Saturday, March 21, 2026

 ਦਮਦਮੀ ਟਕਸਾਲ ਅਤੇ ਸੰਤ ਸਮਾਜ ਵੱਲੋਂ ਪਸ਼ਚਾਤਾਪ ਸਮਾਗਮ ਆਯੋਜਿਤ

ਦੋਸ਼ੀਆਂ ਦੀ ਸਹੀ ਸ਼ਨਾਖ਼ਤ ਕਰਨ ਵਿੱਚ ਨਾਕਾਮ ਰਹੀ ਸਰਕਾਰ – ਗਿ: ਹਰਨਾਮ ਸਿੰਘ ਖ਼ਾਲਸਾ

PPN2710201519

ਚੌਂਕ ਮਹਿਤਾ, 27 ਅਕਤੂਬਰ (ਜੋਗਿੰਦਰ ਸਿੰਘ ਮਾਨਾ) – ਪੰਜਾਬ ਦੇ ਵੱਖ ਵੱਖ ਥਾਵਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਸ਼ਰਾਰਤੀ ਤੇ ਪੰਥ ਦੋਖੀ ਅਨਸਰਾਂ ਵੱਲੋਂ ਕੀਤੀ ਗਈ ਬੇਅਦਬੀ ਦੇ ਸਬੰਧ ‘ਚ ਪਸ਼ਚਾਤਾਪ ਲਈ ਦਮਦਮੀ ਟਕਸਾਲ ਦੇ ਹੈਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਅਗਵਾਈ ‘ਚ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਇਸ ਮੌਕੇ ਕੋਟਕਪੂਰਾ ਵਿਖੇ ਗੁਰੂ ਸਾਹਿਬ ਦੇ ਸਤਿਕਾਰ ਨੂੰ ਸਨਮੁੱਖ ਰੱਖਦਿਆਂ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਭਾਈ ਗੁਰਜੀਤ ਸਿੰਘ ਸਰਾਂਵਾਂ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਦੇ ਸਰੂਪਾਂ ਦੇ ਪੰਥ ਦੋਖੀਆ ਵੱਲੋਂ ਕੀਤੀ ਜਾ ਰਹੀ ਬੇਅਦਬੀ ਨਾਸਹਿਣ ਯੋਗ ਦੱਸਿਆ ।ਉਨਾ ਇਸ ਮੌਕੇ ਸੰਗਤਾਂ ਨੂੰ ਸੰਜਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜਲਦਬਾਜ਼ੀ ਵਿੱਚ ਕਈ ਕੰਮ ਗਲਤ ਵੀ ਹੋ ਜਾਂਦੇ ਹਨ, ਬੇਸ਼ੱਕ ਮਾਹੌਲ ਨੂੰ ਠੀਕ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਉਨ੍ਹਾਂ ਬੇਅਦਬੀ ਵਰਗੇ ਕਾਰਿਆਂ ਨੂੰ ਰੋਕਣ ਲਈ ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਅਤੇ ਸਮੁੱਚੇ ਪੰਥ ਨੂੰ ਮਿਲ ਕੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਫ਼ਵਾਹਾਂ ਪ੍ਰਤੀ ਸੁਚੇਤ ਰਹਿੰਦਿਆਂ ਸ਼ਾਂਤੀ ਪੂਰਨ ਅਤੇ ਢੁਕਵੇਂ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਹਾ ਕਿ ਸਰਕਾਰ ਨੇ ਬਰਗਾੜ੍ਹੀ ਨਾਲ ਸਬੰਧਿਤ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਵਿੱਚ ਕੋਤਾਹੀ ਕੀਤੀ ਹੈ।ਉੱਥੇ ਵੱਖ ਵੱਖ ਥਾਈਂ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਪ੍ਰਤੀ ਨਰਮਾਈ ਵਾਲਾ ਵਤੀਰਾ ਅਪਣਾਇਆ ਜਾ ਰਿਹਾ ਹੋਣਾ ਨਿੰਦਣਯੋਗ ਹੈ ਉੱਥੇ ਆਉਣ ਵਾਲੇ ਸਮੇਂ ਵਿੱਚ ਕਈ ਤਰਾਂ ਦੇ ਖ਼ਦਸ਼ੇ ਉਤਪੰਨ ਹੁੰਦੇ ਹਨ।