Friday, July 17, 2026

ਇਕ ਰੋਜ਼ਾ ਐਨ. ਐਸ. ਐਸ. ਕੈਂਪ ‘ਚੱਕ ਰਾਮ’ ਵਿਖੇ ਆਯੋਜਿਤ

PPN2610201511

ਬਠਿੰਡਾ, 26 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੰਤ ਕਬੀਰ ਗਰਲਜ਼ ਕਾਲਜ ਆਫ਼ ਮੈਨੇਜਮੈਂਟ ਐਂਡ ਕੰਪਿਊਟਰ ਸਾਇੰਸ ਵਲੋਂ ਇਕ ਰੋਜ਼ਾ ਐਨ ਐਸ ਐਸ ਕੈਂਪ ਮਾਈ ਵੀਰੋ ਗੁਰਦੁਆਰਾ ਸਾਹਿਬ ਚੱਕ ਰਾਮ ਵਿਖੇ ਆਯੋਜਿਨ ਕੀਤਾ ਗਿਆ। ਇਸ ਵਿਚ ਸਾਰੇ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਂਪ ਦੌਰਾਨ ਵਲੰਟੀਅਰਾਂ ਨੇ ਸਫਾਈ ਮੁਹਿੰਮ ਦੌਰਾਨ ਸੜਕਾਂ ਦੀ ਸਫ਼ਾਈ ਮੌਕੇ ਆਸ ਪਾਸ ਦੇ ਲੋਕਾਂ ਨੂੰ ਸਫਾਈ ਆਲੇ ਦੁਆਲੇ ਦੀ ਸਫਾਈ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਵਲੰਟੀਅਰਾਂ ਅਤੇ ਅਧਿਆਪਕਾਂ ਵਲੋਂ ਛਾਂ- ਦਾਰ ਰੁੱਖ ਲਗਾਏ। ਇਸ ਕੇਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਆਪਸੀ ਮੇਲ ਜੋਲ ਦੀ ਭਾਵਨਾ ਨੂੰ ਵਧਾਉਣਾ ਅਤੇ ਆਲੇ ਦੁਆਲੇ, ਵਾਤਾਵਰਨ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕਰਨਾ ਵੀ ਸੀ। ਇਸ ਮੌਕੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਮਾਣ ਸਨਮਾਨ ਕੀਤਾ ਗਿਆ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply