
ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਨਗਰ ਨਿਗਮ ਵਾਰਡ 42 ਤੋਂ ਕੌਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਭਗਵਾਨ ਵਾਲਮੀਕ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਗਲਵਾਲੀ ਗੇਟ ਸਥਿਤ ਵਾਲਮੀਕ ਮੰਦਰ ਵਿਖੇ ਧਾਰਮਿਕ ਸਮਾਗਮ ਦੌਰਾਨ ਪੂਜਾ ਅਰਾਧਨਾ ਕੀਤੀ ਗਈ।ਉਨਾਂ ਨੇ ਸ਼ਰਧਾਲੂਆਂ ਨੂੰ ਜਨਮ ਦਿਵਾਸ ਦੀ ਵਧਾਈ ਦਿੰਦਿਆਂ ਕਿਹਾ ਕਿ ਹਰੇਕ ਧਰਮ ਮਨੁੱਖਤਾ ਨੂੰ ਮਾਨਵਤਾ ਦੀ ਸੇਵਾ ਤੇ ਸਰਵ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ ਅਤੇ ਧਰਮ ਦੇ ਨਾਮ ‘ਤੇ ਸਮਾਜ ਨੂੰ ਵੰਡਣ ਦੀ ਬਜਾਏ ਸਾਨੂੰ ਸਭ ਧਰਮਾਂ ਨੂੰ ਬਰਾਰਬਰ ਦਾ ਸਨਮਾਨ ਦੇਂਣਾ ਚਾਹੀਦਾ ਹੈ।ਮੰਦਰ ਕਮੇਟੀ ਵਲੋਂ ਸ: ਮਨਮੋਹਨ ਸਿੰਘ ਟੀਟੂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਜਥੇ: ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ ਅੰਮ੍ਰਿਤਸਰ ਸ਼ਹਿਰੀ, ਰਵੀ ਮਨਹੋਤਰਾ, ਅਵੀਨਾਸ਼ ਮਲਹੋਤਰਾ, ਅਜੇ ਕੁਮਾਰ ਮਲਹੋਤਰਾ, ਸਿਕੰਦਰ ਮਲਹੋਤਰਾ, ਰਕੇਸ਼ ਕੁਮਾਰ, ਰੀਸ਼ਾਲ ਮਲਹੋਤਰਾ, ਸਤੀਸ਼ ਮਲਹੋਤਰਾ, ਪ੍ਰੇਮ ਦੀਪਕ, ਸ਼ਾਮ ਮਲਹੋਤਰਾ, ਮਾਨਵ ਆਦਿ ਆਗੂ ਮੌਜੂਦ ਸਨ।ਸਮਾਗਮ ਦੌਰਾਨ ਲੰਗਰ ਵੀ ਵਰਤਾਏ ਗਏ।
Punjab Post Daily Online Newspaper & Print Media