Tuesday, November 3, 2026

ਵੈੱਲਫੇਅਰ ਐਸੋਸੀਏਸ਼ਨ ਨੇ ਕੰਨਿਆਂ ਸਕੂਲ਼ ਦੀਆਂ ਖਾਲੀ ਅਸਾਮੀਆਂ ਜਲਦ ਭਰਨ ਦੀ ਮੰਗ ਕੀਤੀ

ਪੱਟੀ, 24 ਅਕਤੂਬਰ(ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) ੁ ਅਜੋਕੇ ਸਮੇ ਵਿੱਚ ਜਿੱਥੇ ਲੜਕੀਆ ਨੂੰ ਲੜਕਿਆ ਦੇ ਬਰਾਬਰ ਮਾਨ ਸਨਮਾਨ ਦੇਣ ਦੀ ਗੱਲ ਕੀਤੀ ਜਾਂਦੀ ਹੈ,ਉੱਥੇ ਪੰਜਾਬ ਸਰਕਾਰ ਵੱਲੋ ਲੜਕੀਆ ਨੂੰ ਉਹਨਾ ਦੇ ਹੱਕਾ ਤੋ ਵਾਂਝੇ ਰੱਖਣ ਵਿੱਚ ਕੋਈ ਕਸਰ ਨਹੀ ਛੱਡੀ ਜਾ ਰਹੀ।ਜਿਸਦੀ ਮਿਸਾਲ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਤੋਂ ਮਿਲਦੀ ਹੈ, ਲੜਕੀਆ ਦੀ ਪੜਾਈ ਦੇ ਸਬੰਧ ਵਿੱਚ ਜਦੋ ਜਗਦੀਪ ਸਿੰਘ ਕੋਮੀ ਚੇਅਰਮੈਨ ਭਗਤ ਊਧਮ ਕਰਤਾਰ ਸੁਭਾਸ਼ ਅਜ਼ਾਦ ਯੂਥ ਵੈੱਲਫੇਅਰ ਐਸੋਸੀਏਸ਼ਨ ਨੇ ਸਕੂਲ ਵਿਖੇ ਪ੍ਰਿੰਸੀਪਾਲ ਸ੍ਰੀ ਮੁਕੇਸ਼ ਚੰਦਰ ਜੋਸ਼ੀ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸਕੂਲ ਵਿੱਚ ਕਰੀਬ 24 ਅਸਾਮੀਆ ਖਾਲੀ ਹਨ।ਜਿੰਨਾ ਵਿੱਚ ਲੈਕਚਰਾਰ ਪੋਲ ਸਾਇੰਸ-1, ਕਾਮਰਸ-2, ਪੰਜਾਬੀ-1, ਸਰੀਰਕ ਸਿੱਖਿਆ-1, ਗਣਿਤ-1 ਅਤੇ ਮਾਸਟਰ ਕੇਡਰ ਮਿਊਜਿਕ ਮਿਸਟ੍ਰੈਸ-1, ਮੈਥ-1, ਡੀ.ਪੀ.ਈ.-1, ਸਾਇੰਸ-2, ਸਮਾਜਿਕ ਸਿੱਖਿਆ-3, ਪੰਜਾਬੀ-1, ਹਿੰਦੀ-2, ਸੀ. ਐਂਡ ਵੀ. ਵਿੱਚੋ ਮਿਊਜਿਕ ਟੀਚਰ, ਪੀ.ਟੀ.ਆਈ-1, ਲਾਇਬ੍ਰੇਰੀਅਨ (ਸਾਲ 2008) ਤੋ ਅਤੇ ਐਨ.ਸੀ.ਸੀ. ਤੇ ਕਈ ਹੋਰ ਵਿਸ਼ਿਆ ਦੀਆ ਅਸਾਮੀਆ ਵੀ ਖਾਲੀ ਹਨ ਅਤੇ ਬਾਕੀ 20 ਅਧਿਆਪਕ ਸਰਕਾਰ ਵੱਲੋ ਕਰੀਬ ਆਰਜੀ ਤੌਰ ਤੇ ਸਕੂਲ਼ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ,ਜਿੰਨਾ ਨੂੰ ਕਿਸੇ ਵੇਲੇ ਕਿਤੇ ਵੀ ਭੇਜਿਆ ਜਾ ਸਕਦਾ ਹੈ।ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲ ਵਿਚ ਖਾਲੀ ਪਈਆਂ ਅਸਾਮੀਆਂ ਭਰ ਜਲਦ ਤੋਂ ਜਲਦ ਭਰ ਕੇ ਵਿਦਿਆਰਥਣਾਂ ਦੇ ਹੋ ਰਹੇ ਪੜ੍ਹਾਈ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply