰੂਬੀ ਭਾਟੀਆ ਦੀ ਪਤਨੀ ਬਲਜੀਤ ਕੌਰ ਭਾਟੀਆ, ਨੂਰਬੀਰ ਭਾਟੀਆ, ਸਿਦਕ ਭਾਟੀਆ, ਮਾ.ਸੁਖਦੇਵ ਰਾਜ, ਰਾਜ ਕੁਮਾਰ ਪਹਿਲਵਾਨ ਅਤੇ ਯੂਥ ਅਕਾਲੀ ਦਲ ਵਾਰਡ ਨੰਬਰ 11 ਦੇ ਸਮੂਹ ਮੈਂਬਰ ਹਾਜਰ ਸਨ।
Punjab Post Daily Online Newspaper & Print Media