
ਅੰਮ੍ਰਿਤਸਰ, 27 ਅਕਤੂਬਰ (ਗੁਰਚਰਨ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ-ਵੱਖ ਥਾਵਾਂ ਤੇ ਹੋਈ ਘੋਰ ਬੇਅਦਬੀ, ਸ਼ਾਂਤਮਈ ਰੋਸ ਕਰਦੇ ਸਿੱਖਾਂ ‘ਤੇ ਗੋਲੀ ਚਲਾ ਕੇ ਦੋ ਨੋਜਵਾਨਾਂ ਨੂੰ ਸ਼ਹੀਦ ਕਰਨ, ਪੰਜਾਂ ਪਿਆਰਿਆਂ ਨੂੰ ਮੁੱਅਤਲ ਕਰਕੇ ਨਿਰਾਦਰ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਵਾਦਤ ਗੁਰਮਤਾ ਕਰਨ ਆਦਿ ਘਟਨਾਵਾਂ ਦੇ ਵਿਰੋਧ ਵਿੱਚ ਜਿਲਾ ਅਕਾਲੀ ਜਥਾ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਵਲੋਂ ਦਿੱਤੇ ਅਸਤੀਫੇ ਦਾ ਸਮਰਥਨ ਕਰਦੇ ਹੋਏ ਸਮੂਹਿਕ ਤੌਰ ਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸ਼ਹਿਰੀ) ਤੋਂ ਹੋਰ ਅਹੁਦੇਦਾਰਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਹਨ। ਜਿੰਨਾਂ ਵਿੱਚ ਹੇਠ ਸ. ਗੁਰਮੁੱਖ ਸਿੰਘ ਪ੍ਰਧਾਨ ਐਜੂਕੇਸ਼ਨ ਵਿੰਗ, ਕਵਲਜੀਤ ਸਿੰਘ ਅਰੋੜਾ ਸਲਾਹਕਾਰ) ਰਘੂਨੰਦਨ ਲਾਲ ਸ਼ਰਮਾ ਜਨਰਲ ਸਕੱਤਰ ਗੁਰਵਿੰਦਰ ਸਿੰਘ ਮਾਨ ਜਨਰਲ ਸਕੱਤਰ, ਡਾ. ਰਾਕੇਸ਼ ਕੁਮਾਰ ਮੀਤ ਸਕੱਤਰ, ਹਰਜਿੰਦਰ ਸਿੰਘ ਬੱਬੂ ਵਾਰਡ ਪ੍ਰਧਾਨ 15, ਹਰਜਿੰਦਰ ਸਿੰਘ ਬੰਟੀ ਵਾਰਡ ਪ੍ਰਧਾਨ 16 ਅਤੇ ਫਤਿਹਜੀਤ ਸਿੰਘ ਵਾਰਡ ਮੈਂਬਰ ਸ਼ਾਮਿਲ ਹਨ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media