ਅਲਗੋਂ ਕੋਠੀ, 26 ਅਕਤੂਬਰ (ਹਰਦਿਆਲ ਸਿੰਘ ਭੈਣੀ) – ਹਲਕਾ ਖੇਮਕਰਨ ਤੋਂ ਸੀਨੀਅਰ ਕਾਂਗਰਸੀ ਆਗੂ ਚਾਨਣ ਸਿੰਘ ਲੱਧੂ ਦਾ ਬੀਤੇ ਦਿਨੀਂ ਅਕਾਲ ਦਿਹਾਂਤ ਹੋ ਜਾਣ ‘ਤੇ ਹਲਕਾ ਖੇਮਕਰਨ ਦੀ ਸਮੁੱਚੀ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਲੱਧੂ ਭਾਈ ਪਹੁੰਚ ਰਹੇ ਹਨ।ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਸੁਖਪਾਲ ਸਿੰਘ ਭੁੱਲਰ, ਰਜਿੰਦਰ ਸ਼ਰਮਾ ਬੱਬੂ, ਨਰਿੰਦਰ ਸਿੰਘ ਬਿੱਲਾ, ਗੁਰਮੁੱਖ ਸਿੰਘ, ਬਲਵਿੰਦਰ ਸਿੰਘ ਵਾਂ, ਸੁੱਖ ਪਠਾਨੀਆ, ਛਿੰਦਾ ਬੁੱਗ, ਕੁਲਵੰਤ ਸਿੰਘ, ਰਾਜਿੰਦਰ ਵਾਪਰੀ, ਜਗਤਾਰ ਸਿੰਘ, ਪਲਵਿੰਦਰ ਸਿੰਘ ਭੈਣੀ, ਦਿਲਬਾਗ ਸਿੰਘ ਨੰਬਰਦਾਰ ਆਦਿ ਨੇ ਵੀ ਚਾਨਣ ਸਿੰਘ ਲੱਧੂ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਪ੍ਰਮਾਤਮਾ ਪਾਸ ਵਿਛੜੀ ਰੂਹ ਨੂੰ ਚਰਨਾਂ ਵਿੱਚ ਸਥਾਨ ਦੇਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਹੈ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media