ਕੋਟਕਪੂਰਾ ਵਿਖੇ ਦੋ ਸਿੰਘਾ ਨੂੰ ਸ਼ਹੀਦ ਕਰਨ ਅਤੇ ਸੈਂਕੜਿਆਂ ਨੂੰ ਜ਼ਖਮੀ ਕਰਨ ਵਾਲੇ ਕਾਰੇ ਦੀ ਸਖ਼ਤ ਨਿਖੇਧੀ ਕੀਤੀ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਬਰਗਾੜ੍ਹੀ ਨਾਲ ਸਬੰਧਿਤ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਵਿੱਚ ਪੁਲਿਸ ਅਤੇ ਸਰਕਾਰ ਨਾਕਾਮ ਹੋਈ ਹੈ ਅਤੇ ਬੇਦੋਸਿਆਂ ਉੱਤੇ ਅੱਤਿਆਚਾਰ ਕਰਨਾ ਨਿੰਦਣਯੋਗ ਹੈ। ਉਨ੍ਹਾਂ ਭਾਈ ਜਸਪਿੰਦਰ ਸਿੰਘ ਅਤੇ ਭਾਈ ਰੁਪਿੰਦਰ ਸਿੰਘ ਪੰਜਗਰਾਈਆਂ ਜਿੰਨਾ ਉੱਪਰ ਝੂਠੇ ਦੋਸ਼ ਮੜ੍ਹੇ ਗਏ ਹਨ ਉਨ੍ਹਾਂ ਤੇ ਦਰਜ ਕੀਤੇ ਪਰਚੇ ਰੱਦ ਕਰਕੇ ਤੁਰੰਤ ਰਿਹਾ ਕਰਨ ਦੀ ਮੰਗ ਰੱਖੀ।
ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਗੁਰੂ ਘਰ ਅੰਦਰ ਪੂਰੀ ਪਹਿਰੇਦਾਰੀ ਰੱਖਣ ਲਈ ਪ੍ਰਬੰਧਕਾਂ ਨੂੰ ਉਪਰਾਲੇ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜਿੱਥੇ ਗੁਰੂ ਸਾਹਿਬ ਦੇ ਅਦਬ ਸਤਿਕਾਰ ਲਈ ਢੁੱਕਵੇ ਪ੍ਰਬੰਧ ਨਹੀਂ ਹਨ ਉਣੋ ਦੇ ਗੁਰੂ ਸਾਹਿਬ ਦੇ ਸਰੂਪ ਨੇੜਲੇ ਗੁਰੂ ਘਰਾਂ ਵਿੱਚ ਸਥਾਪਤ ਕਰ ਦੇਣ ਦੀ ਅਪੀਲ ਕੀਤੀ।ਇਸ ਸਮੇਂ ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਦਿਨੀਂ ਕਥਾ ਦੌਰਾਨ ਕੌਮ ਦੀਆ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਵਾਲੇ ਸਿੱਖ ਪ੍ਰਚਾਰਕ ਗਿਆਨੀ ਪਿੰਦਰਪਾਲ ਸਿੰਘ ਦੀ ਕਥਾ ਤੇ ਰੋਕ ਲਾਉਣ ਨੂੰ ਗਲਤ ਕਰਾਰ ਦਿੰਦਿਆਂ ਕਥਾ ਨਿਰੰਤਣ ਜਾਰੀ ਰੱਖਣ ਲਈ ਕਿਹਾ।ਉਨ੍ਹਾਂ ਦੀਵਾਲੀ ਮੌਕੇ ਸੰਜਮ ਵਰਤਣ ਅਤੇ ਅਦਬ ਨਾਲ ਲਾਈਟਾਂ ਲਗਾਉਣ ਪਰ ਆਤਿਸ਼ਬਾਜ਼ੀ ਕਰਨ ਤੋ ਕੌਮ ਨੂੰ ਪਰਹੇਜ਼ ਰੱਖਣ ਦੀ ਵੀ ਅਪੀਲ ਕੀਤੀ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ, ਸੰਤ ਬਾਬਾ ਮੇਜਰ ਸਿੰਘ ਵਾਂ, ਸੰਤ ਬਾਬਾ ਲੱਖਾ ਸਿੰਘ ਰਾਮਥੱਮਣ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਸੰਤ ਬਾਬਾ ਅਜੀਤ ਸਿੰਘ ਤਰਨਾ ਦਲ ਮਹਿਤਾ ਚੌਂਕ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲਾ, ਸੰਤ ਬਾਬਾ ਸੁਰਿੰਦਰ ਸਿੰਗ ਟਾਹਲੀ ਸਾਹਿਬ, ਬਾਬਾ ਬਲਬੀਰ ਸਿੰਘ ਭੰਗਾਲੀਵਾਲੇ, ਬਾਬਾ ਮੋਹਣ ਸਿੰਘ ਭੰਗਾਲੀ, ਬਾਬਾ ਬਲਬੀਰ ਸਿੰਘ ਰੰਧਾਵਾ ਇੰਗਲੈਂਡ, ਸੰਤ ਬਾਬਾ ਦਰਸ਼ਨ ਸਿੰਘ ਘੋੜੇ ਵਾਂ, ਸੰਤ ਬਾਬਾ ਨਵਤੇਜ ਸਿੰਘ ਚੇਲੇਆਣਾ, ਬਾਬਾ ਕੰਵਲਜੀਤ ਸਿੰਘ ਨਾਗੀਆਣਾ, ਸੰਤ ਬਾਬਾ ਹਰਪ੍ਰੀਤ ਸਿੰਘ ਕਾਦਰਾਬਾਦ, ਸੰਤ ਬਾਬਾ ਅਜੈਬ ਸਿੰਘ ਮੱਖਣਵਿੰਡੀ, ਪ੍ਰਿੰ: ਗੁਰਦੀਪ ਸਿੰਘ, ਭਾਈ ਹਰਸ਼ਦੀਪ ਸਿੰਘ, ਭਾਈ ਪ੍ਰਣਾਮ ਸਿੰਘ, ਭਾਈ ਸਤਨਾਮ ਸਿੰਘ, ਭਾਈ ਪ੍ਰਕਾਸ਼ ਸਿੰਘ, ਭਾਈ ਨਿੰਦਰ ਸਿੰਘ, ਸੰਤ ਬਾਬਾ ਕਰਮਜੀਤ ਸਿੰਘ ਟਿੱਬੇਵਾਲੇ, ਭਾਈ ਅਝੇਬ ਸਿੰਘ ਅਭਿਆਸੀ ਹਾਜਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply