Tuesday, June 16, 2026

ਜਿਲਾ ਅਕਾਲੀ ਜਥਾ ਸ਼ਹਿਰੀ ਦੇ ਅਹੁਦੇਦਾਰਾਂ ਵਲੋਂ ਅਸਤੀਫਿਆਂ ਦਾ ਸਿਲਸਿਲਾ ਜਾਰੀ

PPN2610201506

ਅਮ੍ਰਿਤਸਰ, 26 ਅਕਤੂਬਰ (ਗੁਰਚਰਨ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ-ਵੱਖ ਥਾਵਾਂ ਤੇ ਹੋਈ ਘੋਰ ਬੇਅਦਬੀ, ਸ਼ਾਂਤਮਈ ਰੋਸ ਕਰਦੇ ਲੋਕਾਂ ਤੇ ਗੋਲੀ ਚਲਾ ਕੇ ਦੋ ਨੋਜਵਾਨਾਂ ਨੂੰ ਸ਼ਹੀਦ ਕਰਨਾ, ਪੰਜਾਂ ਪਿਆਰਿਆਂ ਨੂੰ ਮੁੱਅਤਲ ਕਰਕੇ ਨਿਰਾਦਰ ਕਰਨਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਵਾਦਤ ਗੁਰਮਤਾ ਕਰਨਾ ਆਦਿ ਘਟਨਾਵਾਂ ਦੇ ਰੋਸ ਵਜੋਂ ਅਕਲਾੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਦਾ ਸਮਰਥਨ ਕਰਦੇ ਹੋਏ ਜਥੇ ਦੇ ਅਹੁਦੇਦਾਰ ਸਮੂਹਿਕ ਤੌਰ ਤੇ ਸ੍ਰੋਮਣੀ ਅਕਾਲੀ ਦਲ ਤੋਂ ਅਸਤੀਫੇ ਦੇ ਰਹੇ ਹਨ।ਅੱਜ ਵੀ ਆਪਣੇ ਰੋਸ ਦਾ ਇਜ਼ਹਾਰ ਕਰਦਿਆਂ ਜਥੇ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਖਵਿੰਦਰ ਸਿੰਘ, ਪ੍ਰਧਾਨ ਮੈਡੀਕਲ ਵਿੰਗ ਸ੍ਰੀ ਰਮਨ ਮਲਹੋਤਰਾ, ਮੀਤ ਪ੍ਰਧਾਨ ਕੁਲਦੀਪ ਸਿੰਘ ਸ਼ਰੀਫਪੁਰਾ ਤੇ ਜਸਬੀਰ ਸਿੰਘ ਵਡਾਲੀ, ਪ੍ਰਚਾਰ ਸਕੱਤਰ ਅਮਰੀਕ ਸਿੰਘ ਗੁਮਾਨਪੁਰਾ, ਜਨਰਲ ਸਕੱਤਰ ਸਰਬਜੀਤ ਸਿੰਘ ਸਾਬੀ, ਸਕੱਤਰ ਅਮਨ ਕੁਮਾਰ, ਜਨਰਲ ਸਕੱਤਰ, ਮੈਡੀਕਲ ਵਿੰਗ ਅਮਨਦੀਪ ਸਿੰਘ ਨਾਗੀ, ਵਾਰਡ 20 ਪ੍ਰਧਾਨ ਤਜਿੰਦਰ ਸਿੰਘ ਭਾਟੀਆ, ਵਾਰਡ 21 ਪ੍ਰਧਾਨ ਮਨਜੀਤ ਸਿੰਘ ਕਾਲਾ, ਸਰਕਲ ਮੀਤ ਪ੍ਰਧਾਨ ਇਰਵਿਨਪ੍ਰੀਤ ਸਿੰਘ, ਵਾਰਡ ਜਨਰਲ ਸਕੱਤਰ ਹਰਜੀਤ ਸਿੰਘ ਅਤੇੇ ਵਾਰਡ ਮੈਂਬਰਾਂ ਹਰਦਿਆਲ ਸਿੰਘ, ਮਨਦੀਪ ਸਿੰਘ ਤੇ ਅਮਨਦੀਪ ਸਿੰਘਨੇ ਆਪਣੇ ਅਸਤੀਫੇ ਦੇ ਦਿੱਤੇ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply