ਅੰਮ੍ਰਿਤਸਰ, 25 ਅਕਤੂਬਰ (ਗੁਰਚਰਨ ਸਿੰਘ)- ਜਿਲ੍ਹਾ ਪ੍ਰਧਾਨ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਅੱਜ ਅਸਤੀਫਿਆਂ ਦੀ ਝੜੀ ਲੱਗ ਗਈ।ਬਾਦਲ ਪਰਿਵਾਰ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਰਾਜਨੀਤਿਕ ਹੱਕਾਂ ਦੀ ਪੂਰਤੀ ਵਾਸਤੇ ਵਰਤਣਾ, ਪੰਜਾਬ ਅੰਦਰ ਵੱਖ ਵੱਖ ਥਾਵਾਂ ਤੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬੇਅਦਬੀ ਦਾ ਸ਼ਾਂਤੀਪੂਰਵਕ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਤੇ ਗੋਲੀ ਚਲਾ ਕੇ ਦੋ ਨੌ ਜੁਆਨਾਂ ਨੂੰ ਸ਼ਹੀਦ ਕਰਨ ਅਤੇ ਪੰਜ ਪਿਆਰੇ ਸਿਧਾਂਤ ਨੂੰ ਛਿੱਕੇ ਟੰਗ ਕੇ ਪੰਜਾਂ ਪਿਆਰਿਆਂ ਨੂੰ ਮੁੱਅਤਲ ਕਰਨ ਦੇ ਰੋਸ ਵਜੋਂ ਅੰਮ੍ਰਿਤਸਰ ਸ਼ਹਿਰੀ ਜਥੇ ਦੇ ਪ੍ਰਧਾਨ ਅਤੇ ਪੇਡਾ ਦੇ ਚੇਅਰਮੈਨ ਉਪਕਾਰ ਸਿੰਘ ਸੰਧੂ ਨੇ ਅਸਤੀਫਾ ਦੇ ਦਿੱਤਾ ਸੀ ਉਨ੍ਹਾਂ ਦਾ ਸਮਰਥਨ ਕਰਦਿਆਂ ਅੱਜ 3 ਸਰਕਲ ਅਤੇ 7 ਵਾਰਡ ਪ੍ਰਧਾਨਾਂ ਸਮੇਤ ਕਈ ਅਹੁਦੇਦਾਰਾਂ ਨੇ ਸਮੂਹਿਕ ਅਸਤੀਫੇ ਦਿੱਤੇ ਹਨ।ਅਸਤੀਫੇ ਦੇਣ ਵਾਲਿਆਂ ਵਿੱਚ ਮਨਮੋਹਨ ਸਿੰਘ ਬੰਟੀ ਪ੍ਰਧਾਨ ਟ੍ਰਾਂਸਪੋਰਟ, ਪਰਮਜੀਤ ਸਿੰਘ ਰਿੰਕੂ ਇੰਚਾਰਜ ਪੰਚਾਇਤਾਂ ਉਤਰੀ, ਜਤਿੰਦਰ ਸਿੰਘ ਭੱਲਾ ਸਰਕਲ ਪ੍ਰਧਾਨ ਪੁਤਲੀਘਰ, ਬਖਸ਼ੀਸ਼ ਸਿੰਘ ਸੰਘਾ ਸਰਕਲ ਪ੍ਰਧਾਨ ਫਤਾਹਪੁਰ, ਹਰਵਿੰਦਰ ਸਿੰਘ ਸੰਧੂ ਸਰਕਲ ਪ੍ਰਧਾਨ ਸਿਵਿਲ ਲਾਈਨ, ਅੰਮ੍ਰਿਤਪਾਲ ਸਿੰਘ ਬੱਬਲੂ ਪ੍ਰੈਸ ਸਕੱਤਰ, ਰਜੀਵ ਘਈ ਪ੍ਰਧਾਨ ਵਾਰਡ ਨੰ. 46, ਵਰਿਆਮ ਸਿੰਘ ਵਾਰਡ ਨੰ. 47, ਰਾਜ ਕੁਮਾਰ ਛਾਬੜਾ ਵਾਰਡ ਨੰ. 52, ਯਸ਼ਪਾਲ ਸਿੰਘ ਵਾਰਡ ਨੰ. 54, ਭੁਪਿੰਦਰ ਸਿੰਘ ਰੂਬਲ ਵਾਰਡ ਨੰ. 51, ਹਰਪਾਲ ਸਿੰਘ ਪੰਨੂ ਵਾਰਡ ਨੰ. 59, ਕੁਲਬੀਰ ਸਿੰਘ ਵਾਰਡ ਨੰ. 61, ਸਤਿੰਦਰ ਸਿੰਘ ਜੱਜ ਜਨਰਲ ਸੈਕਟਰੀ ਪੁਤਲੀਘਰ ਸਰਕਲ, ਸੁਖਦੇਵ ਸਿੰਘ ਜਥੇਬੰਧਕ ਸਕੱਤਰ, ਰਛਪਾਲ ਸਿੰਘ ਗਾਬੜੀਆ ਜਿਲ੍ਹਾ ਮੀਤ ਪ੍ਰਧਾਨ, ਨਿਰਮਲ ਸਿੰਘ ਮੈਂਬਰ ਐਡਵੋਕੇਟ ਐਵਾਈਸਰੀ ਕਮੇਟੀ ਲੀਗਲ, ਭੁਪਿੰਦਰ ਸਿੰਘ ਪ੍ਰਚਾਰ ਸਕੱਤਰ, ਕਰਤਾਰ ਸਿੰਘ ਸੈਕਟਰੀ, ਸੁਖਦੇਵ ਸਿੰਘ ਜਿਲ੍ਹਾ ਮੀਤ ਪ੍ਰਧਾਨ, ਅਤੂਲ ਸ਼ਰਮਾ ਮੈਂਬਰ ਪੰਚਾਇਤ, ਸਤਨਾਮ ਸਿੰਘ ਮੈਂਬਰ ਪੰਚਾਇਤ, ਅਮਨ ਮਹਾਜਨ ਸੀਨੀਅਰ ਮੀਤ ਸਕੱਤਰ, ਕੰਵਲਜੀਤ ਗੋਲਡੀ ਮੀਤ ਪ੍ਰਧਾਨ ਆਦਿ ਦੇ ਨਾਮ ਸ਼ਾਮਲ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media